ਅੱਖਾਂ ਦੇ ਮੁਫਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਦਾ 287 ਮਰੀਜ਼ਾਂ ਨੇ ਲਾਭ ਲਿਆ ।

ਨਵਾਂਸ਼ਹਿਰ- ਸਥਾਨਕ ਸ਼੍ਰੀ ਰਾਮ ਸ਼ਰਨਮ ਸਤਸੰਗ ਘਰ ਲਾਲ ਚੌਂਕ ਨਵਾਂਸ਼ਹਿਰ ਵਿਖੇ ਸ਼੍ਰੀ ਰਾਮ ਸ਼ਰਨਮ ਸੇਵਾ ਸੰਸਥਾ ਨਵਾਂਸ਼ਹਿਰ ਵਲੋਂ ਅੱਖਾਂ ਦਾ 25ਵਾਂ ਫਰੀ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਕੈਂਂਪ ਦਾ ਉਦਘਾਟਨ ਨਰੋਆ ਪੰਜਾਬ ਸੰਸਥਾ ਦੇ ਸੰਸਥਾਪਕ ਸਮਾਜ ਸੇਵੀ ਬਰਜਿੰਦਰ ਸਿੰਘ ਹੁਸੈਨਪੁਰੀ ਵਲੋਂ ਕੀਤਾ ਗਿਆ। ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿਚ ਹਸਪਤਾਲ ਦੇ ਮਾਹਿਰ ਡਾਕਟਰ ਦੀਪਿਕਾ ਯਾਦਵ ਅਤੇ ਉਨ੍ਹਾਂ ਦੀ ਟੀਮ ਵਲੋਂ 287 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ।

ਸੰਸਥਾ ਦੇ ਮੁੱਖ ਸੇਵਾਦਾਰ ਡਾ. ਜੇਡੀ ਵਰਮਾ ਨੇ ਦੱਸਿਆ ਕਿ 150 ਮਰੀਜ਼ਾਂ ਨੂੰ ਮੁਫਤ ਐਨਕਾਂ ਦਿੱਤੀਆਂ ਗਈਆਂ। ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ 33 ਮਰੀਜ਼ਾਂ ਨੂੰ ਉਨ੍ਹਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਨ ਲਈ ਚੁਣਿਆ ਗਿਆ ਹੈ। ਮਰੀਜ਼ਾਂ ਦੇ ਆਪ੍ਰੇਸ਼ਨ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵਿਖੇ ਮਾਹਿਰ ਡਾਕਟਰਾਂ ਵਲੋਂ ਕੀਤੇ ਜਾਣਗੇ। ਇਸ ਦੌਰਾਨ ਮਰੀਜ਼ਾਂ ਦੇ ਰਹਿਣ ਅਤੇ ਖਾਣ ਪੀਣ ਆਦਿ ਦਾ ਪ੍ਰਬੰਧ ਸ਼੍ਰੀ ਰਾਮ ਸ਼ਰਨਮ ਸੇਵਾ ਸੰਸਥਾ ਨਵਾਂਸ਼ਹਿਰ ਵਲੋਂ ਕੀਤਾ ਜਾਵੇਗਾ। 
ਕੈਂਪ ਵਿਚ ਓਸ਼ੋ ਧਾਰਾ ਹਸਪਤਾਲ ਨਵਾਂਸ਼ਹਿਰ ਤੋਂ ਆਏ ਹੋਏ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਈਸ਼ਾਨ ਅਗਰਵਾਲ ਅਤੇ ਹਰਮਨਪ੍ਰੀਤ ਕੌਰ ਵਲੋਂ ਵੀ ਚਮੜੀ ਦੇ ਰੋਗਾਂ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਇਸ ਦੇ ਇਲਾਜ ਸਬੰਧੀ ਜਾਣਕਾਰੀ ਦਿੱਤੀ ਗਈ। ਕੈਂਪ ਦੌਰਾਨ ਸੰਸਥਾ ਵੱਲੋਂ  ਸਭ ਲਈ ਸਵੇਰ ਦੇ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। 
ਇਸ ਮੌਕੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਗੁਰਜੋਤ ਸਿੰਘ , ਗੁਰਮੀਤ ਕੌਰ , ਆਦਰਸ਼ ਪਠਾਨੀਆ , ਐਮ ਸੀ ਵੋਹੀਆ ਅਤੇ ਦਲਰਾਜ ਸਿੰਘ।ਸ਼੍ਰੀ ਰਾਮ ਸ਼ਰਨਮ ਸੇਵਾ ਸੰਸਥਾ ਦੇ ਸੇਵਾਦਾਰ ਮਾਸਟਰ ਹੁਸਨ ਲਾਲ ਬਾਲੀ , ਅਸ਼ੋਕ ਕੁਮਾਰ ਸ਼ਰਮਾ , ਮਨੋਹਰ ਲਾਲ ਆਹੂਜਾ , ਚੇਤਨ ਸ਼ਰਮਾ , ਪ੍ਰਦੀਪ ਢੀਂਗਰਾ , ਪ੍ਰਦੀਪ ਜੋਸ਼ੀ , ਲੱਕੀ , ਮਿੱਕੀ , ਜੀਵਨ ਲੜੋਈਆ , ਅਸ਼ੋਕ ਕੁਮਾਰ , ਦੀਪਕ ਅਰੋੜਾ , ਨਵੀਨ ਵਰਮਾ , ਸੁਰੇਸ਼ ਗੌਤਮ , ਵਿਨੋਦ ਹਾਂਡਾ , ਅਰਜਨ ਦੇਵ ਅਤੇ ਮਨੀਸ਼ ਖੋਸਲਾ ਆਦਿ ਵੀ ਹਾਜ਼ਰ ਸਨ।