14 ਨਸੀਲ਼ੇ ਟੀਕੇ ਅਤੇ ਚੋਰੀ ਕੀਤੇ 15 ਮੋਟਰਸਾਇਕਲ ਸਮੇਤ ਨੌਜਵਾਨ ਕਾਬੂ, ਮਾਮਲਾ ਦਰਜ਼
ਗੜ੍ਹਸ਼ੰਕਰ - ਸੁਰਿੰਦਰ ਲਾਂਬਾ ਆਈ.ਪੀ.ਐਸ/ਐਸ.ਐਸ.ਪੀ ਹੁਸ਼ਿਆਰਪੁਰ ਵਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਐਸ ਪੀ (ਇਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਅਤੇ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਗੜ੍ਹਸ਼ੰਕਰ ਦੀ ਯੋਗ ਰਹਿਨੁਮਾਈ ਹੇਠ ਐਸ.ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਐਸ.ਆਈ ਰਾਕੇਸ਼ ਕੁਮਾਰ ਵਲੋਂ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਅਤੇ ਵ੍ਹੀਕਲ ਚੈਕਿੰਗ ਦੇ ਸੰਬੰਧ ਵਿੱਚ ਪੁਲ ਨਹਿਰ ਇਬਰਾਹਿਮਪੁਰ ਵਿਖੇ ਮੌਜੂਦ ਸੀ ਤਾਂ ਦੇਨੋਵਾਲ ਸਾਈਡ ਵਲੋਂ ਵਲੋਂ ਇੱਕ ਨੌਜਵਾਨ ਮੋਟਰਸਾਈਕਲ ਨੰਬਰੀ ਪੀ ਬੀ-25-9055 ਮਾਰਕਾ ਯਾਮਹਾ ਕਾਲਾ ਰੰਗ ਆਉਂਦਾ ਵਿਖਾਈ ਦਿੱਤਾ। ਜਿਸ ਨੂੰ ਸ਼ੱਕ ਦੀ ਬਿਨ੍ਹਾਂ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਬਿਕਰਮ ਉਰਫ ਵਿੱਕੀ ਪੁੱਤਰ ਰਤਨ ਲਾਲ ਵਾਸੀ ਸੈਦਪੁਰ ਥਾਣਾ ਚੱਬੇਵਾਲ ਦੱਸਿਆ। ਜਿਸ ਦੀ ਤਲਾਸ਼ੀ ਕਰਨ ਤੇ ਉਸ ਦੇ ਪਹਿਨੇ ਹੋਏ ਟਰੈਕ ਸੂਟ ਦੀ ਸੱਜੀ ਜੇਬ ਵਿੱਚੋਂ ਖੁੱਲੇ 14 ਨਸ਼ੀਲੇ ਟੀਕੇ ਮਾਰਕਾ ਬਿਪਰੋਨੋਰਫਿਨ ਬਰਾਮਦ ਹੋਣ ਤੇ ਮੁਕੱਦਮਾ ਨੰਬਰ 10 ਅ:/ਧ: 22-61-85 ਐਨ ਡੀ ਪੀ ਐਸ ਥਾਣਾ ਗੜ੍ਹਸ਼ੰਕਰ ਦਰਜ ਰਜਿਸਟਰ ਕਰਵਾ ਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਵਲੋਂ ਕੀਤੇ ਫਰਦ ਇੰਕਸ਼ਾਫ ਮੁਤਾਬਕ ਦੋਸ਼ੀ ਪਾਸੋਂ ਕੁੱਲ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਕੁੱਲ 15 ਮੋਟਰਸਾਇਕਲ ਬਰਾਮਦ ਕੀਤੇ ਗਏ ਅਤੇ ਮੋਟਰਸਾਈਕਲ ਨੰਬਰ ਪੀ ਬੀ-25-9055 ਮਾਰਕਾ ਯਾਮਹਾ ਰੰਗ ਕਾਲਾ ਵੀ ਚੋਰੀ ਕੀਤਾ ਪਾਇਆ ਗਿਆ। ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਨਸ਼ੇ ਦੇ ਟੀਕੇ ਕਿਸ ਪਾਸੋਂ ਖਰੀਦ ਕਰਦਾ ਹੈ ਤੇ ਅੱਗੇ ਕਿਸ ਨੂੰ ਵੇਚਦਾ ਹੈ।
