
ਜਨਭਾਵਨਾਵਾਂ ਦਾ ਹੱਲ ਕਰਦੇ ਹੋਏ ਇਮਾਨਦਾਰੀ ਨਾਲ ਨਗਾਰਿਕਾਂ ਦੀ ਸ਼ਿਕਾਇਤਾਂ ਦਾ ਹੱਲ ਯਕੀਨੀ ਕਰਨ ਅਧਿਕਾਰੀ - ਮੁੱਖ ਮੰਤਰੀ
ਚੰਡੀਗੜ੍ਹ, 5 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਧਿਕਾਰੀ ਜਨਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਇਮਾਦਾਰੀ ਨਾਲ ਨਾਗਰਿਕਾਂ ਦੀ ਸ਼ਿਕਾਇਤਾਂ ਦਾ ਹੱਲ ਯਕੀਨੀ ਕਰਨ। ਹਰਿਆਣਾ ਸਰਕਾਰ ਅੰਤੋਂਦੇਯ ਉਥਾਨ ਦੇ ਟੀਚੇ ਦੇ ਨਾਲ ਜਮੀਨੀ ਪੱਧਰ 'ਤੇ ਕੰਮ ਕਰ ਰਹੀ ਹੈ ਅਤੇ ਆਮ ਜਨਤਾ ਦੀ ਸਮਸਿਆਵਾਂ ਦਾ ਤੁਰੰਤ ਹੱਲ ਹੀ ਸਰਕਾਰ ਦੀ ਪ੍ਰਾਥਮਿਕਤਾ ਹੇ।
ਚੰਡੀਗੜ੍ਹ, 5 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਧਿਕਾਰੀ ਜਨਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਇਮਾਦਾਰੀ ਨਾਲ ਨਾਗਰਿਕਾਂ ਦੀ ਸ਼ਿਕਾਇਤਾਂ ਦਾ ਹੱਲ ਯਕੀਨੀ ਕਰਨ। ਹਰਿਆਣਾ ਸਰਕਾਰ ਅੰਤੋਂਦੇਯ ਉਥਾਨ ਦੇ ਟੀਚੇ ਦੇ ਨਾਲ ਜਮੀਨੀ ਪੱਧਰ 'ਤੇ ਕੰਮ ਕਰ ਰਹੀ ਹੈ ਅਤੇ ਆਮ ਜਨਤਾ ਦੀ ਸਮਸਿਆਵਾਂ ਦਾ ਤੁਰੰਤ ਹੱਲ ਹੀ ਸਰਕਾਰ ਦੀ ਪ੍ਰਾਥਮਿਕਤਾ ਹੇ।
ਮੁੱਖ ਮੰਤਰੀ ਸ਼ੁਕਰਵਾਰ ਨੂੰ ਗੁਰੂਗ੍ਰਾਮ ਵਿੱਚ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ 'ਤੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ, ਪਟੌਦੀ ਵਿਧਾਇਕ ਸ੍ਰੀਮਤੀ ਬਿਮਲਾ ਚੌਧਰੀ, ਸੋਹਨਾ ਵਿਧਾਇਕ ਸ੍ਰੀ ਤੇਜਪਾਲ ਤੰਵਰ ਅਤੇ ਗੁਰੂਗ੍ਰਾਮ ਵਿਧਾਇਕ ਸ੍ਰੀ ਮੁਕੇਸ਼ ਸ਼ਰਮਾ ਵੀ ਮੌਜੂਦ ਰਹੇ।
ਮੀਟਿੰਗ ਵਿੱਚ ਕੁੱਲ 18 ਸ਼ਿਕਾਇਤਾਂ ਰੱਖੀਆਂ ਗਈਆਂ, ਜਿਨ੍ਹਾਂ ਵਿੱਚੋਂ ਮੁੱਖ ਮੰਤਰੀ ਨੇ 14 ਦਾ ਮੌਕੇ 'ਤੇ ਨਿਪਟਾਰਾ ਕੀਤਾ, ਜਦੋਂ ਕਿ 4 ਮਾਮਲਿਆਂ ਨੂੰ ਅਗਾਮੀ ਮੀਟਿੰਗ ਤੱਕ ਪੈਂਡਿੰਗ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇੰਨ੍ਹਾਂ ਪੈਂਡਿੰਗ ਮਾਮਲਿਆਂ ਦੀ ਸਟੇਟਸ ਰਿਪੋਰਟ ਅਗਾਮੀ ਮੀਟਿੰਗ ਵਿੱਚ ਪੇਸ਼ ਕਰਨ।
