ਯੋਗਾ ਦੇ ਆਸਨ ਸਿਖਾਏ
ਐਸ. ਏ. ਐਸ. ਨਗਰ, 5 ਸਤੰਬਰ- ਸਥਾਨਕ ਫੇਜ਼ 1 ਵਿੱਚ ਸਥਿਤ ਗਊ ਸੇਵਾ ਹਸਪਤਾਲ ਵਿਖੇ ਸ਼੍ਰੀ ਤਰਸੇਮ ਲਾਲ ਬਾਸਲ ਦੀ ਪ੍ਰਧਾਨਗੀ ਹੇਠ ਹੋਈ ਇੱਥੇ ਮੀਟਿੰਗ ਦੌਰਾਨ ਪੰਜਾਬ ਸਟੇਟ ਰੈਡ ਕਰਾਸ, ਚੰਡੀਗੜ੍ਹ ਦੇ ਸੇਵਾ ਮੁਕਤ ਡਿਪਟੀ ਸਕੱਤਰ ਸ਼੍ਰੀ ਕੇ. ਕੇ. ਸੈਨੀ ਵੱਲੋਂ ਯੋਗਾ ਦੇ ਆਸਨ ਸਿਖਾਏ ਗਏ।
ਇਸ ਮੌਕੇ ਹਾਜ਼ਰ ਵਿਅਕਤੀਆਂ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਸ੍ਰੀ ਸੈਨੀ ਵੱਲੋਂ ਸੀਨੀਅਰ ਸਿਟੀਜ਼ਨਾਂ ਨੂੰ ਰੋਜ਼ਾਨਾ ਸੈਰ ਕਰਨ, ਯੋਗਾ, ਛੋਟੀਆਂ-ਛੋਟੀਆਂ ਕਸਰਤਾਂ ਕਰਨ, ਸਬਜ਼ੀਆਂ, ਸਲਾਦ, ਦਲੀਆ, ਖਿਚੜੀ, ਫਲ-ਫਰੂਟ ਦੀ ਵਰਤੋਂ ਕਰਨ ਲਈ ਕਿਹਾ।
ਇਸ ਮੌਕੇ ਐਸ. ਪੀ. ਜੈਨ, ਸੁਖਪਾਲ ਗੁਪਤਾ, ਰਾਜ ਕੁਮਾਰ ਬੰਸਲ, ਅਨੂਪ ਸ਼ਰਮਾ, ਰਜਿੰਦਰ ਗੁਪਤਾ, ਬਚਨ ਸਿੰਘ, ਸੀ. ਜੀ. ਸ਼ਰਮਾ, ਪਰਵੀਨ ਸ਼ਰਮਾ, ਧਰਮਪਾਲ ਅਤੇ ਵਿਜੇਤਾ ਹਾਜ਼ਰ ਸਨ।
