
ਆਪਦਾਵਾਂ ਸਮੇਂ ਜਾਨਾਂ ਬਚਾਉਣ ਵਾਲੀ ਟ੍ਰੇਨਿੰਗਾਂ ਨੂੰ ਜ਼ੰਗੀ ਪੱਧਰ ਤੇ ਸ਼ੁਰੂ ਕਰਨਾ ਜ਼ਰੂਰੀ।
ਪਟਿਆਲਾ:- ਭਵਿੱਖ ਵਿੱਚ ਆਉਣ ਵਾਲੀਆਂ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਹੜਾਂ, ਭੁਚਾਲ ਆਵਾਜਾਈ ਹਾਦਸਿਆਂ ਅਤੇ ਅੱਗਾਂ ਕਾਰਨ , ਹੋਣ ਵਾਲੀਆਂ ਮੌਤਾਂ ਨੂੰ ਰੋਕਣ ਅਤੇ ਪੀੜਤਾਂ ਨੂੰ ਬਚਾਉਣ ਲਈ ਤਿਆਰੀਆਂ ਅਤੇ ਟ੍ਰੇਨਿੰਗਾਂ ਨੂੰ ਜ਼ੰਗੀ ਪੱਧਰ ਤੇ ਪੰਜਾਬ ਵਿੱਚ ਸੁਰੂ ਕਰਨਾ ਬਹੁਤ ਜ਼ਰੂਰੀ ਹੈ।
ਪਟਿਆਲਾ:- ਭਵਿੱਖ ਵਿੱਚ ਆਉਣ ਵਾਲੀਆਂ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਹੜਾਂ, ਭੁਚਾਲ ਆਵਾਜਾਈ ਹਾਦਸਿਆਂ ਅਤੇ ਅੱਗਾਂ ਕਾਰਨ , ਹੋਣ ਵਾਲੀਆਂ ਮੌਤਾਂ ਨੂੰ ਰੋਕਣ ਅਤੇ ਪੀੜਤਾਂ ਨੂੰ ਬਚਾਉਣ ਲਈ ਤਿਆਰੀਆਂ ਅਤੇ ਟ੍ਰੇਨਿੰਗਾਂ ਨੂੰ ਜ਼ੰਗੀ ਪੱਧਰ ਤੇ ਪੰਜਾਬ ਵਿੱਚ ਸੁਰੂ ਕਰਨਾ ਬਹੁਤ ਜ਼ਰੂਰੀ ਹੈ।
2025-26-2027 ਸਾਲਾਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਜਾਗਰੂਕਤਾ ਵਜੋਂ ਮਨਾਉਂਦੇ ਹੋਏ, ਪੰਜਾਬ ਦੇ ਪਿੰਡਾਂ, ਸ਼ਹਿਰਾਂ, ਸੰਸਥਾਵਾਂ ਵਿਖੇ ਘੱਟੋਘੱਟ 50% ਨੋਜਵਾਨਾਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਜ, ਪੁਲਿਸ ਕਰਮਚਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵਰਕਰਾਂ ਨੂੰ ਸੰਕਟ ਸਮੇਂ ਪੀੜਤਾਂ ਦੀ ਸਹਾਇਤਾ ਕਰਨ ਲਈ ਤਿਆਰ ਬਰ ਤਿਆਰ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾਣ। ਸੰਕਟ ਸਮੇਂ ਮਰਦਿਆਂ, ਕੇਵਲ ਟ੍ਰੇਨਿੰਗਾਂ, ਅਭਿਆਸ ਅਤੇ ਆਪਣੇ ਹੱਥੀਂ ਕੀਤੇ ਪ੍ਰਦਰਸ਼ਨਾਂ ਹੀ ਮਦਦਗਾਰ ਸਾਬਿਤ ਹੁੰਦੇ ਹਨ।
ਪਰ ਪ੍ਰਸ਼ਾਸਨ ਆਰਮੀ ਐਨ ਡੀ ਆਰ ਵੀ ਅਤੇ ਦੂਸਰੀਆਂ ਸੰਸਥਾਵਾਂ ਨੂੰ ਉਡੀਕਦੇ ਰਹਿੰਦੇ ਹਨ। ਕਿਉਂਕਿ ਲੋਕਾਂ ਨੋਜਵਾਨਾਂ ਨੂੰ ਆਪਣੀ ਸੁਰੱਖਿਆ ਅਤੇ ਪੀੜਤਾਂ ਦੀ ਸਹਾਇਤਾ ਕਰਨ ਦੀ ਟ੍ਰੇਨਿੰਗਾਂ ਕਦੇ ਵੀ ਨਹੀਂ ਕਰਵਾਈਆਂ ਜਾਂਦੀਆਂ। ਜਦਕਿ ਆਰਮੀ ਅਤੇ ਦੂਜੀ ਸੰਸਥਾਵਾਂ ਦੇ ਜਵਾਨਾਂ ਨੂੰ ਨਿਰੰਤਰ ਟ੍ਰੇਨਿੰਗਾਂ ਅਭਿਆਸ ਕਰਵਾਏ ਜਾਂਦੇ ਹਨ। ਆਫਤਾਵਾਂ ਆਉਣ ਤੋਂ ਪਹਿਲਾਂ ਕੀਤੇ ਗਏ ਠੀਕ ਪ੍ਰਬੰਧਾਂ ਅਤੇ ਲੋਕਾਂ ਨੂੰ ਦਿੱਤੀਆਂ ਗਈਆਂ ਟ੍ਰੇਨਿੰਗਾਂ ਰਾਹੀਂ ਹੀ, ਜਾਂਨੀ ਅਤੇ ਮਾਲੀ ਨੁਕਸਾਨਾਂ ਨੂੰ ਰੋਕਿਆ ਜਾ ਸਕਦਾ ਹੈ।
