ਗੁਰੂਦੇਵ ਰਬਿੰਦਰਨਾਥ ਟੈਗੋਰ - ਜਾਗ੍ਰਿਤ ਅਤੇ ਪ੍ਰਕਾਸ਼ਮਾਨ ਵਿਅਕਤੀਤਵ

ਹਰ ਭਾਰਤੀ ਜਦੋਂ ਵੀ ਰਾਸ਼ਟਰੀ ਗੀਤ ਦਾ ਉਚਾਰਣ ਕਰਦਾ ਹੈ ਤਾਂ ਉਸ ਦਾ ਸਿਰ ਇਸ ਦੇ ਰਚਣਹਾਰ ਮਹਾਨ ਕਵੀ, ਸੰਗੀਤਕਾਰ ਚਿਤਰਕਾਰ ਤੇ ਦਾਰਸ਼ਨਿਕ ਦੇ ਪ੍ਰਤੀ ਸਤਿਕਾਰ ਨਾਲ ਝੁਕ ਜਾਂਦਾ ਹੈ | ਉਨਾਂ ਨੂੰ ਗੁਰੂਦੇਵ ਦੀ ਉਪਾਦੀ ਨਾਲ ਵੀ ਸਨਮਾਨਿਤ ਕੀਤਾ ਗਿਆ | ਗੁਰੂਦੇਵ ਰਬਿੰਦਰ ਨਾਥ ਟੈਗੋਰ ਦਾ ਜਨਮ 7 ਮਈ 1861 ਨੂੰ ਬੰਗਾਲ ਵਿਚ ਹੋਇਆ | ਬਹੁ ਪੱਖੀ ਪ੍ਰਤਿਭਾ ਦੇ ਮਾਲਕ ਰਬਿੰਦਰ ਨਾਥ ਟੈਗੋਰ ਨੇ ਬੰਗਾਲੀ ਸਾਹਿਤ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ | ਉਹ ਇਕ ਕਵੀ ਹੋਣ ਦੇ ਨਾਲ ਨਾਲ ਨਾਟਕਕਾਰ , ਨਾਵਲਕਾਰ ਤੇ ਸੰਗੀਤਕਾਰ ਸਨ |

ਹਰ ਭਾਰਤੀ ਜਦੋਂ ਵੀ ਰਾਸ਼ਟਰੀ ਗੀਤ ਦਾ ਉਚਾਰਣ ਕਰਦਾ ਹੈ ਤਾਂ ਉਸ ਦਾ ਸਿਰ ਇਸ ਦੇ ਰਚਣਹਾਰ ਮਹਾਨ ਕਵੀ, ਸੰਗੀਤਕਾਰ ਚਿਤਰਕਾਰ ਤੇ ਦਾਰਸ਼ਨਿਕ ਦੇ ਪ੍ਰਤੀ ਸਤਿਕਾਰ ਨਾਲ ਝੁਕ ਜਾਂਦਾ ਹੈ | ਉਨਾਂ ਨੂੰ ਗੁਰੂਦੇਵ ਦੀ ਉਪਾਦੀ ਨਾਲ ਵੀ ਸਨਮਾਨਿਤ ਕੀਤਾ ਗਿਆ | ਗੁਰੂਦੇਵ ਰਬਿੰਦਰ ਨਾਥ ਟੈਗੋਰ ਦਾ ਜਨਮ 7 ਮਈ 1861 ਨੂੰ ਬੰਗਾਲ ਵਿਚ ਹੋਇਆ | ਬਹੁ ਪੱਖੀ ਪ੍ਰਤਿਭਾ ਦੇ ਮਾਲਕ ਰਬਿੰਦਰ ਨਾਥ ਟੈਗੋਰ ਨੇ ਬੰਗਾਲੀ ਸਾਹਿਤ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ | ਉਹ ਇਕ ਕਵੀ ਹੋਣ ਦੇ ਨਾਲ ਨਾਲ ਨਾਟਕਕਾਰ , ਨਾਵਲਕਾਰ ਤੇ ਸੰਗੀਤਕਾਰ ਸਨ | ਉਨਾਂ ਦੀ ਮਹਾਨ ਕਲਾ ਕਿਤੀ ਗੀਤਾਂਜਲੀ ਨੂੰ 1913  ਵਿਚ ਨੋਬਲ ਇਨਾਮ ਨਾਲ ਨਿਵਾਜਿਆ ਗਿਆ | ਯੂਰਪ ਤੋਂ ਬਾਹਰ ਦੇ ਉਹ ਪਹਿਲੇ ਲੇਖਕ ਸਨ  ਜਿਨਾਂ ਨੂੰ ਇਹ ਸਨਮਾਨ ਪ੍ਰਾਪਤ ਹੋਇਆ | ਅੱਜ ਵੀ ਬੰਗਾਲੀ ਸਾਹਿਤ ਵਿਚ ਉਨਾਂ ਦਾ ਮੁਕਾਮ ਸਭ ਤੋਂ ਉਪਰ ਹੈ | ਬਹੁਤ ਛੋਟੀ ਜਹੀ ਉਮਰ  ਵਿਚ ਹੀ ਉਨਾਂ ਦੇ ਮਾਤਾ ਜੀ ਸਵਰਗਵਾਸ ਹੋ ਗਏ ਸਨ | ਉਨਾਂ ਦੀ ਪਰਵਰਿਸ਼ ਘਰ ਦੇ ਨੌਕਰਾਂ ਨੇ ਕੀਤੀ | ਪੜ੍ਹਾਈ ਵਿਚ ਉਹ ਆਮ ਬੱਚਿਆਂ ਤੋਂ ਕਿੱਤੇ ਵੱਧ ਹੁਸ਼ਿਆਰ ਸਨ ਇੰਗਲੈਂਡ  ਤੋਂ ਕਾਨੂੰਨ ਦੀ ਪੜ੍ਹਾਈ ਕੀਤੀ | ਕਵਿਤਾ ਲਿਖਣ ਦੀ ਚੇਟਕ ਉਨਾਂ ਨੂੰ ਬਚਪਨ ਤੋਂ ਹੀ ਸੀ | 8 ਸਾਲ ਦੀ ਉਮਰ ਵਿਚ ਉਨਾਂ ਕਵਿਤਾ ਲਿਖਣੀ ਅਰੰਭ ਕਰ ਦਿਤੀ  ਸੀ |

