ਜਿੰਦਗੀ ਦਾ ਮਹੱਤਵਪੂਰਨ ਦਿਨ ਹੁੰਦਾ : ਸੇਵਾ ਮੁਕਤੀ

ਇਨਸਾਨੀ ਜੀਵਨ, ਖਾਸ ਤੌਰ ਤੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿੱਚ ਇੱਕ ਸੰਘਰਸ਼ ਦੀ ਗਾਥਾ ਹੈ । ਤੰਗੀਆਂ -ਤੁਰਸੀਆ ਵਿਚ ਬਚਪਨ ਬੀਤਦਾ ਹੈ । ਫਿਰ ਸਕੂਲ, ਕਾਲੇਜ ਜਾਂ ਕਿਸੇ ਤਕਨੀਕੀ ਸੰਸਥਾ ਤੋਂ ਸਰਟੀਫਿਕੇਟਾਂ ਦਾ ਪੁਲੰਦਾ ਲੈ ਕੇ ਨੌਕਰੀ ਜਾਂ ਰੁਜ਼ਗਾਰ ਦੀ ਤਲਾਸ਼ ਸ਼ੁਰੂ ਹੋ ਜਾਂਦੀ ਹੈ । ਦਰਜ਼ਨਾਂ ਭਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਤੇ ਇੰਟਰਵਿਊ ਤੋਂ ਬਾਦ ਉਹ ਲੋਕ ਅਤਿਅੰਤ ਖੁਸ਼ਕਿਸਮਤ ਹੁੰਦੇ ਹਨ ਜਿਨਾਂ ਨੂੰ ਸਰਕਾਰੀ ਜਾਂ ਅਰਧ ਸਰਕਾਰੀ ਨੌਕਰੀ ਮਿਲ ਜਾਂਦੀ ਹੈ । ਬਹੁਤ ਘੱਟ ਉਹ ਖੁਸ਼ ਨਸੀਬ ਹੁੰਦੇ ਹਨ ਜਿਨਾਂ ਨੂੰ ਆਪਣੀ ਕੀਤੀ ਹੋਈ ਪੜ੍ਹਾਈ ਜਾਂ ਆਪਣੇ ਸ਼ੌਕ ਅਨੁਸਾਰ ਰੋਜ਼ਗਾਰ ਮਿਲ ਜਾਂਦਾ ਹੈ ।

ਇਨਸਾਨੀ ਜੀਵਨ, ਖਾਸ ਤੌਰ ਤੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿੱਚ ਇੱਕ ਸੰਘਰਸ਼ ਦੀ ਗਾਥਾ ਹੈ ।  ਤੰਗੀਆਂ -ਤੁਰਸੀਆ ਵਿਚ ਬਚਪਨ ਬੀਤਦਾ ਹੈ । ਫਿਰ ਸਕੂਲ, ਕਾਲੇਜ ਜਾਂ ਕਿਸੇ ਤਕਨੀਕੀ ਸੰਸਥਾ ਤੋਂ ਸਰਟੀਫਿਕੇਟਾਂ ਦਾ ਪੁਲੰਦਾ ਲੈ ਕੇ ਨੌਕਰੀ ਜਾਂ ਰੁਜ਼ਗਾਰ ਦੀ ਤਲਾਸ਼ ਸ਼ੁਰੂ ਹੋ ਜਾਂਦੀ ਹੈ । ਦਰਜ਼ਨਾਂ ਭਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਤੇ ਇੰਟਰਵਿਊ ਤੋਂ ਬਾਦ ਉਹ ਲੋਕ ਅਤਿਅੰਤ ਖੁਸ਼ਕਿਸਮਤ ਹੁੰਦੇ ਹਨ ਜਿਨਾਂ ਨੂੰ ਸਰਕਾਰੀ ਜਾਂ ਅਰਧ ਸਰਕਾਰੀ ਨੌਕਰੀ ਮਿਲ ਜਾਂਦੀ ਹੈ । ਬਹੁਤ ਘੱਟ ਉਹ ਖੁਸ਼ ਨਸੀਬ ਹੁੰਦੇ ਹਨ ਜਿਨਾਂ ਨੂੰ ਆਪਣੀ ਕੀਤੀ ਹੋਈ ਪੜ੍ਹਾਈ ਜਾਂ ਆਪਣੇ ਸ਼ੌਕ ਅਨੁਸਾਰ ਰੋਜ਼ਗਾਰ ਮਿਲ ਜਾਂਦਾ ਹੈ । ਬਾਕੀ ਬਹੁਤ ਹਾਲਤਾਂ ਵਿੱਚ ਤਾਂ ਇਹ ਕਹਾਵਤ ਹੂ-ਬ-ਹੂ ਲਾਗੂ ਹੋ ਜਾਂਦੀ ਹੈ "ਪੜੇ ਫਾਰਸੀ ਵੇਚੇ ਤੇਲ"  ਨੌਕਰੀ ਚਾਹੇ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਹੈ ਤਾਂ ਚਾਕਰੀ । ਆਪਣੇ ਮਨ ਨੂੰ ਦਿਲਾਸਾ ਦੇਣ ਵਾਸਤੇ ਅਸੀਂ ਚੰਗੀ ਤਨਖਾਹ, ਸਹੂਲਤਾਂ ਤੇ ਸਮਾਜਿਕ ਰੁਤਬੇ ਵਰਗੇ ਲੁਭਾਵਨੇ ਸ਼ਬਦਾਂ ਦੇ ਜਾਲ ਵਿੱਚ ਜ਼ਿੰਦਗੀ ਨੂੰ ਉਲਝਾਈ ਰੱਖ ਕੇ, ਅੱਧੀ ਦੇ ਕਰੀਬ ਉਮਰ ਗੁਜ਼ਾਰ ਦਿੰਦੇ ਹਾਂ ।
ਅੱਜ ਦੇ ਦੌਰ ਵਿਚ ਹਰ ਸਰਕਾਰੀ ਕਰਮਚਾਰੀ ਤਕਰੀਬਨ 30 ਤੋਂ 40  ਸਾਲ ਸਰਕਾਰੀ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋ ਕੇ ਘਰ ਆ ਜਾਂਦਾ ਹੈ । ਸੇਵਾ ਮੁਕਤੀ ਤੋਂ ਬਾਦ ਜ਼ਿੰਦਗੀ ਵਿਚ ਅਜੀਬ ਬਦਲਾਅ ਆਉਂਦੇ ਹਨ । ਦਫਤਰ ਦੇ ਸੰਗਿ ਸਾਥੀ ਛੁੱਟ ਜਾਂਦੇ ਹਨ । ਸਵੇਰੇ ਉੱਠ ਕੇ ਨਹਾ ਧੋ ਕੇ ਤਿਆਰ ਹੋਣ ਦੀ ਆਦਤ ਖਤਮ ਹੋ ਜਾਂਦੀ ਹੈ । ਸਭ ਤੋਂ ਵੱਡੀ ਤਬਦੀਲੀ ਮਹੀਨੇ ਦੀ ਆਖਰੀ ਤਾਰੀਖ ਨੂੰ ਤੁਹਾਡੇ ਬੈਂਕ ਖਾਤੇ ਵਿਚ ਤਨਖਾਹ ਦੇ ਆਉਣ ਦੀ  ਉਮੀਦ ਹਮੇਸ਼ਾ ਲਈ ਮੁਕ ਜਾਂਦੀ ਹੈ । ਤੁਹਾਡੇ ਖਰਚੇ ਉਹੀ ਰਹਿੰਦੇ ਹਨ ਪਰ ਆਮਦਨ ਬਹੁਤ ਘੱਟ ਹੋ ਜਾਂਦੀ ਹੈ ।
