ਨਿਰੰਤਰ ਪਰਿਵਰਤਨ ਦੀ ਪ੍ਰਕ੍ਰਿਆ ਦਾ ਨਾਂ ਹੀ ਜੀਵਨ ਹੈ

ਨਿਰੰਤਰ ਪਰਿਵਰਤਨ ਦੀ ਪ੍ਰਕ੍ਰਿਆ ਦਾ ਨਾਂ ਹੀ ਜੀਵਨ ਹੈ | ਇੰਨਸਾਨ ਬਾਲ ਅਵਸਥਾ ਤੋਂ ਸ਼ੁਰੂ ਹੋ ਕੇ ਬੁਢਾਪੇ ਦਾ ਸਫ਼ਰ, ਅਣਗਿਣਤ ਟੇਢੇ ਮੇਢੇ ਰਾਹਾਂ ਵਿਚੋਂ ਗੁਜ਼ਰ ਕੇ ਤੈਅ ਕਰਦਾ ਹੈ | ਭਾਰਤ ਵਿਚ ਬਹੁਤ ਸਾਰੇ ਰਾਜਾਂ ਵਿਚ ਸੇਵਾ ਮੁਕਤੀ ਦੀ ਉਮਰ 58 ਸਾਲ ਹੈ ਜਦਕਿ ਕੇਦਰੀ ਸਰਕਾਰ ਦੇ ਕਰਮਚਾਰੀਆਂ ਲਈ ਇਹ ਮਿਆਦ 60 ਸਾਲ ਰੱਖੀ ਗਈ ਹੈ | ਰਵਾਇਤੀ ਤੌਰ ਤੇ ਬੁਢਾਪੇ ਦੀ ਉਮਰ 65 ਸਾਲ ਮੰਨੀ ਗਈ ਹੈ, ਪਰ ਇਸ ਦੇ ਕਾਰਨ ਜੀਵ ਵਿਗਿਆਨ ਵਿਚ ਨਹੀਂ ਸਗੋਂ ਇਤਿਹਾਸ ਵਿਚ ਮਿਲਦੇ ਹਨ

ਨਿਰੰਤਰ ਪਰਿਵਰਤਨ ਦੀ ਪ੍ਰਕ੍ਰਿਆ ਦਾ ਨਾਂ ਹੀ ਜੀਵਨ ਹੈ | ਇੰਨਸਾਨ  ਬਾਲ ਅਵਸਥਾ ਤੋਂ ਸ਼ੁਰੂ ਹੋ ਕੇ ਬੁਢਾਪੇ  ਦਾ ਸਫ਼ਰ, ਅਣਗਿਣਤ ਟੇਢੇ ਮੇਢੇ ਰਾਹਾਂ ਵਿਚੋਂ ਗੁਜ਼ਰ ਕੇ ਤੈਅ ਕਰਦਾ ਹੈ | ਭਾਰਤ ਵਿਚ ਬਹੁਤ ਸਾਰੇ ਰਾਜਾਂ ਵਿਚ ਸੇਵਾ ਮੁਕਤੀ ਦੀ ਉਮਰ 58 ਸਾਲ ਹੈ ਜਦਕਿ ਕੇਦਰੀ ਸਰਕਾਰ ਦੇ ਕਰਮਚਾਰੀਆਂ ਲਈ ਇਹ ਮਿਆਦ 60 ਸਾਲ ਰੱਖੀ ਗਈ ਹੈ | ਰਵਾਇਤੀ ਤੌਰ ਤੇ ਬੁਢਾਪੇ ਦੀ ਉਮਰ 65 ਸਾਲ ਮੰਨੀ ਗਈ ਹੈ, ਪਰ ਇਸ ਦੇ ਕਾਰਨ ਜੀਵ ਵਿਗਿਆਨ ਵਿਚ ਨਹੀਂ ਸਗੋਂ ਇਤਿਹਾਸ ਵਿਚ ਮਿਲਦੇ ਹਨ | ਕਾਫੀ ਸਾਲ ਪਹਿਲਾਂ ਜਰਮਨੀ ਵਿਚ 