ਛੱਠ ਪੂਜਾ ਤੋਂ ਪਹਿਲਾਂ ਯਮੁਨਾ ਦੀ ਸਵੱਛਤਾ ਦਾ ਸੰਕਲਪ

ਚੰਡੀਗੜ੍ਹ, 16 ਅਕਤੂਬਰ - ਅਗਾਮੀ ਛੱਠ ਪੂਜਾ ਪਰਵ ਦੇ ਮੱਦੇਨਜਰ ਹਰਿਆਣਾ ਸਰਕਾਰ ਨੇ ਯਮੁਨਾਨਦੀ ਦੀ ਸਵੱਛਤਾ ਅਤੇ ਸੁਰੱਖਿਆ ਯਕੀਨੀ ਕਰਨ ਲਈ ਆਪਣੀ ਤਿਆਰੀਆਂ ਨੂੰ ਹੋਰ ਤੇਜ ਕਰ ਦਿੱਤਾ ਹੈ।
          ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਅੱਜ ਇੱਥੇ ਇੱਕ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਵਿਭਾਗਾਂ ਦੇ ਵਿੱਚ ਤਾਲਮੇਲ ਨੂੰ ਹੋਰ ਪ੍ਰਭਾਵੀ ਬਨਾਉਣ, ਪ੍ਰਦੂਸ਼ਣ ਕੰਟਰੋਲ ਦੇ ਸਖਤ ਉਪਾਅ ਲਾਗੂ ਕਰਨ ਅਤੇ ਇਕੋਸਿਸਟਮ ਸੰਤੁਲਨ ਨੂੰ ਬਣਾਏ ਰੱਖਣ ਦੇ ਨਿਰਦੇਸ਼ ਦਿੱਤੇ। ਸਰਕਾਰ ਦਾ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਯਮੁਨਾ ਅਤੇ ਉਸ ਦੀ ਸਹਾਇਕ ਨਦੀਆਂ ਦੇ ਕਿਨਾਰਿਆਂ 'ਤੇ ਪੂਜਾ ਕਰਨ ਵਾਲੇ ਸ਼ਰਧਾਂਲੂਆਂ ਦੇ ਲਈ ਸਵੱਛ ਅਤੇ ਸੁਰੱਖਿਅਤ ਮਾਹੌਲ ਉਪਲਬਧ ਕਰਾਇਆ ਜਾ ਸਕੇ।
          ਮੁੱਖ ਸਕੱਤਰ ਨੇ ਯਮੁਨਾ ਕੈਚਮੇਂਟ ਏਰਿਆ ਵਿੱਚ ਸਥਿਤ ਸਾਰੇ ਸੀਵਰੇਜ ਟ੍ਰੀਟਮੈਂਟ ਪਲਾਂਟਸ  (ਐਸਟੀਪੀ) ਅਤੇ ਕਾਮਨ ਏਫਲੂਏਂਟ ਟ੍ਰੀਟਮੈਂਟ ਪਲਾਂਟਸ (ਸੀਈਟੀਪੀ) ਦੀ 24 ਘੰਟੇ ਨਿਗਰਾਨੀ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਾਰੇ ਕਾਰਜਕਾਰੀ ਇੰਜੀਨੀਅਰਿਾਂ ਨੂੰ 28 ਅਕਤੂਬਰ, 2025 ਤੱਕ ਇੰਨ੍ਹਾਂ ਪਲਾਂਟਸ ਦੇ ਸੰਚਾਲਨ ਦੀ ਨਿਜੀ ਰੂਪ ਨਾਲ ਨਿਗਰਾਨੀ ਕਰਨ ਦੇ ਆਦੇਸ਼ ਦਿੱਤੇ ਤਾਂ ੧ੋ ਕੋਈ ਵੀ ਖਰਾਬੀ ਆਉਣ 'ਤੇ ਇਸ ਨੂੰ ਤੁਰੰਤ ਠੀਕ ਕੀਤਾ ਜਾ ਸਕੇ ਅਤੇ ਸਾਰੇ ਪਲਾਂਟ ਨਿਰਧਾਰਿਤ ਵਾਤਾਵਰਣ ਮਾਨਕਾਂ ਦੇ ਅਨੁਰੂਪ ਕੰਮ ਕਰਨ।
          