ਭਾਜਪਾ ਨੇ ਹਮੇਸ਼ਾ ਹੀ ਪੰਜਾਬ ਨਾਲ ਵਿਤਕਰਾ ਕੀਤਾ : ਹਰਮੀਤ ਪਠਾਣਮਾਜਰਾ

ਸਨੌਰ(ਪਟਿਆਲਾ), 8 ਮਈ - ਹਲਕਾ ਸਨੌਰ ਦੇ ਪਿੰਡ ਸਿੰਘਪੂਰਾ (ਜੌੜੀਆਂ ਸੜਕਾਂ) ਦੇ ਸਰਪੰਚ ਹਰਮੀਤ ਸਿੰਘ , ਰੇਸ਼ਮ ਸਿੰਘ, ਇੰਦਰਜੀਤ ਸਿੰਘ ਚੰਦੀ, ਨਿਰਮਲ ਸਿੰਘ, ਕਰਨਵੀਰ ਸਿੰਘ, ਸਤਨਾਮ ਸਿੰਘ ਨੇ ਨਰਿੰਦਰ ਤੱਖਰ ਬਲਾਕ ਪ੍ਰਧਾਨ ਅਤੇ ਯੂਥ ਪ੍ਰਧਾਨ ਅਮਰ ਸੰਘੇੜਾ ਦੀ ਪ੍ਰੇਰਣਾ ਸਦਕਾ ਆਪਣੇ ਸੈਂਕੜੇ ਸਾਥੀਆਂ ਸਮੇਤ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਸਰਪ੍ਰਸਤੀ ਹੇਠ "ਆਪ" ਦਾ ਪੱਲਾ ਫੜਿਆ।

ਇਸ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਅਤੇ ਵੇਅਰਹਾਊਸਿੰਗ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਿੱਚ ਰੋਜ਼ਾਨਾ ਸੈਂਕੜੇ ਪਰਿਵਾਰ ਸ਼ਮੂਲੀਅਤ ਕਰ ਰਹੇ ਹਨ ਜਿਸ ਨਾਲ ਪਾਰਟੀ ਨੂੰ ਲਗਾਤਾਰ ਬਲ ਮਿਲ ਰਿਹਾ ਹੈ। ਉਨ੍ਹਾਂ ਕਿਹਾ ਭਾਜਪਾ ਨੇ ਹਮੇਸ਼ਾ ਹੀ ਪੰਜਾਬ ਨਾਲ ਵਿਤਕਰਾ ਕੀਤਾ ਹੈ, ਜਿਸ ਨੇ ਕਿ ਪੰਜਾਬ ਦਾ ਲਗਭਗ 12 ਹਜ਼ਾਰ ਕਰੋੜ ਰੋਕਿਆ ਸੀ ਜਿਸ ਨਾਲ ਸੜਕਾਂ ਅਤੇ ਪਿੰਡਾਂ ਦੇ ਵਿਕਾਸ ਲਈ ਵੱਡੇ ਪੱਧਰ ਤੇ ਪੈਸਾ  ਖਰਚ ਕੀਤਾ ਜਾਣਾ ਸੀ। ਏਹੋ ਹੀ ਨਹੀਂ ਸਗੋਂ ਭਾਜਪਾ ਨੇ ਪੰਜਾਬ ਨਾਲ ਵਿਤਕਰਾ ਕਰਕੇ  ਕਿਸਾਨਾਂ ਦੇ ਤਿੰਨ ਕਾਲੇ ਕਾਨੂੰਨ ਵੀ ਭਾਜਪਾ ਵੱਲੋਂ  ਤਿਆਰ ਕੀਤੇ ਗਏ ਅਤੇ ਕਿਸਾਨਾਂ ਤੇ ਤਸ਼ੱਦਦ ਢਾਏ ਗਏ। ਜਿਸ ਦੇ ਕਾਰਨ ਹੁਣ ਭਾਜਪਾ ਨੂੰ ਪਿੰਡਾਂ ਵਿੱਚ ਵੜਨਾ ਮੁਸ਼ਕਿਲ ਹੋ ਗਿਆ ਹੈ ਅਤੇ ਲੋਕ ਕਿਸਾਨਾਂ ਦੀ ਹਿਮਾਇਤ ਲਈ ਭਾਜਪਾ ਦੇ ਕਿਸੇ ਵੀ ਲੀਡਰ ਨੂੰ ਪਿੰਡਾਂ ਵਿੱਚ  ਪ੍ਰਚਾਰ ਨਹੀਂ ਕਰਨ ਦੇ ਰਹੇ| 
ਵਿਧਾਇਕ ਪਠਾਣ ਮਾਜਰਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਡੇ ਬਹੁਮਤ ਨਾਲ 13 ਦੀਆਂ 13 ਸੀਟਾਂ 'ਤੇ ਜਿੱਤ ਹਾਸਲ ਕਰਕੇ ਪੰਜਾਬ ਦਾ ਇੱਕ ਇੱਕ ਪੈਸਾ ਲੈ ਕੇ ਆਵੇਗੀ ਅਤੇ ਇਸ ਨਾਲ ਪਿੰਡਾਂ ਵਿੱਚ ਵੱਡੇ ਪੱਧਰ ਤੇ ਵਿਕਾਸ ਹੋਣਗੇ। ਇਸ ਮੌਕੇ ਬਲਕਾਰ ਸਿੰਘ ਅਲੀਵਾਲ, ਹਰਮੀਤ ਸਿੰਘ ਸਰਪੰਚ, ਗੁਰਬਚਨ ਸਿੰਘ ਵਿਰਕ, ਬਲਜਿੰਦਰ ਸਿੰਘ ਨੰਦਗੜ੍ਹ, ਸਾਜਨ ਢਿੱਲੋਂ, ਹਨੀ ਸਰਪੰਚ, ਅਮਨ ਢੋਟ,  ਹੈਪੀ ਅਮ੍ਰਿਤਸਰੀਆ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਪ੍ਰੇਮ ਸਿੰਘ ਕੈਪਟਨ, ਮਿੰਟੂ ਢੀਂਡਸਾ, ਬਲਵਿੰਦਰ ਸਿੰਘ ਨਾਨਕਸਰ, ਅਤੇ ਹੋਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਮੌਜੂਦ ਸਨ।