ਮੁੱਖ ਮੰਤਰੀ ਨੇ ਡੇਢ ਦਿਹਾਕੇ ਪੁਰਾਣੀ ਸ਼ਿਕਾਇਤ ਦਾ ਕੀਤਾ ਹੱਲ, ਸ਼ਿਕਾਇਤਕਰਤਾ ਨੇ ਜਤਾਇਆ ਧੰਨਵਾਦ
ਮੀਟਿੰਗ ਦੌਰਾਨ ਦੇਵਤ ਕਾਲੌਨੀ ਨਿਵਾਸੀ ਪ੍ਰਮੋਦ ਕੁਮਾਰ ਦਾ ਮਾਮਲਾ ਵੀ ਸਾਹਮਣੇ ਆਇਆ। ਉਨ੍ਹਾਂ ਨੇ ਜੁਲਾਈ ਮਹੀਨੇ ਵਿੱਚ ਹੋਈ ਪਿਛਲੀ ਮੀਟਿੰਗ ਵਿੱਚ ਸ਼ਿਕਾਇਤ ਰੱਖੀ ਸੀ ਕਿ ਉਨ੍ਹਾਂ ਦੀ ਕਾਲੌਨੀ ਦੀ 24 ਫੁੱਟ ਚੌੜੀ ਗਲੀ ਵਿੱਚ ਗੁਆਂਢੀ ਨੇ ਪਿਛਲੇ 16 ਸਾਲਾਂ ਤੋਂ 12 ਫੁੱਟ ਰਸਤੇ 'ਤੇ ਅਵੈਧ ਕਬਜਾ ਕਰ ਰੱਖਿਆ ਹੈ, ਜਿਸ ਦੇ ਕਾਰਨ ਉਨ੍ਹਾਂ ਦੇ ਘਰ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਮੁੱਖ ਮੰਤਰੀ ਨੇ ਉਸ ਸਮੇਂ ਸ਼ਿਕਾਇਤ 'ਤੇ ਨਗਰ ਨਿਗਮ ਕਮਿਸ਼ਨਰ ਗੁਰੂਗ੍ਰਾਮ ਅਤੇ ਮੈਂਬਰ, ਜਿਲ੍ਹਾ ਸ਼ਿਕਾਇਤ ਹੱਲ ਕਮੇਟੀ ਪ੍ਰਿਯਵ੍ਰਤ ਕਟਾਰਿਆ ਨੂੰ ਮੌਕੇ 'ਤੇ ਜਾ ਕੇ ਸਥਿਤੀ ਦੀ ਜਾਂਚ ਕਰਨ ਅਤੇ ਅਵੈਧ ਕਬਜਾ ਪਾਏ ਜਾਣ 'ਤੇ ਨਿਯਮ ਅਨੁਸਾਰ ਕਾਰਵਾਈ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਸਨ।
ਸ਼ਿਕਾਇਤਕਰਤਾ ਨੇ ਸ਼ੁਕਰਵਾਰ ਦੀ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਕਿ ਨਗਰ ਨਿਗਮ ਵੱਲੋਂ ਕੀਤੀ ਗਈ ਕਾਰਵਾਈ ਦੇ ਬਾਅਦ ਸਬੰਧਿਤ ਗੁਆਂਢੀ ਨੇ ਅਵੈਧ ਕਬਜਾ ਹਟਾ ਲਿਆ ਹੈ। ਉਨ੍ਹਾਂ ਨੇ 16 ਸਾਲ ਪੁਰਾਣੀ ਸਮਸਿਆ ਦਾ ਹੱਲ ਕਰਵਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਬਿਜਲੀ ਨਾਲ ਸਬੰਧਿਤ ਸ਼ਿਕਾਇਤ ਦਾ ਹੋਇਆ ਹੱਲ, ਰੇਜ਼ੀਡੇਂਟ ਵੇਲਫੇਅਰ ਏਸੋਸਇਏਸ਼ਨ ਨੇ ਜਤਾਇਆ ਧੰਨਵਾਦ
ਮੀਟਿੰਗ ਵਿੱਚ ਸੂਰਿਆ ਵਿਹਾਰ ਰੇਜ਼ੀਡੇਂਟ ਏਸੋਸਇਏਸ਼ਨ ਵੱਲੋਂ ਆਈ ਸ਼ਿਕਾਇਤ ਵਿੱਚ ਦਸਿਆ ਗਿਆ ਕਿ ਕਾਲੌਨੀ ਵਿੱਚ ਨਵੇਂ ਖੰਬੇ ਲਗਾਏ ਗਏ ਹਨ, ਜਿਨ੍ਹਾਂ 'ਤੇ ਨਵੀਂ ਤਾਰਾਂ ਪਵਾਉਣਾ ਜਰੂਰੀ ਹੈ। ਬਲਾਕ-1 ਵਿੱਚ ਲੱਗੀ ਪੁਰਾਣੀ ਤਾਰਾਂ 30 ਸਾਲ ਤੋਂ ਵੀ ਵੱਧ ਪੁਰਾਣੀਆਂ ਹੋ ਚੁੱਕੀਆਂ ਸਨ ਅਤੇ ਕਾਫੀ ਹੇਠਾਂ ਲਟਕ ਰਹੀਆਂ ਸੀਨ, ਜਿਸ ਨਾਲ ਬਰਸਾਤ ਦੇ ਸਮੇਂ ਦੁਰਘਟਨਾ ਦੀ ਆਸ਼ੰਕਾ ਬਣੀ ਰਹਿੰਦੀ ਸੀ। ਇਸ ਤੋਂ ਇਲਾਵਾ, ਕਈ ਖਰਾਬ ਖੰਬੇ ਆਵਾਜਾਈ ਵਿੱਚ ਰੁਕਾਵਟ ਉਤਪਨ ਕਰ ਰਹੇ ਸਨ। ਇਹ ਸ਼ਿਕਾਇਤ ਪਿਛਲੀ ਮੀਟਿੰਗ ਵਿੱਚ ਰੱਖੀ ਗਈ ਸੀ, ਜਿਸ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਸਨ। ਸ਼ਿਕਾਇਤਕਰਤਾ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਦਸਿਆ ਕਿ ਉਨ੍ਹਾਂ ਦੀ ਸ਼ਿਕਾਇਤ ਦਾ ਹੱਲ ਹੋ ਗਿਆ ਹੈ। ਡੀਐਚਬੀਵੀਐਨ ਨੇ ਕਾਲੌਨੀ ਵਿੱਚ ਸਾਰੇ ਪੁਰਾਣੇ ਕੰਟਕਟਰ ਬਦਲ ਦਿੱਤੇ ਹਨ ਅਤੇ ਸਾਰੇ ਖਰਾਬ ਖੰਬਿਆਂ ਨੂੰ ਹਟਾ ਕੇ ਨਵੇਂ ਖੰਬੇ ਲਗਾਏ ਗਏ ਹਨ।
ਸੈਕਟਰ-85 ਓਰਿਸ ਸੋਸਾਇਟੀ ਨਿਵਾਸੀਆਂ ਦੀ ਸੜਕ ਅਵਰੋਧ ਦੀ ਸ਼ਿਕਾਇਤ 'ਤੇ ਮੁੱਖ ਮੰਤਰੀ ਨੇ ਤੁਰੰਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼
ਮੀਟਿੰਗ ਵਿੱਚ ਸੈਕਟਰ-85 ਓਰਿਸ ਸੋਸਾਇਟੀ ਦੇ ਨਿਵਾਸੀਆਂ ਨੇ ਜਾਣੂ ਕਰਾਇਆ ਕਿ ਉਨ੍ਹਾਂ ਦੀ ਸੋਸਾਇਟੀ ਦੇ ਮੁੱਖ ਮਾਰਗ ਨੂੰ ਦਵਾਰਕਾ ਐਕਸਪ੍ਰੈਸ ਵੇ ਨਾਲ ਜੋੜਨ ਵਾਲੀ 24 ਮੀਟਰ ਚੌਙੀ ਸੜਕ ਕੁੱਝ ਭੂ-ਮਾਲਿਕਾ ਵੱਲੋਂ ਬੰਦ ਕਰ ਦਿੱਤੀ ਗਈ ਹੈ। ਇਸ ਦੇ ਕਾਰਨ ਨਿਵਾਸੀਆਂ ਅਤੇ ਸਕੂਲ ੧ਾਣ ਵਾਲੇ ਵਿਦਿਆਰਥੀਆਂ ਨੂੰ ਤੰਗ ਅਤੇ ਅਸੁਰੱਖਿਅਤ ਸੜਕਾਂ ਦੀ ਵਰਤੋ ਕਰਨੀ ਪੈ ਰਹੀ ਹੈ, ਜਿਸ ਨਾਲ ਦੁਰਘਟਨਾ ਦੀ ਸੰਭਾਵਨਾ ਵੱਧ ਗਈ ਹੈ। ਮੁੱਖ ਮੰਤਰੀ ਨੇ ਇਸ ਸ਼ਿਕਾਇਤ 'ਤੇ ਐਕਸ਼ਨ ਲੈਂਦੇ ਹੋਏ ਸਬੰਧਿਤ ਅਧਿਕਾਰੀਆਂ, ਡੀਟੀਪੀ ਤੇ ਐਸਟੀਪੀ, ਨੂੰ ਤੁਰੰਤ ਕਾਰਵਾਈ ਕਰ ਸ਼ਿਕਾਇਤਕਰਤਾ ਨੂੰ ਰਾਹਤ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ 'ਤੇ ਮਾਨੇਸਰ ਦੀ ਮੇਅਰ ਡਾ. ਇੰਦਰਜੀਤ ਯਾਦਵ, ਜੀਐਮਡੀਏ ਦੇ ਪ੍ਰਧਾਨ ਸਲਾਹਕਾਰ ਸ੍ਰੀ ਡੀ.ਐਸ ਢੇਸੀ, ਜੀਐਮਡੀਏ ਦੇ ਸੀਈਓ ਸ੍ਰੀ ਸ਼ਿਆਮਲ ਮਿਸ਼ਰਾ, ਡਿਵੀਜਨ ਕਮਿਸ਼ਨਰ ਸ੍ਰੀ ਆਰ ਸੀ ਬਿਡਾਨ, ਡਿਪਟੀ ਕਮਿਸ਼ਨਰ ਸ੍ਰੀ ਅਜੈ ਕੁਮਾਰ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੁਦ ਰਹੇ।