ਟੈਗੋਰ ਇਕ ਬਹੁਰੰਗਿ ਸੁਭਾਅ ਦੇ ਵਿਅਕਤੀ ਸਨ | ਉਨਾਂ ਦਾ ਜੀਵਕ ਸ਼ਬਦਾਂ, ਸੰਗੀਤ ਦੀਆਂ ਲਹਿਰਾਂ, ਰੰਗਾਂ ਤੇ ਲਕੀਰਾਂ ਦਾ ਪ੍ਰਤੀਬਿੰਬ ਸੀ | ਜੀਵਨ ਦਾ ਲੰਮੇਗ ਪੇਡਾ ਤੈਅ ਕਰਦਿਆਂ  ਉਨਾਂ ਨੂੰ ਅਹਿਸਾਸ ਹੋਇਆ ਕਿ ਉਹ ਹੋਰ ਕੁਝ ਵੀ ਨਹੀਂ, ਸਿਰਫ ਇਕ ਕਵੀ ਹਨ | ਉਨਾਂ ਦੀ ਉਮੀਦ ਸੀ ਕਿ ਉਨਾਂ ਦੇ ਗੀਤ ਲੋਕਾਂ ਦੇ ਦਿਲਾਂ ਵਿਚ ਸਦਾ ਜਿੰਦਾ ਰਹਿਣਗੇ | ਅਤੇ ਉਹ ਬਿਲਕੁਲ ਸੱਚ ਸਾਬਿਤ ਹੋਇਆ ਹੈ | ਅੱਜ ਵੀ ਸੰਸਾਰ ਭਰ ਵਿਚ ਉਨਾਂ ਨੂੰ ਇਕ ਮਹਾਨ ਕਵੀ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ , ਇਕ ਅਜਿਹਾ ਕਵੀ ਜੋ ਗੀਤਾਂਜਲੀ ਵਰਗੀ ਅਮਰ ਰਚਨਾ ਦਾ ਰਚੇਤਾ  ਹੈ | ਸੰਗੀਤ ਦੇ ਖੇਤਰ ਵਿਚ ਅੱਜ ਵੀ ਉਨਾਂ ਦਾ ਰਬਿੰਦਰ ਸੰਗੀਤ ਭਾਰਤ ਵਿਚ ਹੀ  ਨਹੀਂ ਸਗੋਂ ਏਸ਼ੀਆ ਦੇ ਕਈ ਮੁਲਕਾਂ ਵਿਚ ਗੂੰਜਦਾ ਹੈ |

ਗੁਰੂਦੇਵ ਟੈਗੋਰ ਸਿੱਖ ਧਰਮ ਤੋਂ ਬਹੁਤ ਪ੍ਰਭਾਵਿਤ ਸਨ | 11  ਸਾਲ ਦੀ ਉਮਰ ਵਿਚ ਉਹ ਆਪਣੇ ਪਿਤਾ ਮਹਾਰਿਸ਼ੀ  ਦਵਿੰਦਰ ਨਾਥ ਨਾਲ ਅਮ੍ਰਿਤਸਰ ਆਏ | ਇਸ ਦਾ ਜ਼ਿਕਰ ਉਨਾਂ ਦੀਆਂ ਲਿਖਤਾਂ ਵਿਚ ਦਰਜ ਹੈ |

