ਨੌਜਵਾਨਾਂ ਨੂੰ ਨਵੇਂ ਉੱਦਮ ਸ਼ੁਰੂ ਕਰਨ ਦੇ ਸਰਲ ਕਾਨੂੰਨੀ ਨੁਕਤਿਆਂ ਨਾਲ ਜਾਣੂੰ ਕਰਵਾਇਆ
ਐਸ ਏ ਐਸ ਨਗਰ, 27 ਨਵੰਬਰ:- ਗਿਆਨ ਜੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਲੋਂ ਵਿਦਿਆਰਥੀਆਂ ਨੂੰ ਉੱਦਮੀ ਯਾਤਰਾ ਦੀਆਂ ਕਾਨੂੰਨੀ ਜ਼ਰੂਰਤਾਂ ਤੋਂ ਜਾਣੂੰ ਕਰਵਾਉਣ ਲਈ ਇੱਕਿਸ਼ੇਸ਼ ਮਾਹਿਰ ਸੈਸ਼ਨ ਦਾ ਆਯੋਜਨ ਕੀਤਾ ਗਿਆ। ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਸੰਸਥਾ ਦੀ ਇਨੋਵੇਸ਼ਨ ਕੌਂਸਲ ਅਤੇ ਐਂਟਰਪ੍ਰੀਨਿਓਰਸ਼ਿਪ ਡਿਵੈਲਪਮੈਂਟ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਇਸ ਮੌਕੇ ਭਾਗੀਦਾਰਾਂ ਨੂੰ ਉੱਦਮ ਸ਼ੁਰੂ ਕਰਨ ਅਤੇ ਚਲਾਉਣ ਲਈ ਜ਼ਰੂਰੀ ਕਾਨੂੰਨੀ ਢਾਂਚੇ ਅਤੇ ਪਾਲਣਾ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨੂੰ ਬਿਜ਼ਨਸ ਸਟ੍ਰਕਚਰ ਦੀ ਚੋਣਿਵੇਂ ਪ੍ਰੋਪ੍ਰਾਈਟਰਸ਼ਿਪ, ਪਾਰਟਨਰਸ਼ਿਪ, ਜਾਂ ਪ੍ਰਾਈਵੇਟ ਲਿਮਟਿਡ ਕੰਪਨੀ, ਹਰੇਕ ਢਾਂਚੇ ਦੇ ਕਾਨੂੰਨੀ ਅਤੇ ਟੈਕਸ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਇਲਾਵਾ ਰਜਿਸਟ੍ਰੇਸ਼ਨ ਅਤੇ ਲਾਇਸੈਂਸ ਪ੍ਰਕਿਰਿਆਵਾਂ ਬਾਰੇ ਨਵੀਨ ਜਾਣਕਾਰੀ ਸਾਂਝੀ ਕੀਤੀ ਗਈ।
ਵਿਦਿਆਰਥੀਆਂ ਨੂੰ ਟੈਕਸੇਸ਼ਨ ਅਤੇ ਵਿੱਤੀ ਪਾਲਣਾ (ਜ ਜਿਸ ਵਿੱਚ ਜੀ.ਐਸ.ਟੀ, ਇਨਕਮ ਟੈਕਸ ਅਤੇ ਹੋਰ ਵਿੱਤੀ ਰਿਪੋਰਟਿੰਗ ਜ਼ਰੂਰਤਾਂ) ਬਾਰੇ ਦੱਸਿਆ ਗਿਆ। ਲੇਬਰ ਅਤੇ ਰੁਜ਼ਗਾਰ ਕਾਨੂੰਨ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਕਰਮਚਾਰੀਆਂ ਦੀ ਨਿਯੁਕਤੀ, ਕੰਟਰੈਕਟ, ਅਤੇ ਕਾਰਜ ਸਥਾਨ ਦੇ ਨਿਯਮਾਂ ਨਾਲ ਸਬੰਧਤ ਕਾਨੂੰਨੀ ਜ਼ਰੂਰਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਗਿਆਨ ਜੋਤੀ ਦੇ ਡਾਇਰੈਕਟਰ, ਡਾ. ਅਨੀਤ ਬੇਦੀ ਨੇ ਕਿਹਾ ਕਿ ਇੱਕ ਮਜ਼ਬੂਤ ਕਾਨੂੰਨੀ ਨੀਂਹ ਹਰ ਸਫਲ ਸਟਾਰਟਅੱਪ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਅਕਸਰ, ਉੱਦਮੀ ਕਾਨੂੰਨੀ ਪਹਿਲੂਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਸ ਨਾਲ ਬਾਅਦ ਵਿੱਚ ਵੱਡੀਆਂ ਚੁਣੌਤੀਆਂ ਆਉਂਦੀਆਂ ਹਨ।
