ਸਰਕਾਰੀ ਬਹੁ -ਤਕਨੀਕੀ ਕਾਲਜ ਬਹਿਰਾਮ ਵਿੱਚੋਂ 59 ਵਿਦਿਆਰਥੀ ਨੌਕਰੀ ਲਈ ਚੁਣੇ
ਨਵਾਂਸ਼ਹਿਰ - ਸਰਕਾਰੀ ਬਹੁ - ਤਕਨੀਕੀ ਕਾਲਜ ਬਹਿਰਾਮ ਵਿਖੇ ਵੱਖ ਵੱਖ ਲਿਮ .ਕੰਪਨੀਆਂ ਨੇ ਸੈਮੀਨਾਰ ਲਗਾਇਆ। ਜਿਸ ਵਿੱਚ ਤਕਰੀਬਨ 59 ਵਿਦਿਆਰਥੀਆ ਦੀ ਨੌਕਰੀ ਲਈ ਚੋਣ ਕੀਤੀ ਗਈ। ਜਿਕਰਯੋਗ ਹੈ ਕਿ ਪੰਜਾਬ ਭਰ ਦੇ 7 ਸਰਕਾਰੀ ਪੌਲੀਟੈਕਨਿਕ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਜਿਸ ਵਿੱਚ ਸਰਕਾਰੀ ਬਹੁਤਕਨੀਕੀ ਕਾਲਜ ਅੰਮ੍ਰਿਤਸਰ, ਹੁਸ਼ਿਆਰਪੁਰ, ਬੇਗੋਵਾਲ, ਬਹਿਰਾਮ, ਕੇ. ਸੀ. ਪੌਲੀਟੈਕਨਿਕ ਕਾਲਜ ਨਵਾਂਸ਼ਹਿਰ ਅਤੇ ਦੋਆਬਾ ਪੌਲੀਟੈਕਨਿਕ ਕਾਲਜ ਰਾਹੋਂ ਨੇ ਭਾਗ ਲਿਆ। ਵਿਦਿਆਰਥੀਆਂ ਨੂੰ ਸਾਂਝੇ ਤੌਰ ਤੇ ਸੰਬੋਧਨ ਕਰਦੇ ਹੋਏ ਸ਼ੁਬਰੋਸ ਲਿਮ:ਕੰਪਨੀ ਜਿਸ ਵਿੱਚ ਪੀ.ਐਸ ਪਠਾਨੀਆ ਅਤੇ ਵਿਕਾਸ ਕੌਸ਼ਲ ਪੁੰਹਚੇ। ਉਨ੍ਹਾ ਵਿਦਿਆਰਥੀਆਂ ਦੇ ਭਵਿੱਖ ਵਿੱਚ ਹੋਣ ਵਾਲੀ ਤਰੱਕੀ ਅਤੇ ਟ੍ਰੇਨਿੰਗ ਬਾਰੇ ਦੱਸਿਆ। ਸੰਸਥਾ ਦੇ ਪ੍ਰਿੰਸੀ: ਕੇ. ਐਸ. ਬੇਦੀ ਨੇ ਜਿਥੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਉਕਤ ਕੰਪਨੀ ਤੋਂ ਆਪਣਾ ਕੈਰੀਅਰ ਸ਼ੁਰੂ ਕਰ ਸਕਦੇ ਹਨ। ਉਥੇ ਉਹਨਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਕੰਪਨੀ ਵਿੱਚ ਸਹੁਲਤ ਦੇ ਨਾਲ-ਨਾਲ ਇੱਕ ਵਧੀਆ ਪਲੇਟਫਾਰਮ ਵੀ ਮਿੱਲੇਗਾ।
ਉਪਰੰਤ ਉਨ੍ਹਾ ਕੰਪਨੀ ਮੁਲਾਜਮਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਟੀ.ਪੀ.ਓ ਵਰੁਣ ਭਗਤ, ਸੀਨੀ.ਲੈਕਚਰਾਰ ਸਤਨਾਮ ਸਿੰਘ ਅਤੇ ਸਟਾਫ ਹਾਜਰ ਸੀ।