ਫਿਰ ਚੱਲਿਆ ਨਾਰਦਨ ਬਾਈਪਾਸ ਤੇ ਨਜ਼ਾਇਜ ਕਬਜ਼ਿਆਂ ‘ਤੇ ਜੰਗਲਾਤ ਵਿਭਾਗ ਦਾ ਪੀਲਾ ਪੰਜਾ

ਪਟਿਆਲਾ, 23 ਅਕਤੂਬਰ-ਵਣ ਪਾਲ ਸਾਊਥ ਸਰਕਲ ਪਟਿਆਲਾ ਅਜੀਤ ਕੁਲਕਰਣੀ ਤੇ ਵਣ ਮੰਡਲ ਅਫ਼ਸਰ ਪਟਿਆਲਾ ਮੈਡਮ ਵਿੱਦਿਆ ਸਾਗਰੀ ਆਰ ਯੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਵਣ ਰੇਂਜ ਅਫਸਰ ਪਟਿਆਲਾ ਸਵਰਨ ਸਿੰਘ ਦੀ ਅਗਵਾਈ ਵਿੱਚ ਵਣ ਰੇਂਜ ਪਟਿਆਲਾ ਦੇ ਸਮੂਹ ਸਟਾਫ਼ ਵੱਲੋਂ ਨਾਰਦਨ ਬਾਈਪਾਸ ਤੋਂ ਲੋਕਾਂ ਵੱਲੋਂ ਵਣ ਵਿਭਾਗ ਦੀ ਜ਼ਮੀਨ ਵਿੱਚ ਨਾਜਾਇਜ਼ ਰਸਤੇ ਬਣਾ ਕੇ ਕੀਤੇ ਗਏ ਕਬਜ਼ੇ ਜੇਸੀਬੀ ਨਾਲ ਹਟਾ ਕੇ ਬੂਟੇ ਲਗਾਏ ਗਏ।

ਪਟਿਆਲਾ, 23 ਅਕਤੂਬਰ-ਵਣ ਪਾਲ ਸਾਊਥ ਸਰਕਲ ਪਟਿਆਲਾ ਅਜੀਤ ਕੁਲਕਰਣੀ ਤੇ ਵਣ ਮੰਡਲ ਅਫ਼ਸਰ ਪਟਿਆਲਾ ਮੈਡਮ ਵਿੱਦਿਆ ਸਾਗਰੀ ਆਰ ਯੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਵਣ ਰੇਂਜ ਅਫਸਰ ਪਟਿਆਲਾ ਸਵਰਨ ਸਿੰਘ ਦੀ ਅਗਵਾਈ ਵਿੱਚ ਵਣ ਰੇਂਜ ਪਟਿਆਲਾ ਦੇ ਸਮੂਹ ਸਟਾਫ਼ ਵੱਲੋਂ ਨਾਰਦਨ ਬਾਈਪਾਸ ਤੋਂ ਲੋਕਾਂ ਵੱਲੋਂ ਵਣ ਵਿਭਾਗ ਦੀ ਜ਼ਮੀਨ ਵਿੱਚ ਨਾਜਾਇਜ਼ ਰਸਤੇ ਬਣਾ ਕੇ ਕੀਤੇ ਗਏ ਕਬਜ਼ੇ ਜੇਸੀਬੀ ਨਾਲ ਹਟਾ ਕੇ ਬੂਟੇ ਲਗਾਏ ਗਏ। ਵਣ ਰੇਂਜ ਅਫਸਰ ਸਵਰਨ ਸਿੰਘ ਨੇ ਲੋਕਾਂ ਨੂੰ ਬਾਈਪਾਸ 'ਤੇ ਵਣ ਰਕਬੇ ਵਿੱਚ ਸੁੱਟੇ ਗਏ ਰੇਤਾ, ਬਜਰੀ ਵਾਲਿਆਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਵਣ ਵਿਭਾਗ ਦੀ ਜ਼ਮੀਨ ਵਿੱਚ ਸੁੱਟਿਆ ਮਲਬਾ ਹਟਾਇਆ ਜਾਵੇ ਨਹੀਂ ਤਾਂ ਵਿਭਾਗ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਰਮਨਪ੍ਰੀਤ ਸਿੰਘ ਬਲਾਕ ਅਫਸਰ, ਰਾਜ ਕੁਮਾਰ ਬਲਾਕ ਅਫਸਰ, ਵਿਕਰਮਜੀਤ ਸਿੰਘ ਬੀਟ ਇੰਚਾਰਜ, ਬਲਵਿੰਦਰ ਸਿੰਘ, ਅਮਨਦੀਪ ਸਿੰਘ, ਅਮਰਿੰਦਰ ਸਿੰਘ, ਜੁਗਪਾਲ ਸਿੰਘ, ਹੀਨਾ ਰਾਵਤ, ਅਜੀਤਪਾਲ ਸਿੰਘ, ਰਿਧੀ ਸ਼ਰਮਾਂ, ਵਰਸ਼ਪ੍ਰੀਤ ਸਿੰਘ, ਗੁਰਜਿੰਦਰ ਸਿੰਘ ਤੇ ਰਵਿੰਦਰ ਭੋਲਾ ਆਦਿ ਸਟਾਫ ਹਾਜ਼ਰ ਸਨ।