ਪਟਿਆਲਾ ਦੇ ਸਮਾਜ ਸੁਧਾਰਕ ਅਤੇ ਫਸਟ ਏਡ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ, ਟ੍ਰੇਨਿੰਗ ਸੁਪਰਵਾਈਜ਼ਰ, ਰੈੱਡ ਕਰਾਸ ਨੇ ਪੰਜਾਬ ਦੇ ਮੁੱਖ ਮੰਤਰੀ ਜੀ, ਆਫ਼ਤ ਪ੍ਰਬੰਧਨ ਮੰਤਰੀ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਪੱਤਰ ਭੇਜਕੇ ਬੇਨਤੀ ਕੀਤੀ ਹੈ ਕਿ ਹੜ੍ਹ ਆਉਣ ਵਾਲੇ ਖੇਤਰਾਂ ਦੇ ਲੋਕਾਂ, ਨੋਜਵਾਨਾਂ, ਪੁਲਿਸ ਫੈਕਟਰੀ ਕਰਮਚਾਰੀਆਂ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆਵਾਂ ਦੀਆਂ ਟ੍ਰੇਨਿੰਗਾਂ ਦਿੱਤੀਆਂ ਜਾਣ। ਕਿਉਂਕਿ ਆਪਦਾਵਾਂ ਦੌਰਾਨ ਲੋਕਾਂ ਅਤੇ ਨੋਜਵਾਨਾਂ ਵਲੋਂ ਪੀੜਤਾਂ ਨੂੰ ਬਚਾਉਣ ਲਈ ਹਮੇਸ਼ਾ ਪ੍ਰਸੰਸਾਯੋਗ ਯਤਨ ਕੀਤੇ ਹਨ।
ਭਵਿੱਖ ਵਿੱਚ ਆਉਣ ਵਾਲੀਆਂ ਕੁਦਰਤੀ, ਮਨੁੱਖੀ, ਘਰੈਲੂ ਜਾਂ ਵਿਉਪਾਰਕ ਅਦਾਰਿਆਂ ਅਤੇ ਆਵਾਜਾਈ ਹਾਦਸਿਆਂ ਦੀਆਂ ਆਫਤਾਵਾਂ ਨੂੰ ਰੋਕਣ ਅਤੇ ਪੀੜਤਾਂ ਨੂੰ ਬਚਾਉਣ ਲਈ ਵਿਦਿਆਰਥੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਜ ਅਤੇ ਪੁਲਿਸ ਫੈਕਟਰੀ ਕਰਮਚਾਰੀਆਂ ਨੂੰ ਤਿਆਰ ਕਰਨਾ ਬੇਹੱਦ ਜ਼ਰੂਰੀ ਹੈ।
ਘੱਟੋਘੱਟ ਸਿਖਿਆ ਸੰਸਥਾਵਾਂ ਵਿਖੇ 50% ਨੋਜਵਾਨਾਂ ਨੂੰ ਵਿਸ਼ਾ ਮਾਹਿਰਾਂ ਰਾਹੀਂ ਟ੍ਰੇਨਿੰਗਾਂ ਅਭਿਆਸ ਕਰਵਾਕੇ, ਉਨ੍ਹਾਂ ਦੀਆਂ 10 ਪ੍ਰਕਾਰ ਦੀਆਂ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ, ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਦੀਆਂ ਟੀਮਾਂ ਬਣਾਕੇ ਉਨ੍ਹਾਂ ਰਾਹੀਂ ਆਪਣੇ ਆਪਣੇ ਖੇਤਰਾਂ ਵਿੱਚ ਮੌਕ ਡਰਿੱਲਾਂ ਜ਼ਿਲਾ ਪ੍ਰਸ਼ਾਸਨ ਅਤੇ ਪੰਚਾਇਤਾਂ ਵਲੋਂ ਕਰਵਾਈਆਂ ਜਾਣ।
ਸਚਾਈ ਹੈ ਕਿ ਟ੍ਰੇਨਿੰਗਾਂ ਦੌਰਾਨ ਧਿਆਨ ਨਾਲ ਸਿੱਖੀਆਂ ਗੱਲਾਂ ਅਤੇ ਨਿਰੰਤਰ ਪ੍ਰੈਕਟਿਕਲ ਕਰਦੇ ਹੋਏ ਬਹਾਇਆ ਗਿਆ ਪਸੀਨਾ, ਆਪਦਾਵਾਂ ਅਤੇ ਜੰਗਾਂ ਦੌਰਾਨ ਮਰਨ ਤੋਂ ਬਚਾਉਂਦੇ, ਜਾਨੀ ਅਤੇ ਮਾਲੀ ਨੁਕਸਾਨਾਂ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਸਰਕਾਰਾਂ ਵਲੋਂ ਲੋਕਾਂ ਅਤੇ ਨੋਜਵਾਨਾਂ ਨੂੰ ਟ੍ਰੇਨਿੰਗਾਂ ਕਰਵਾਉਣ ਲਈ ਆਫ਼ਤ ਪ੍ਰਬੰਧਨ ਫੰਡਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤਾਂ ਜ਼ੋ ਪੰਜਾਬੀ, ਹਾਦਸੇ ਘਟਾਉਣ ਅਤੇ ਕੀਮਤੀ ਜਾਨਾਂ ਬਚਾਉਣ ਲਈ ਮਦਦਗਾਰ ਫ਼ਰਿਸ਼ਤਿਆ ਵਜੋਂ ਦੇਸ਼, ਦੁਨੀਆਂ ਵਿੱਚ ਸਨਮਾਨਿਤ ਹੋਣ।
