
ਅਗਸਤ ਮਹੀਨਾ : ਇਤਹਾਸ ਦਾ ਦੂਸਰਾ ਪੰਨਾ
ਅਗਸਤ ਮਹੀਨੇ ਦਾ ਨਾਂ ਸੁਣਦਿਆਂ ਸਾਰ ਹੀ ਸਾਡੇ ਜ਼ਿਹਨ ਵਿਚ ਸਿਰਫ਼ ਇਕੋ ਖਿਆਲ ਆਉਂਦਾ ਹੈ , 15 ਅਗਸਤ ਯਾਨੀ ਦੇਸ਼ ਦੀ ਆਜ਼ਾਦੀ | ਸੱਚ-ਮੁੱਚ ਇਹ ਦਿਨ ਹਰ ਦੇਸ਼ਵਾਸੀ ਲਈ ਭਾਗਾਂ ਭਰਿਆ ਦਿਨ ਹੈ | ਸੈਂਕੜੇ ਸਾਲਾਂ ਦੀ ਗ਼ੁਲਾਮੀ ਉਪਰੰਤ ਸਾਡਾ ਦੇਸ਼ ਅੰਗਰੇਜ਼ਾਂ ਦੇ ਜਾਲਿਮ ਸਿਕੰਜੇ ਵਿੱਚੋ ਮੁਕਤ ਹੋਇਆ ਸੀ | ਇਸ ਆਜ਼ਾਦੀ ਦੀ ਪ੍ਰਾਪਤੀ ਲਈ ਸਾਡੇ ਦੇਸ਼ ਦੇ ਅਨੇਕਾਂ ਵੀਰ ਸਪੂਤਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ |
ਅਗਸਤ ਮਹੀਨੇ ਦਾ ਨਾਂ ਸੁਣਦਿਆਂ ਸਾਰ ਹੀ ਸਾਡੇ ਜ਼ਿਹਨ ਵਿਚ ਸਿਰਫ਼ ਇਕੋ ਖਿਆਲ ਆਉਂਦਾ ਹੈ , 15 ਅਗਸਤ ਯਾਨੀ ਦੇਸ਼ ਦੀ ਆਜ਼ਾਦੀ | ਸੱਚ-ਮੁੱਚ ਇਹ ਦਿਨ ਹਰ ਦੇਸ਼ਵਾਸੀ ਲਈ ਭਾਗਾਂ ਭਰਿਆ ਦਿਨ ਹੈ | ਸੈਂਕੜੇ ਸਾਲਾਂ ਦੀ ਗ਼ੁਲਾਮੀ ਉਪਰੰਤ ਸਾਡਾ ਦੇਸ਼ ਅੰਗਰੇਜ਼ਾਂ ਦੇ ਜਾਲਿਮ ਸਿਕੰਜੇ ਵਿੱਚੋ ਮੁਕਤ ਹੋਇਆ ਸੀ | ਇਸ ਆਜ਼ਾਦੀ ਦੀ ਪ੍ਰਾਪਤੀ ਲਈ ਸਾਡੇ ਦੇਸ਼ ਦੇ ਅਨੇਕਾਂ ਵੀਰ ਸਪੂਤਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ |
ਜਵਾਨੀਆਂ ਜੇਲਾਂ ਵਿਚ ਰੁਲ ਗਈਆਂ | ਹਰ ਭਰਤੀ ਨੇ ਗ਼ੁਲਾਮੀ ਦਾ ਦਰਦ ਹੰਢਾਇਆਂ | ਭਾਰਤ ਵਿਚ ਆਖਰੀ ਵਾਇਸਰਾਏ ਲਾਰਡ ਮਾਊਂਟਬੈਟਨ ਨੇ 2 ਜੂਨ 1947 ਨੂੰ ਐਲਾਨ ਕੀਤਾ ਕਿ ਬ੍ਰਿਟੇਨ ਸਰਕਾਰ ਨੇ ਇਹ ਸਵੀਕਾਰ ਕਰ ਲਿਆ ਹੈ ਕਿ ਦੇਸ਼ ਨੂੰ ਦੋ ਭਾਗਾਂ ਵਿਚ ਵੰਡ ਦਿਤਾ ਜਾਵੇ | ਇਕ ਹਿੱਸਾ ਜਿਸ ਵਿਚ ਬਹੁਗਿਣਤੀ ਹਿੰਦੂ ਜਨਸੰਖਿਆ ਦੀ ਹੈ ਤੇ ਦੂਸਰਾ ਹਿੱਸਾ ਜਿਸ ਵਿਚ ਮੁਸਲਿਮ ਗਿਣਤੀ ਜ਼ਿਆਦਾ ਹੈ | ਇਸ ਤਰਾਂ ਦੇਸ਼ ਦੇ ਭੂਗੋਲਿਕ ਤੌਰ ਤੇ ਦੋ ਟੁਕੜੇ ਹੋ ਗਏ | 14 ਅਤੇ 15 ਅਗਸਤ ਦੇ ਅੱਧੀ ਰਾਤ ਨੂੰ ਆਜ਼ਾਦ ਪਾਕਿਸਤਾਨ ਤੇ ਭਾਰਤ ਕਾਨੂੰਨੀ ਤੌਰ ਤੇ ਹੋਂਦ ਵਿਚ ਆ ਗਏ |
ਰੈੱਡ ਕਲਿਫ ਲਾਈਨ ਭਾਰਤ ਅਤੇ ਪਕਿਸਤਾਨ ਵਿਚਕਾਰ ਨਵੀਂ ਸਰਹੱਦ ਉਭਰ ਆਈ | ਇਸ ਦਾ ਨਾਂ , ਇਸ ਦੇ ਆਰਕੀਟੈਕਟ , ਸਰ ਸਿਰਿਲ ਰੈੱਡਕਲਿਫ ਦੇ ਨਾਮ ਉਪਰ ਰੱਖਿਆ ਗਿਆ | 1947 ਦੀ ਦੇਸ਼ ਵੰਡ ਨੂੰ ਆਪੁਨਿਕ ਇਤਿਹਾਸ ਦੀ ਸਭ ਤੋਂ ਮਹੱਤਵਪੂਰਨ ਘਟਨਾ ਮੰਨਿਆ ਜਾਂਦਾ ਹੈ | ਸੰਸਾਰ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡਾ ਮਨੁੱਖੀ ਉਜਾੜਾ ਜਾਂ ਪ੍ਰਵਾਸ ਸੀ | ਨਸਲੀ ਹਿੰਸਾਂ ਦੀ ਇਸ ਤੋਂ ਵੱਡੀ ਬੇਰਹਿਮ ਘਟਨਾ ਸ਼ਾਇਦ ਹੀ ਕਿਸੇ ਨੇ ਪੜ੍ਹੀ ਜਾ ਸੁਣੀ ਹੋਵੇ | ਹਜ਼ਾਰਾਂ ਬੇਗੁਨਾਹ ਲੋਕਾਂ ਨੇ ਆਪਣੀਆਂ ਜਾਂਨਾ ਗੁਆਈਆਂ | ਵੱਡੀ ਪੱਧਰ ਤੇ ਲੁਟਾਂ ਖੋਹਾਂ, ਅੱਗਜ਼ਨੀ ਤੇ ਕਤਲ ਹੋਏ | ਪੰਜਾਬ ਨੇ ਇਸ ਤ੍ਰਾਸਦੀ ਦਾ ਦਰਦ ਸਭ ਤੋ ਵੱਧ ਮਹਿਸੂਸ ਕੀਤਾ ਪੰਜਾਬ ਦਾ ਵੱਡਾ ਹਿੱਸਾ ਪਕਿਸਤਾਨ ਵਿਚ ਚਲਾ ਗਿਆ | ਵੰਡੀਆਂ ਗਈਆਂ ਜਾਇਦਾਦਾਂ ਵਿਚ ਬ੍ਰਿਟਿਸ਼ ਇੰਡੀਅਨ ਆਰਮੀ ਰਾਇਲ ਇੰਡੀਅਨ ਨੇਵੀ, ਰਾਇਲ ਇੰਡੀਅਨ ਏਅਰ ਫੋਰਸ, ਇੰਡੀਅਨ ਸਿਵਲ ਸਰਵਿਸ , ਰੇਲਵੇ ਅਤੇ ਕੇਂਦਰੀ ਖ਼ਜ਼ਾਨਾ ਵੀ ਸ਼ਾਮਿਲ ਸੀ | ਇਸ ਭਾਰਤ - ਪਾਕ ਵੰਡ ਦੇ ਦੌਰਾਨ ਤਕਰੀਬਨ ਦਸ ਲੱਖ ਲੋਕਾਂ ਦੀ ਮੌਤ ਹੋਈ | ਇਸ ਦੋਫ਼ਾੜ ਦੀ ਹਿੰਸਕ ਪ੍ਰਕਿਰਤੀ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੁਸ਼ਮਣੀ ਅਤੇ ਸ਼ੱਕ ਦਾ ਮਾਹੌਲ ਪੈਦਾ ਕੀਤਾ ਜੋ ਅੱਜ ਤੱਕ ਵੀ ਦੋਹਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਪ੍ਰਭਵਿਕ ਕਰਦਾ ਆ ਰਿਹਾ ਹੈ |