65 ਸਾਲ ਦੀ ਉਮਰ ਨੂੰ ਰਿਟਾਇਰਮੈਂਟ ਦੀ ਉਮਰ ਵਜੋਂ ਚੁਣਿਆ ਗਿਆ ਸੀ | ਇਸੇ ਤਰਾਂ ਅਮਰੀਕਾ ਵਿਚ ਸਾਲ 1965 ਵਿਚ ਸਿਹਤ ਬੀਮੇ ਦੀ ਉਮਰ ਨੂੰ 65 ਸਾਲ ਬਿਲਕੁਲ ਸਹੀ ਮੰਨਿਆ ਗਿਆ | ਖ਼ੈਰ ਭਾਰਤ ਵਰਗੇ ਪ੍ਰਗਤੀਸ਼ੀਲ ਦੇਸ਼ ਦੇ ਲੋਕਾਂ ਦਾ ਮੁਕਾਬਲਾ ਘੂਰਪ ਜਾਂ ਉੱਨਤ ਅਰਥ ਵਿਵਸਥਾ ਵਾਲੇ ਲੋਕਾਂ ਨਾਲ ਤਾਂ ਨਹੀਂ ਕੀਤੀ ਜਾਂ ਸਕਦਾ | ਜੇ ਮੈਂ ਕੌੜਾ ਸੱਚ ਬਿਆਨ ਕਰਾਂ ਤਾਂ ਸਾਡਾ ਬੁਢਾਪਾ , ਸਾਡੀ ਆਰਥਿਕ ਹਾਲਤ , ਸਿਹਤ ਸਹੂਲਤਾਂ ਤੇ ਪਰਿਵਾਰਿਕ ਸਾਂਝਾ ਉਪਰ ਵੀ ਨਿਰਭਰ ਕਰਦਾ ਹੈ | ਉਮਰ ਦਾ ਵਧਣਾ ਇਕ ਲਗਾਤਾਰ ਚਲਣ ਵਾਲੀ ਕ੍ਰਿਆ ਹੈ , ਜਿਵੇਂ ਵਕਤ ਦੀ ਚਾਲ ਨੂੰ ਰੋਕਿਆ ਨਹੀਂ ਜਾ ਸਕਦਾ, ਇਸੇ ਤਰਾਂ ਉਮਰ ਦੇ ਪ੍ਰਵਾਹ ਨੂੰ ਵੀ ਥੰਮਿਆ ਨਹੀਂ ਜਾ ਸਕਦਾ | ਸਾਡੇ ਆਪਣੀ ਤੇ ਸਾਡੇ ਪਰਿਵਾਰ ਅਤੇ ਸਮਾਜਿਕ ਚੌਗਿਰਦੇ ਦੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਉਮਰ ਦਾ ਇਹ ਪੜਾਅ   ਸੁਖ਼ਾਵਾਂ ਅਤੇ ਸਿਹਤਮੰਦ ਹੋਵੇ | ਸਿਹਤਮੰਦ ਬੁਢਾਪੇ ਦਾ ਮਤਲਬ ਹੈ ਵਡੇਰੀ ਉਮਰ ਦੇ ਅਣਚਾਹੇ ਪ੍ਰਭਾਵਾਂ ਨੂੰ ਮੁਲਤਵੀ ਕਰਨਾ ਜਾਂ ਘਟਾਉਣਾ | ਸਿਹਤਮੰਦ ਉਮਰ ਦੇ ਟੀਚਿਆਂ ਵਿਚ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਕਾਇਮ ਰੱਖਣਾ , ਬਿਮਾਰੀਆਂ ਤੋਂ ਬਚਣਾ , ਕ੍ਰਿਆਸ਼ੀਲ ਅਤੇ ਆਤਮ ਨਿਰਭਰ ਰਹਿਣਾ ਸ਼ਮੀਲ ਏ | ਅਜੋਕੇ ਸਮੇਂ ਵਿਚ ਚੰਗੀ ਸਿਹਤ ਲਾਇ ਪੌਸ਼ਟਿਕ ਖ਼ੁਰਾਖ , ਨਸ਼ਿਆਂ ਤੋਂ ਪ੍ਰਹੇਜ਼ , ਨਿਯਮਿਤ ਤੌਰ ਤੇ ਕਸਰਤ ਅਤੇ ਮਾਨਸਿਕ ਤੌਰ ਤੇ ਸਰਗਰਮ ਰਹਿਣਾ ਅਤਿਅੰਤ ਜ਼ਰੂਰੀ ਮੁੱਦੇ ਹਨ |
ਅੱਜ ਸਾਡੇ ਦੇਸ਼ ਵਿਚ ਸਿਹਤ ਸਹੂਲਤਾਂ ਵਿਚ ਸੁਧਾਰ ਹੋਣ ਕਾਰਣ ਔਸਤ ਉਮਰ ਵਿਚ ਵਾਧਾ ਹੋਇਆ ਹੈ | ਇਸਦਾ ਸਿੱਧਾ ਮਤਲਬ ਇਹ ਵੀ ਹੈ ਕਿ ਮੌਤ ਦਰ ਘਟੀ ਹੈ ਤੇ ਜੀਵਨ ਕਾਲ ਵਧਿਆ ਹੈ | ਸਾਡੀ ਸਮਾਜਿਕ ਸੰਰਚਨਾ ਵਿਚ ਵਡੇਰੀ ਉਮਰ ਦੇ ਨਾਗਰਿਕਾਂ ਦੀ ਗਿਣਤੀ ਵਧੀ ਹੈ | ਪੁਰਾਣੇ ਸਮਿਆਂ ਵਿਚ ਵੱਡੇ ਤੇ ਸਾਂਝੇ ਪਰਿਵਾਰਾਂ ਵਿਚ ਬਜ਼ੁਰਗਾਂ ਦਾ ਅਹਿਮ ਸਥਾਕ ਹੁੰਦਾ ਸੀ | ਉਨਾਂ ਦੀ ਕਹੀ  ਗੱਲ ਤੇ ਦਿੱਤੀ ਲਈ ਸਲਾਹ ਪਰਿਵਾਰ ਵਿਚ ਆਪਣਾ ਹੀ ਮਹੱਤਵ ਰੱਖਦੀ ਸੀ | ਪਰ ਅੱਜ ਦੇ ਯੁੱਗ ਵਿਚ ਟੁੱਟਦੇ ਪਰਿਵਾਰਾਂ, ਪੈਸੇ ਦੀ  ਢੋੜ  ਤੇ ਰੁਜ਼ਗਾਰ ਲਈ  ਦੇਸ਼ਾ ਵਿਦੇਸ਼ ਵਿਚ ਭਟਕਣ  ਨਾਲ ਬਜ਼ੁਰਗਾਂ ਦੀ ਜ਼ਿੰਦਗੀ ਨੂੰ ਬਹੁਤ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ | ਬੱਚਿਆਂ ਤੋਂ ਦੂਰ ਇਕੱਲੇਪਨ, ਰਿਸ਼ਤਿਆਂ ਵਿਚ ਮੋਹ ਦੀ ਕਮੀ ਨੇ ਇਕ ਨਵੀਂ ਇਮਾਰਤ ਤਾਮੀਰ ਕਰ ਦਿਤੀ ਹੈ  " ਬਿਰਧ  ਆਸ਼ਰਮ | "
