ਧੀਆਂ

ਅਸੀਂ ਜਾਣਦੇ ਆ ਕਿ ਸਾਡਾ ਸਮਾਜ ਪੁਰਸ਼ ਪ੍ਰਧਾਨ ਸਮਾਜ ਹੈ। ਮੁਢ ਕਦੀਮਾਂ ਤੋਂ ਹੀ ਹਮੇਸ਼ਾ ਪੁਰਸ਼ ਪ੍ਰਧਾਨ ਸਮਾਜ ਔਰਤਾਂ ਉੱਤੇ ਹਮੇਸ਼ਾ ਅੱਤਿਆਚਾਰ ਕਰਦਾ ਆਇਆ ਹੈ। ਔਰਤਾਂ ਨੂੰ ਸਮਾਜ ਦੇ ਵਿੱਚ ਉੱਚਾ ਸਥਾਨ ਦਿਵਾਉਣ ਦੇ ਵਿੱਚ ਜਿੱਥੇ ਬਹੁਤ ਸਾਰੇ ਗੁਰੂਆਂ ਪੀਰਾਂ ,ਵਿਦਵਾਨਾਂ ਨੇ, ਸਮਾਜ ਸੁਧਾਰਕਾਂ , ਅਤੇ ਬੁੱਧੀਜੀਵੀ ਵਰਗਾਂ ਨੇ ਆਪਣੀ ਆਪਣੀ ਭੂਮਿਕਾ ਨਿਭਾਈ ਹੈ। ਜਿਸ ਦੇ ਸਦਕਾ ਅੱਜ ਸਮਾਜ ਦੇ ਵਿੱਚ ਔਰਤ ਦਾ ਜੋ ਰੁਤਬਾ ਹੈ, ਉਹ ਪਹਿਲਾਂ ਦੇ ਮੁਕਾਬਲੇ ਬਹੁਤ ਵਧੀਆ ਅਤੀ ਸਤਿਕਾਰਯੋਗ ਹੈ।

ਸਾਡੇ ਸਮਾਜ ਵਿੱਚ ਹਮੇਸ਼ਾ ਹੀ ਹਰ ਮਾਂ ਬਾਪ ਦੀ ਇਹੀ ਇੱਛਾ ਰਹੀ ਹੈ ਕਿ ਉਹਨਾਂ ਦੇ ਘਰ ਪੁੱਤਰ ਹੋਵੇ। ਤੇ ਉਹਨਾਂ ਦਾ ਨਾਮ ਰੋਸ਼ਨ ਕਰੇ। ਪੁੱਤਰਾਂ ਨੂੰ ਤਰਸ ਦੀ ਦੁਨੀਆ ਅਕਸਰ ਦੇਖੀ ਜਾਂਦੀ ਹੈ। ਪੁੱਤਰਾਂ ਦੇ ਲਈ ਲੋਕੀ ਜਿੱਥੇ ਬਾਬਿਆਂ ਦੇ ਕੋਲ ਜਾ ਕੇ ਚੌਂਕੀਆਂ ਭਰਦੇ, ਤੇ ਹੋਰ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਚੱਕਰ ਕੱਟਦੇ ਹਨ। ਜਦ ਕਿ ਸੱਚਾਈ ਇਹ ਹੈ ਕਿ ਪੁੱਤਰਾਂ ਦੇ ਮੁਕਾਬਲੇ ਧੀਆਂ ਮਾਂ ਬਾਪ ਪ੍ਰਤੀ ਜਿਆਦਾ ਫਰਜ ਨਿਭਾਉਂਦੀਆਂ ਹਨ। ਅਸੀਂ ਦੇਖਦੇ ਹਾਂ ਕਿ ਅੱਜ ਧੀਆਂ ਨੇ ਹਰ ਖੇਤਰ ਦੇ ਵਿੱਚ ਬਹੁਤ ਤਰੱਕੀ ਕੀਤੀ ਹੈ। ਬਹੁਤ ਸਾਰੀ ਤਰੱਕੀ ਕਰ ਉਹਨਾਂ ਨੇ ਆਪਣਾ ਹੀ ਨਹੀਂ ਬਲਕਿ ਆਪਣੇ ਮਾਂ ਬਾਪ ਦਾ, ਆਪਣੇ ਪਰਿਵਾਰ ਦਾ, ਆਪਣੇ ਪਿੰਡ ਦਾ ਤੇ ਆਪਣੇ ਸਮਾਜ ਦਾ ਨਾਮ ਉੱਚਾ ਕੀਤਾ ਹੈ।
         ਧੀਆਂ ਸਾਰੀ ਉਮਰ ਆਪਣੇ ਪਰਿਵਾਰ ਦੇ ਲਈ ਹੀ ਕੰਮ ਕਰਦੀਆਂ ਹਨ। ਫਿਰ ਜਾ ਉਹਨਾਂ ਦਾ ਉਹ ਸੋਹਰਾ ਪਰਿਵਾਰ ਹੋਵੇ ਤੇ ਚਾਹੇ ਪੇਕਾ ਪਰਿਵਾਰ। ਜਾਂ ਇਹ ਕਹਿ ਲਿਆ ਜਾਵੇ ਕਿ ਉਹ ਆਪਣੇ ਪਰਿਵਾਰ ਲਈ ਹੀ ਜਿਉਂਦੀਆਂ ਹਨ, ਤਾਂ ਸ਼ਾਇਦ ਕੋਈ ਅਤਿਕਥਨੀ ਨਹੀਂ ਹੋਵੇਗੀ।
ਜਿੱਥੇ ਆਪਾਂ ਆਪਣੇ ਪੁੱਤਰਾਂ ਦੀਆਂ ਹਰ ਰੀਝਾਂ ਨੂੰ ਪੂਰੀਆਂ ਕਰਨ ਦੇ ਲਈ ਯਤਨ ਕਰਦੇ ਹਨ ਉਥੇ ਸਾਨੂੰ ਇਹ ਵੀ ਚਾਹੀਦਾ ਹੈ ਕਿ ਅਸੀਂ ਆਪਣੀ ਧੀ ਦੇ ਵੀ ਹਰ ਚਾਅ ਤੇ ਰੀਝਾਂ  ਪੂਰੀਆਂ ਕਰੀਏ । ਆਪਣੀਆਂ ਧੀਆਂ ਨੂੰ ਚੰਗੀ ਸਿੱਖਿਆ ਦਈਏ। ਉਹਨਾਂ ਦੀ ਕਾਮਯਾਬੀ ਲਈ ਹਰ ਸੰਭਵ ਯਤਨ ਕਰੀਏ।

- ਮਾਸਟਰ ਹਰਜਿੰਦਰ ਸਾਧੋਵਾਲ