ਬਹੁਤ ਸਾਰੇ ਸਾਡੇ ਸਾਥੀਆਂ ਦੀਆਂ ਜਿੰਮੇਵਾਰੀਆਂ  ਜਿਵੇਂ ਬੱਚਿਆਂ ਦੇ ਵਿਆਹ, ਮਕਾਨ ਦਾ ਕਰਜ਼ ਜਾਂ ਬੱਚਿਆਂ ਲਇ ਰੋਜ਼ਗਾਰ ਆਦਿ ਉਂਵੇਂ ਹੀ ਮੂੰਹ ਅੱਡੀ ਖੜ੍ਹੀਆਂ ਹੁੰਦੀਆਂ ਹਨ ।
ਖ਼ੈਰ ਸਾਡੇ ਫ਼ਿਕਰ ਸਮੱਸਿਆਵਾਂ ਤੇ  ਜਿੰਮੇਵਾਰੀਆਂ  ਤਾਂ ਸਾਡੇ ਆਖਰੀ ਸਾਹਾਂ ਤੱਕ  ਸਾਡੇ ਨਾਲ ਚਲਦਿਆਂ ਹਨ । ਪਰ ਸਾਡੇ ਕੁਲ ਫਰਜ਼ ਸਾਡੇ ਆਪਣੇ  ਦੇਸ਼ ਸਮਾਜ਼ ਤੇ ਆਪਣੇ ਭਾਈਚਾਰੇ ਪ੍ਰਤੀ ਵੀ ਹਨ ਜਿਨਾਂ ਨੂੰ ਸ਼ਾਇਦ ਅਸੀਂ ਆਪਣੇ ਸਰਕਾਰੀ ਸੇਵਾ ਕਲ ਦੇ ਦੌਰਾਨ ਨਹੀਂ ਪੂਰਾ ਕਰ ਸਕੇ । ਹੁਣ ਜਦੋਂ ਅਸੀਂ  ਸੇਵਾ ਮੁਕਤ ਹੋ ਜਾਂਦੇ ਹਾਂ ਤਾਂ ਵਕਤ ਬਿਤਾਉਣਾ  ਵੀ ਇਕ ਸਮੱਸਿਆ ਬਣ ਜਾਂਦਾ ਹੈ । ਜੇ ਇਸ ਵਿਹਲੇ ਸਮੇਂ ਦਾ ਉਪਯੋਗ ਸਕਾਰਾਤਮਕ ਰੂਪ ਵਿੱਚ ਕੀਤਾ ਜਾਵੇ ਤਾਂ ਰਿਟਾਇਰਮੈਂਟ ਇਕ ਵਰਦਾਨ ਲੱਗਣ ਲੱਗ ਪਵੇਗੀ । ਅਸੀਂ ਆਪਣੀ ਨੌਕਰੀ ਦੌਰਾਨ ਬਹੁਤ ਕੁਝ ਸਿੱਖਦੇ ਹਾਂ । ਆਪਣਾ ਵਡਮੂਲਾ ਤਜਰਬਾ ਜੋ ਸਾਲਾਂ ਦੀ ਮਿਹਨਤ ਤੇ ਠੋਕਰਾਂ ਖਾਣ ਤੋਂ ਬਾਅਦ ਹਾਸਲ ਕਰਦੇ ਹਾਂ, ਉਸ ਨੂੰ ਅਸੀਂ ਆਪਣੇ ਆਸ ਪਾਸ ਤੇ ਲੋਕਾਂ ਨੂੰ ਸਹੀ ਸੇਧ ਦੇਣ ਵਾਸਤੇ ਵਰਤ ਸਕਦੇ ਹਾਂ । ਗਰੀਬ ਤੇ ਲੋੜਵੰਦ ਵਿਦਿਆਰਥੀਆਂ ਨੂੰ ਪੜਾ ਸਕਦੇ ਹਾਂ ਜਾਂ ਉਹਨਾਂ ਨੂੰ ਕਰੀਅਰ ਗਾਈਡੈਂਸ ਦੇ ਸਕਦੇ ਹਾਂ । ਤੁਸੀਂ ਕਦੇ ਤਹਿਸੀਲ ਜਾਂ ਕਚਹਿਰੀ ਜਾ ਕੇ ਵੇਖੋ ਕਿਵੇਂ ਭੋਲੇ ਭਾਲੇ ਲੋਕਾਂ ਦੀ ਲੁੱਟ ਹੋ ਰਹੀ ਹੈ  ਇਕ ਫਾਰਮ ਭਰਨ ਦੇ 200 - 300 ਰੁਪਏ ਵਸੂਲੇ ਜਾ ਰਹੇ ਹਨ । ਤੁਸੀਂ ਪੂਰੇ ਦਿਨ ਵਿੱਚ ਪੰਜ ਲੋਕਾਂ ਦੀ ਵੀ ਇਨਾ ਕੰਮਾਂ ਵਿੱਚ ਮਦਦ ਕਰ ਦਿਓ । ਤੁਹਾਨੂੰ ਭਰਪੂਰ ਆਰਥ ਆਤਮਿਕ ਆਨੰਦ ਮਹਿਸੂਸ ਹੋਵੇਗਾ ।
ਰਿਟਾਇਰਮੈਂਟ ਤੋਂ ਬਾਦ ਤੁਹਾਡੀ ਰੋਜ਼ਾਨਾ ਦਾ ਰੂਟੀਨ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ । ਰਾਤ ਨੂੰ ਲੇਟ ਸੋਣਾ ਸਵੇਰੇ ਦੇਣ ਨਾਲ ਜਾਗਣਾ, ਆਪਣੀ ਸਿਹਤ ਪ੍ਰਤੀ ਅਵੇਸਲੇ ਹੋਣਾ ਬਹੁਤ ਹੀ ਨਕਾਰਾਤਮਕ ਪ੍ਰਵਿਰਤੀ ਨੂੰ ਜਨਮ ਦਿੰਦਾ ਹੈ । ਇਸ ਦੇ ਸਿੱਟੇ ਕਾਫੀ ਮਾੜੇ ਹੋ ਸਕਦੇ ਹਨ । ਸਭ ਤੋਂ ਜਰੂਰੀ  ਹੈ ਕਿ ਆਪਣੇ ਦਿਨ ਚਰਿਆ ਬਰਕਰਾਰ ਰੱਖੋ । ਰੋਜ਼ਾਨਾ ਸਵੇਰੇ ਸ਼ਾਮ ਦੀ ਸੈਰ ਕਰੋ ਹਲਕੀ ਕਸਰਤ ਕਰੋ ਤੇ ਆਪਣੇ ਆਪ ਨੂੰ ਕਿਸੇ ਨਾ ਕਿਸੇ ਰੁਝੇਵੇਂ ਵਿਚ ਲਗਾਈ ਰੱਖੋ । ਕੁਦਰਤ ਤੇ ਕਾਇਨਾਤ ਨੂੰ ਪਿਆਰ ਕਰੋ ।  ਰੁਖ ਤੇ ਪਾਣੀ ਬਚਾਉਣ ਵਿੱਚ ਜਿੰਨਾ ਵੀ ਹੋ ਸਕੇ ਤੇ ਜਿਵੇਂ ਵੀ ਸੰਭਵ ਹੋਵੇ ਆਪਣਾ ਯੋਗਦਾਨ ਪਾਓ । ਆਪਣੇ ਇਕੱਠੇ ਕੀਤੇ ਅੰਨੁਭਵਾਂ ਨੂੰ ਸਮਾਜ ਨੂੰ ਸਹੀ ਦਿਸ਼ਾ ਦੇਣ ਲਈ ਵਰਤੋਂ । ਨਵੀਂ ਪੀੜੀ ਨੂੰ ਸਹੀ ਰਸਤੇ ਤੋਂ ਤੋਰੋ । ਸੇਵਾ ਮੁਕਤੀ ਉਪਰਾਂਤ ਦਾ ਜੀਵਨ ਸੁਖਾਲਾ ਤੇ ਰੌਣਕ ਭਰਪੂਰ ਬਣਾਉਣਾ ਤੁਹਾਡੇ ਆਪਣੇ ਹੱਥ ਵਿੱਚ ਹੈ ।

- ਦਵਿੰਦਰ ਕੁਮਾਰ