ਭਾਰਤ ਵਿਚ ਸਭ ਤੋਂ  ਪਹਿਲਾਂ 1911 ਵਿਚ ਕੇਰਲ ਪ੍ਰਾਭ  ਵਿਚ ਥਰਿਸੂਰ ਦੇ ਸਥਾਨ ਤੇ ਬਿਰਧ  ਆਸ਼ਰਮ ਖੋਲਿਆ ਗਿਆ | ਇਸ ਦੀ ਸਥਾਪਨਾ ਕੋਚੀਨ ਦੇ ਰਾਜਾ ਵਲੋਂ ਕੀਤੀ ਗਈ ਤੇ ਨਾਂ ਰੱਖਿਆ ਗਿਆ  " ਰਾਜਾ ਵਰਮਾ ਓਲਡ ਏਜ਼ ਹੋਮ  " | ਕੇਰਲ ਵਿਚ ਬਜ਼ੁਰਗ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ | ਇਥੇ ਕੁਲ ਜਨ ਸੰਖਿਆ ਵਿਚ 14 ਪ੍ਰਤੀਸ਼ਤ ਬਜੁਰਗ ਲੋਕ ਹਨ | ਦੇਸ਼ ਦੇ ਨਾਗਰਿਕਾਂ ਲਈ ਜ਼ਰੂਰੀ ਹੋਰ ਸਹੂਲਤਾਂ ਦੀ ਤਰਾਂ ਬਜ਼ੁਰਗਾਂ ਲਈ ਇਹ ਘਰ ਵੀ ਇਕ ਮਜ਼ਬੂਰੀ ਅਤੇ ਜ਼ਰੂਰਤ ਬਣ ਚੁੱਕੀ ਹਨ ਇਹ ਘਰ ਇਕ ਸੁਰੱਖਿਅਤ ਅਤੇ ਰਹਿਣ ਵਾਸਤੇ  ਅਰਾਮਦਾਇਕ ਵਾਤਾਵਰਣ ਪ੍ਰਦਾਨ ਕਰਦੇ ਹਨ ਪੰਜਾਬ ਅਤੇ ਚੰਡੀਗੜ੍ਹ ਵਿਚ ਕਾਫ਼ੀ ਸਾਰੇ ਬਜ਼ੁਰਗਾਂ ਲਈ ਆਸ਼ਿਆਨੇ , ਸਰਕਾਰ ਵਲੋਂ ਤੇ ਕੁਝ ਨਿੱਜੀ ਸੰਸਥਾਵਾਂ ਵਲੋਂ ਚਲਾਏ ਜਾ ਰਹੇ ਹਨ | ਇਕ ਪ੍ਰਸਾਰ ਮਾਧਿਅਮ ਨਾਲ ਜੁੜੇ ਹੋਏ ਵਿਅਕਤੀ ਹੋਣ ਕਰਕੇ ਮੈਨੂੰ ਇਨਾਂ ਆਸ਼ਰਮਾਂ ਨੂੰ ਵੇਖਣ ਦਾ ਮੌਕਾ ਮਿਲਿਆ | ਇਨਾਂ ਦੇ ਰੱਖ -ਰਖਾਵ , ਪ੍ਰਬੰਧਨ ਅਤੇ ਦਿਤੀਆਂ ਜਾ ਰਹੀਆਂ ਸਹੂਲਤਾਂ ਦੀ ਮੈਂ ਦਿਲੋਂ ਤਾਰੀਫ਼ ਕਰਦਾ ਹਾਂ | ਪਰ ਜੋ  ਗੱਲ ਸਾਡੇ ਦਿਲ ਵਿਚ ਇਕ ਚੀਸ ਪੈਦਾ ਕਰਦੀ ਹੈ ਉਹ ਹੈ ਪਰਿਵਾਰਾਂ ਦਾ ਆਪਣੇ ਵੱਡਿਆਂ ਪ੍ਰਤੀ ਉਦਾਸੀਨ ਰੱਵਈਆ | ਪਟਿਆਲਾ ਦੇ ਇਕ ਨਾਮੀ ਬਿਰਧ ਆਸ਼ਰਮ ਦੇ ਪ੍ਰਬੰਧਕਾਂ ਨੇ ਦੱਸਿਆ  ਕਿ ਕੁਝ ਬਜ਼ੁਰਗਾਂ ਨੂੰ ਉਨਾਂ ਦੇ ਵਾਰਸ ਮੰਦਰਾਂ ਤੇ ਗੁਰਦਵਾਰਿਆਂ ਦੇ ਨਜ਼ਦੀਕ ਬੇਸਹਾਰਾ ਛੱਡ ਕੇ ਚਲੇ ਗਏ | ਇਕ ਹੋਰ ਕਹਾਣੀ ਉਨਾਂ ਦੱਸੀ ਕਿ ਇਕ ਬਜ਼ੁਰਗ ਆਦਮੀ ਕੁਝ ਸਾਲਾਂ ਤੋਂ ਇਥੇ ਰਹਿ ਰਿਹਾ ਸੀ | ਇਕ ਸਵੇਰ ਸੰਖੈਪ ਬਿਮਾਰੀ ਤੋਂ ਬਾਦ ਉਸਦੀ ਮੌਤ ਹੋ ਗਈ | ਚੰਡੀਗੜ ਵਸਦੇ ਉਸ ਦੇ ਪੁੱਤਰ ਨੂੰ ਸੂਚਨਾ ਦਿਤੀ ਗਈ |  ਸਾਰਾ ਦਿਨ ਬੀਤ ਗਿਆ ਸ਼ਾਮ ਨੂੰ 5 ਵਜੇ ਉਸ ਨੂੰ ਫਿਰ ਫੌਕ ਕੀਤਾ - ਜੁਆਬ ਆਈਆ - ਠੀਕ ਹੋ ਤੁਸੀਂ  ਸਵੇਰੇ ਦੱਸ ਤਾਂ ਦਿਤਾ ਸੀ | ਖ਼ੈਰ ਆਸ਼ਰਮ ਵਲੋਂ ਕੀਤੀ ਰਸਮਾਂ ਨਾਲ ਉਸ ਦਾ ਸੰਸਕਾਰ ਕਰ ਦਿਤਾ ਗਿਆ|  ਇਥੇ ਰਹਿਣ  ਵਾਲੇ ਲੋਕਾਂ ਨੂੰ ਮਿਲਣ ਤੋਂ ਬਾਦ ਇਕ ਚੀਜ਼ ਜੋ ਮੈਂ ਮਹਿਸੂਸ ਕੀਤੀ ਹੈ ਕਿ ਇਨਾਂ ਦੇ ਦਿਲ ਦਿਮਾਗ ਵਿਚੋਂ ਆਪਣੇ ਘਰ ਦਾ ਮੋਹ ਅਜੇ ਵੀ ਉਂਣੇ ਹੀ ਬਰਕਰਾਰ ਹੈ | ਆਪਣਿਆਂ ਨੂੰ ਮਿਲਣ ਦੀ ਸਿੱਕ ਤੇ ਤੜਪ ਹੈ | ਹਜ਼ਾਰਾਂ ਵਧੀਆ ਸਹੂਲਤਾਂ ਮਿਲਣ ਦੇ ਬਾਵਜੂਦ ਇਹ ਵੀ ਆਪਣੇ ਘਰਾਂ ਵਿੱਚ ਆਪਣਿਆਂ ਨਾਲ ਰਹਿਣਾ ਚਾਹੁੰਦੇ ਹਨ | ਸਾਨੂੰ ਆਪਣੀ ਸੋਚ ਅਤੇ ਨਜ਼ਰੀਆ ਬਦਲਣ ਦੀ ਲੋੜ ਹੈ | 

- ਦਵਿੰਦਰ ਕੁਮਾਰ