ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਚੌਥਾ ਦਰਜਾ ਮੁਲਾਜਮ ਆਗੂਆਂ ਵੱਲੋਂ ਆਪਣੇ ਸਾਥੀਆਂ ਨੂੰ ਹੜ੍ਹ ਪੀੜਤ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ — ਦਰਸ਼ਨ ਲੁਬਾਣਾ
ਪਟਿਆਲਾ 05 ਸਤੰਬਰ:- ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਚੌਥਾ ਦਰਜਾ ਮੁਲਾਜਮਾਂ ਵੱਲੋਂ ਵਿਸ਼ਾਲ ਇਕੱਤਰਤਾ ਜਿਲਾ ਪ੍ਰਬੰਧਕ ਕੰਪਲੈਕਸ ਵਿਖੇ ਕਰਕੇ ਹੜ੍ਹ ਦੀ ਮਾਰ ਹੇਠ ਆਏ ਪੀੜਤਾਂ ਲਈ “ਅਰਦਾਸ” ਕਰਕੇ ਇਹਨਾਂ ਦੀ ਹਰ ਸੰਭਵ ਮਦਦ ਕਰਨ ਲਈ ਆਪਣੇ ਚੌਥਾ ਦਰਜਾ ਮੁਲਾਜਮਾਂ (ਕੱਚਿਆਂ ਤੇ ਪੱਕਿਆਂ) ਨੂੰ ਅਪੀਲ ਕੀਤੀ। ਮੁਲਾਜਮ ਆਗੂਆਂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਰਾਮ ਲਾਲ ਰਾਮਾ ਆਦਿ ਨੇ ਕਿਹਾ ਕਿ ਹੜ੍ਹ ਪੀੜਤਾਂ ਦੀ ਵਿੱਤੀ ਸਹਾਇਤਾ ਲਈ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (1680) ਵਲੋਂ ਜਾਰੀ ਅਪੀਲ ਤੇ ਅੱਗੇ ਆਉਣ ਤੇ ਆਪਣੀ ਕੀਰਤ ਕਮਾਈ ਵਿਚੋਂ ਫੈਡਰੇਸ਼ਨ ਵਲੋਂ ਜਾਰੀ ਸਕੈਨਰ ਵਿੱਚ ਯੋਗਦਾਨ ਪਾਉਣ।

ਵਿਸ਼ਾਲ ਇਕੱਤਰਤਾ ਵਲੋਂ ਮਾਰਚ ਵੀ ਕੀਤਾ ਗਿਆ ਅਤੇ ਮੰਗ ਕੀਤੀ ਗਈ ਜਲ ਸਰੋਤ ਵਿਭਾਗ ਵਿਚੋਂ ਕੀਤੀਆਂ ਨਜਾਇਜ ਬਦਲੀਆਂ ਨੂੰ ਰੱਦ ਕੀਤਾ ਜਾਵੇ ਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਵਿਭਾਗ ਵਿੱਚੋ ਚਲਦਾ ਕੀਤਾ ਜਾਵੇ। ਵੱਖ—ਵੱਖ ਵਿਭਾਗਾਂ ਵਿਚਲੇ ਕੱਚੇ ਮੁਲਾਜਮਾਂ ਦੀਆ ਰੁੱਕੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ ਤੇ ਇਹਨਾਂ ਨੂੰ ਬਗੈਰ ਸ਼ਰਤ ਤੇ ਰੈਗੂਲਰ ਕੀਤਾ ਜਾਵੇ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਆਦਿ ਇਸ਼ੂਆਂ ਦਾ ਮੰਗ ਪੱਤਰ ਜਿਲਾ ਪ੍ਰਸ਼ਾਂਸ਼ਨ ਨੂੰ ਪੰਜਾਬ ਸਰਕਾਰ ਦੇ ਨਾਉ ਤੇ ਯਾਦ ਪੱਤਰ ਦੇ ਰੂਪ ਵਿੱਚ ਦਿੱਤਾ ਗਿਆ। ਇਕੱਤਰਤਾ ਨੇ ਮਾਰਚ ਕਰਕੇ ਜੰਗਲਾਤ ਦਫਤਰ ਵਿਖੇ ਪਹੁੰਚਕੇ ਸਮਾਪਤ ਕੀਤਾ, ਐਲਾਨ ਕੀਤਾ ਕਿ ਵਣ ਰੇਂਜ ਰਾਜਪੁਰਾ ਸਮੇਤ ਵੱਖ—ਵੱਖ ਵਣ ਰੇਂਜਾਂ ਵਿਚੋਂ ਫਾਰਗ ਕੀਤੇ ਦਿਹਾੜੀਦਾਰ ਕਾਮਿਆਂ ਨੂੰ ਵਾਪਸ ਹਾਜਰ ਕੀਤਾ ਤੇ ਤਨਖਾਹ ਨੂੰ ਜਾਰੀ ਕੀਤਾ ਜਾਵੇ।
ਇਸ ਮੌਕੇ ਤੇ ਐਲਾਨ ਕੀਤਾ ਗਿਆ ਕਿ ਮਿਤੀ 15 ਸਤੰਬਰ ਨੂੰ ਸਿਵਲ ਸਰਜਨ ਦਫਤਰ ਵਿਖੇ ਰੈਲੀ ਕਰਕੇ ਸਿਹਤ ਮੰਤਰੀ ਦਫਤਰ ਤੱਕ ਮਾਰਚ ਕੀਤਾ ਜਾਵੇਗਾ ਤੇ ਫਿਰੋਜਪੁਰ ਤੋਂ ਯੂਨੀਅਨ ਆਗੂ ਸ੍ਰੀ ਰਾਮ ਪ੍ਰਸ਼ਾਦ ਦੀ ਬਦਲੀ ਰੱਦ ਕਰਨ ਸਮੇਤ ਸਿਹਤ ਵਿਭਾਗ ਵਿਚਲੇ ਆਉਟ ਸੋਰਸ ਕਰਮੀਆਂ ਨੂੰ ਵਿਭਾਗ ਵਿੱਚ ਖਪਾਉਣ ਦੀ ਤੇ ਪੱਕਾ ਕਰਨ ਦੀ ਮੰਗ ਕੀਤੀ ਜਾਵੇਗੀ ਅਤੇ ਐਟੀਲਾਰਵਾ ਪੰਜਾਬ ਵਿਚਲੇ ਕਾਮਿਆਂ ਨੂੰ ਪੂਰਾ ਸਾਲ ਕੰਮ ਦੇਣ ਤੇ ਘੱਟੋ—ਘੱਟ ਉਜਰਤਾ ਦੇਣ ਦੀ ਮੰਗ ਦਾ ਯਾਦ ਪੱਤਰ ਦਿੱਤਾ ਜਾਵੇਗਾ ਅਤੇ ਵਣ ਰੇਂਜ ਰਾਜਪੁਰਾ ਵਿਖੇ ਰੈਲੀ ਕਰਨ ਦਾ ਐਲਾਨ ਵੀ ਕੀਤਾ ਜਾਵੇਗਾ।
ਅੱਜ ਦੀ ਇਕੱਤਰਤਾ ਦੌਰਾਨ ਜ਼ੋ ਆਗੂ ਸਰਕਾਰੀ ਤੇ ਅਰਧ ਸਰਕਾਰੀ ਵਿਭਾਗ ਵਿੱਚ ਸ਼ਾਮਲ ਹੋਏ ਉਹਨਾਂ ਵਿੱਚ ਬੰਸੀ ਲਾਲ, ਮੋਦ ਨਾਥ ਸ਼ਰਮਾ, ਲਖਵੀਰ ਸਿੰਘ, ਹਰਬੰਸ ਵਰਮਾ, ਸੁਖਦੇਵ ਸਿੰਘ ਝੰਡੀ, ਗੁਰਦੀਪ ਸਿੰਘ, ਰਾਜੇਸ਼ ਗੋਲੂ, ਪ੍ਰਮਜੀਤ ਕੰਬੋਜ਼, ਰਾਮ ਜ਼ੋਧਾ, ਬੁੱਧ ਰਾਮ, ਗੁਰਮੇਲ ਸਿੰਘ ਬ੍ਰਮਣਾ, ਤਰਲੋਚਨ ਮਾੜੂ, ਦਰਸ਼ਨ ਸਿੰਘ ਮੁਲੇਵਾਲ, ਤਰਲੋਚਨ ਮੰਡੋਲੀ, ਸੋਮ ਦੱਤ, ਸੁਨੀਲ ਦੱਤ, ਹੰਸ ਰਾਜ, ਰਾਜ ਕੁਮਾਰ, ਨਿਸ਼ਾ ਰਾਣੀ, ਬਲਬੀਰ ਸਿੰਘ, ਸੁਭਾਸ਼, ਹਰਨਾਮ ਸਿੰਘ, ਹਰਦੀਪ ਸਿੰਘ, ਕੁਲਦੀਪ ਸਿੰਘ, ਸਤਿਨਰਾਇਣ ਗੋਨੀ, ਆਦਿ ਸ਼ਾਮਲ ਸਨ।