"ਮੈਨੂੰ ਅਮ੍ਰਿਤਸਰ ਸਾਹਿਬ ਦਾ ਗੁਰਦਰਬਾਰ ਇਕ ਸੁਪਨੇ ਦੀ ਤਰਾਂ ਯਾਦ ਹੈ | ਕਇ ਦਿਨ ਆਪਣੇ ਪਿਤਾ ਨਾਲ ਮੈਂ ਸਿੱਖ ਮੰਦਰ ਜੋ ਸਰੋਵਰ ਦੇ ਵਿਚਕਾਰ ਹੈ , ਵਿਚ ਜਾਂਦਾ ਰਿਹਾ | ਉਥੇ ਹਮੇਸ਼ਾ ਹੀ ਅਰਦਾਸ ਹੁੰਦੀ ਰਹਿੰਦੀ ਹੈ | ਮੇਰੇ ਪਿਤਾ ਜੀ ਇਨਾਂ ਪ੍ਰਰਾਥਨਾਵਾਂ  ਵਿਚ ਸ਼ਮਿਲ ਹੁੰਦੇ ਸਨ ਤੇ ਹੋਰ ਸਿਖ ਸ਼ਰਧਾਲੂਆਂ ਨਾਲ ਗੁਰਬਾਣੀ ਗੁਣਗੁਣਾਉਦੇ ਸਨ | ਉਨਾ 21 ਸਾਲ ਦੀ ਉਮਰ ਵਿਚ ਇਕ ਬੰਗਾਲੀ ਬਾਲ ਰਸਾਲੇ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ " ਸੱਚੇ ਸੌਦੇ " ਦੀ ਕਥਾ ਬਾਰੇ ਲੇਖ ਵੀ ਲਿਖਿਆ| ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਉਨਾਂ ਨੇ ਕਵਿਤਾਵਾਂ  "ਗੋਬਿੰਦ ਗੁਰੂ", " ਵੀਰ ਗੁਰੂ " ਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ " ਬੰਦੀ ਬੀਰ " ਬੰਗਾਲੀ ਭਾਸ਼ਾ ਵਿਚ ਲਿਖੀਆਂ |

13 ਅਪ੍ਰੈਲ 1919 ਦੇ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਨੇ ਉਨਾਂ ਦੇ ਕਵੀ ਮਨ ਨੂੰ ਹਲੂਣ  ਕੇ ਰੱਥ ਦਿਤਾ| ਪੱਛਮੀ ਸਭਿਅਤਾ ਬਾਰੇ ਉਨਾਂ ਦੀ ਵਿਚਾਰਧਾਰਾ ਪੂਰੀ ਤਰਾਂ ਬਾਦਲ ਗਈ| ਇਸ ਦਾ ਪ੍ਰਗਟਾਵਾ ਉਨਾਂ ਦੇ ਆਖਰੀ ਜਨਮਦਿਨ ਸਮੇਂ ਦਿਤੇ ਭਾਸ਼ਨ " ਸਭਿਅਤਾ ਦਾ ਸੰਕਟ "  ਵਿਚ ਨਜ਼ਰ ਆਉਂਦਾ ਹੈ |  ਇਸ ਵੇਲੇ ਉਹ ਸ਼ਾਂਤੀ ਨਿਕੇਤਨ ਤੋਂ ਕਲਕੱਤੇ ਵਾਪਸ ਆ ਗਏ ਸਾਰੇ ਸਿਆਸੀ ਲੀਡਰ ਬੁਰੀ ਤਰਾਂ ਡਰੇ ਹੋਏ ਸਨ ਤੇ ਕੋਈ ਵੀ ਓਹਨਾ ਦੀ ਗਲ ਸੁਨਣ ਨੂੰ ਤਿਆਰ ਨਹੀਂ ਸੀ | ਦੁਖੀ ਸਨ ਨਾਲ ਉਨਾਂ ਨੇ ਪੰਜ ਖਤ  ਆਪਣੇ ਮਿੱਤਰ ਐਂਡਰਿਊਜ਼ ਨੂੰ ਲਿਖੇ | ਜਿਨਾਂ ਵਿਚ ਉਨਾਂ ਨੇ ਇਸ ਹੱਤਿਆ ਕਾਂਡ ਦਾ ਦੁਖ ਬਿਆਨ ਕੀਤਾ |

7 ਮਈ ਦਾ ਦਿਨ ਉਨਾਂ ਦੇ ਜਾਗ੍ਰਿਤ ਅਤੇ ਪ੍ਰਕਾਸ਼ਮਾਨ  ਵਿਅਕਤੀਤਵ ਦੀ ਯਾਦ ਲੈਕੇ ਆਉਂਦਾ ਹੈ | ਗੁਰੂਦੇਵ ਰਬਿੰਦਰ ਨਾਥ ਜੀ ਦੀ ਵਿਰਾਸਤ ਅਤਿਅੰਤ ਵਿਸ਼ਾਲ ਹੈ | ਉਨਾਂ ਦੀਆਂ ਕਾਵਿ ਕਿਤੀਆਂ  ਦੀ ਗਹਿਰਾਈ ਸਾਡੀ ਕਲਪਨਾ ਤੋਂ ਗਹਿਰੀ ਹੈ | ਅੱਜ ਵੀ ਉਹ ਗਿਆਨ ਤੇ ਸਮਾਜਿਕ ਪ੍ਰਵਰਤਨ ਦੇ ਚਾਨਣ ਮੁਨਾਰੇ ਹਨ |

- Paigam E Jagat