ਭਾਰਤ ਦੀ ਵੰਡ ਨੇ ਸਭ ਤੋਂ ਵੱਧ ਪੰਜਾਬ ਨੂੰ ਪ੍ਰਭਾਵਿਤ ਕੀਤਾ | ਸੂਬੇ ਦਾ ਜ਼ਿਆਦਾਤਰ ਮੁਸਲਿਮ ਵਸੋਂ ਵਾਲਾ ਪੱਛਮੀ ਹਿਸਾ ਪਾਕਿਸਤਾਨ ਦਾ ਪੰਜਾਬ ਪ੍ਰਾਂਤ ਬਣ ਗਿਆ , ਹਿੰਦੂ ਅਤੇ ਸਿੱਖ ਬਹੁਲਤਾ ਵਾਲਾ ਪੂਰਬੀ ਖਿੱਤਾ ਭਾਰਤ ਦਾ ਪੂਰਬੀ ਪੰਜਾਬ ਰਾਜ ਬਣ ਗਿਆ | ਬਾਅਦ ਵਿਚ ਪੰਜਾਬ , ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨਵੇਂ ਰਾਜਾਂ ਵਿਚ ਤਕਸੀਮ ਹੋ ਗਿਆ |
ਅੱਜ ਜਦੋਂ ਅਸੀਂ ਹਰ ਸਾਲ 15 ਅਗਸਤ ਨੂੰ ਦੇਸ਼ ਭਰ ਵਿਚ ਅਜ਼ਾਦੀ ਦਾ ਜਸ਼ਨ ਮਨਾਉਂਦੇ ਹਾਂ ਤਾਂ ਸਾਰੇ ਦੇਸ਼ਵਾਸੀ ਹਜ਼ਾਰਾਂ ਜਾਣੇ ਅਣਜਾਣੇ ਸੁਤੰਤਰਤਾ ਸੰਗ੍ਰਾਮੀਆਂ ਨੂੰ ਯਾਦ ਕਰਦੇ ਹਾਂ | ਕਿ ਅਸੀਂ ਉਨਾਂ ਬੇਕਸੂਰ ਲੋਕਾਂ ਨੂੰ ਵੀ ਯਾਦ ਕਰਦੇ ਹਾਂ ਜਿਨਾਂ ਨੇ 14 ਤੇ 15 ਅਗਸਤ ਦੀ ਰਾਤ ਨੂੰ ਉਜਾੜੇ ਦਾ ਫੁਰਮਾਨ ਸੁਣਿਆ| ਦੋਹਾਂ ਦੇਸ਼ਾਂ ਵਿਚ ਬੇਰੋਕ - ਟੋਕ ਕਤਲੇ ਆਮ ਤੇ ਅਤਿਆਚਾਰਾਂ ਦੀ ਹਨੇਰੀ ਝੁੱਲੀ | ਧਰਮ ਦੇ ਨਾਂ ਉਪਰ ਨਫ਼ਰਤ ਫੈਲੀ ਅਤੇ ਫਿਰਕੂ ਖੇਤਰ ਧਰਾਤਲ ਉਪਰ ਉਭਰੇ | ਇਹ ਵਖਰੇਵਾਂ ਬਿਲਕੁਲ ਅਚਾਨਕ ਅਤੇ ਬਿਨਾਂ ਕਿਸੇ ਯੋਜਨਾ ਤੋਂ ਸੀ , ਜਿਸ ਦੇ ਸਿੱਟੇ ਵਜੋਂ ਲੱਖਾਂ ਪਰਿਵਾਰ ਖਿਲਰ ਗਏ , ਬੱਚੇ ਅਨਾਥ ਹੋ ਗਏ | ਅੱਜ ਵੀ ਪੰਜਾਬ ਦੇ ਪਿੰਡਾਂ ਵਿਚ ਉਸ ਪਾਸੇ ਤੋਂ ਇਧਰ ਆਏ ਸ਼ਰਨਾਰਥੀਆਂ ਨੂੰ "ਪਨਾਹਗੀਰ" ਦੀ ਵੱਖਰੀ ਪਹਿਚਾਣ ਮਿਲੀ ਹੋਈ ਹੈ | ਇਸ ਅਗਸਤ ਮਹੀਨੇ ਵਿਚ ਹਰ ਭਾਰਤਵਾਸੀ ਦਾ ਫਰਜ਼ ਹੈ ਕੇ ਜਿਥੇ ਅਸੀਂ ਆਜ਼ਾਦੀ ਦੇ ਸੰਗਰਸ਼ ਵਿਚ ਹਿੱਸਾ ਲੈਣ ਵਾਲੇ ਹਰ ਯੋਧੇ ਨੂੰ ਯਾਦ ਕਰਦੇ ਹਾਂ , ਉਥੇ ਉਨਾਂ ਲੱਖਾਂ ਬੇਕਸੂਰ ਲੋਕਾਂ ਨੂੰ ਵੀ ਸ਼ਰਧਾਂਜਲੀ ਅਰਪਿਤ ਕਰੀਏ ਜੋ ਇਸ ਆਜ਼ਾਦ ਫ਼ਿਜ਼ਾ ਦਾ ਆਨੰਦ ਨਹੀਂ ਮਾਣ ਸਕੇ |