ਇਸ ਦੀ ਲਗਾਤਾਰ ਨਿਗਰਾਨੀ ਲਈ ਜੂਨੀਅਰ ਇੰਜੀਨੀਅਰ ਅਤੇ ਸਬ-ਡਿਵੀਜਨਲ ਇੰਜੀਨੀਅਰਾਂ ਨੂੰ ਤੈਨਾਤ ਕੀਤਾ ਗਿਆ ਹੈ, ਜਦੋਂ ਕਿ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵਿਸ਼ੇਸ਼ ਫਲਾਇੰਗ ਸਕੁਆਡ ਗਠਨ ਕਰ ਅਚਾਨਕ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਇਹ ਵੀ ਕਿੀਹ ਕਿ ਨਿਰਮਾਣਧੀਨ ਅਤੇ ਕੰਮ ਕਰ ਰਹੇ, ਸਾਰੇ ਪਲਾਂਟਾਂ ਦੀ ਲਿਸਟ ਤਿਆਰ ਕਰ ਆਗਾਮੀ ਕਾਰਜਯੋਜਨਾ ਬਣਾਈ ਜਾਵੇ ਅਤੇ ਪਰਿਯੋ੧ਨਾਵਾਂ ਦੀ ਸਮੇਂਬੱਧ ਪੂਰਾ ਕਰਨਾ ਯਕੀਨੀ ਕੀਤਾ ਜਾਵੇ।
          ਸ੍ਰੀ ਅਨੁਰਾਗ ਰਸਤੋਗੀ ਨੇ ਕਿਹਾ ਕਿ ਰਾਜ ਸਰਕਾਰ ਯਮੁਨਾ ਨੂੰ ਸਾਫ ਅਤੇ ਪ੍ਰਦੂਸ਼ਣਮੁਕਤ ਬਣਾਏ ਰੱਖਣ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਸਵੱਛ ਨਦੀ ਪ੍ਰਣਾਲੀ ਨਾ ਸਿਰਫ ਵਾਤਾਵਰਣ ਦੀ ਜਰੂਰਤ ਹੈ, ਸਗੋ ਸਮਾਜ ਦੀ ਸਾਂਝੀ ਜਿਮੇਵਾਰੀ ਵੀ ਹੈ। ਛੱਠ ਪੂਜਾ ਇਸ ਦਿਸ਼ਾ ਵਿੱਚ ਸਮੂਹਿਕ ਯਤਨਾਂ ਨੂੰ ਮਜਬੂਤ ਕਰਨ ਦਾ ਉਪਯੁਕਤ ਮੌਕਾ ਹੈ।
          ਮੁੱਖ ਸਕੱਤਰ ਨੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਹਰਿਆਣਾ ਰਾਜ ਉਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ, ਗੁਰੁਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ, ਸ਼ਹਿਰੀ ਸਕਾਨਕ ਵਿਭਾਗ ਅਤੇ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨਿਰਦੇਸ਼ ਦਿੱਤੇ ਕਿ ਉਹ ਉਨ੍ਹਾਂ ਉਦਯੋਗਿਕ ਇਕਾਈਆਂ ਦੀ ਪਹਿਚਾਣ ਕਰਨ ਜਿਨ੍ਹਾਂ ਤੋਂ ਨਦੀ ਜਾਂ ਉਸ ਦੇ ਸਹਾਇਕ ਨਾਲਿਆਂ ਵਿੱਚ ਪ੍ਰਦੂਸ਼ਕ ਪਦਾਰਥ ਛੱਡਣ ਦੀ ਸੰਭਾਵਨਾ ਹੈ। ਨਾਲ ਹੀ, ਉਨ੍ਹਾਂ ਦੇ ਸੰਚਾਲਨ 'ਤੇ ਵੀ ਸਖਤ ਨਿਗਰਾਨੀ ਰੱਖਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਰਿਚਾਲਨ ਜਾਂ ਮਾਨੀਟਰਿੰਗ ਡੇਟਾ ਵਿੱਚ ਕਿਸੇ ਵੀ ਤਰ੍ਹਾ ਦੀ ਹੇਰਾਫੇਰੀ ਪਾਏ ਜਾਣ 'ਤੇ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ।
          ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸ਼ਹਿਰੀ ਸਥਾਨਕ ਵਿਭਾਗ ਅਤੇ ਸਿੰਚਾਈ ਵਿਭਾਗ ਛੱਠ ਪੂਜਾ ਦੌਰਾਨ ਨਦੀ ਕਿਨਾਰਿਆਂ ਦੀ ਸਫਾਈ ਯਕੀਨੀ ਕਰਨ ਲਈ ਨਾਲਿਆਂ ਅਤੇ ਨਦੀ ਕਿਨਾਰਿਆਂ ਤੋਂ ਠੋਸ ਵੇਸਟ ਦੀ ਤੁਰੰਤ ਸਫਾਈ ਯਕੀਨੀ ਕਰਨ। ਇਸ ਤੋਂ ਇਲਾਵਾ, ਨਗਰ ਨਿਗਮਾਂ ਨੂੰ ਕਾਫੀ ਜਨਸ਼ਕਤੀ ਅਤੇ ਮਸ਼ੀੀਨਰੀ ਤੈਨਾਤ ਕਰਨ ਨੂੰ ਕਿਹਾ ਗਿਆ ਹੈ ਤਾਂ ਜੋ ਛੱਠ ਪਰਵ ਦੌਰਾਨ ਘਾਟੀਆਂ ਅਤੇ ਨਦੀ ਕਿਨਾਰਿਆਂ ਦੀ ਸਫਾਈ ਅਤੇ ਸੁਗਮ ਪਹੁੰਚ ਯਕੀਨੀ ਹੋ ਸਕੇ।
          ਅਗਲੇ 15 ਦਿਨਾਂ ਤੱਕ ਪੁਲਿਸ, ਨਗਰ ਨਿਗਮ, ਜਨ ਸਿਹਤ ਅਤੇ ਇੰਜੀਨੀਅਰਿੰਗ ਵਿਭਾਗ ਅਤੇ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਇੱਕ ਸੰਯੁਕਤ ਏਨਫੋਰਸਮੈਂਟ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾ ਦੇ ਸੀਵਰੇਜ਼ ਜਾਂ ਟੈਂਕਰ ਵੇਸਟ ਨੂੰ ਅਵੈਧ ਰੂਪ ਨਾਲ ਯਮੁਨਾ ਵਿੱਚ ਪਾਏ ਜਾਣ ਤੋਂ ਰੋਕਿਆ ਜਾ ਸਕੇ। ਜਨ ਸਿਹਤ ਅਤੇ ਇੰਜੀਨੀਅਰਿੰਗ ਵਿਭਾਗ ਨੁੰ ਨਿਰਦੇਸ਼ ਦਿੱਤੇ ਗਏ ਹਨ ਕਿ ਉਪਲਬਧ ਸਮਰੱਥਾ ਅਨੁਸਾਰ ਟੈਂਕਰਾਂ ਰਾਹੀਂ ਸੀਵਰੇਜ ਚੁੱਕ ਕੇ ਉਪਚਾਰ ਲਈ ਐਸਟੀਪੀ ਤੱਕ ਪਹੁੰਚਾਉਣਾ ਜਾਵੇ। ਸਬੰਧਿਤ ਡਿਪਟੀ ਕਮਿਸ਼ਨਰ ਅਤੇ ਸਬ-ਡਿਵੀਜਨਲ ਮੈਜੀਸਟ੍ਰੇਟ ਇਸ ਕੰਮ ਦੀ ਨਿਗਰਾਨੀ ਕਰਣਗੇ।
          ਮੁੱਖ ਸਕੱਤਰ ਨੇ ਯਮੁਨਾ ਕੈਚਮੈਂਟ ਏਰਿਆ ਵਿੱਚ ਚੱਲ ਰਹੀ ਐਸਟੀਪੀ ਪਰਿਯੋਜਨਾਵਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਦਸਿਆ ਕਿ 107 ਐਮਐਲਡੀ ਸਮਰੱਥਾ ਕੀਤੀ ਗਈ ਪਰਿਯੋਜਨਾਵਾਂ ਮਾਰਚ 2027 ਤੱਕ ਪੂਰੀ ਕਰ ਲਈਆਂ ਜਾਣਗੀਆਂ।
          ਮੀਟਿੰਗ ਵਿੱਚ ਇਹ ਵੀ ਦਸਿਆ ਗਿਆ ਕਿ ਬੇਹਰਾਮਪੁਰ, ਕੰਨਹੇਲੀ, ਕਰਨਾਲ, ਹੈਕਤ ਲਗਰ, ਸ਼ਿਵ ਕਲੋਨੀ ਅਤੇ ਜਾਟਲ ਰੋਡ ( ਪਾਣੀਪਤ) ਵਿੱਚ ੳਪਚਾਰਿਤ ਵੇਸਟ ਜਲ ਨਾਲ ਸਿੰਚਾਈ ਤਹਿਤ ਛੇ ਪਰਿਯੋਜਨਾਵਾਂ ਪ੍ਰਗਤੀ 'ਤੇ ਹਨ, ਜਿਨ੍ਹਾਂ ਦੀ ਸੰਯੁਕਤ ਉਪਚਾਰ ਸਮਰੱਥਾ 158 ਐਮਐਲਡੀ ਹੈ। ਲਗਭਗ 253 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਇਹ ਪਰਿਯੋਜਨਾਵਾਂ 35 ਫੀਸਦੀ ਤੋਂ 90 ਫੀਸਦੀ ਤੱਕ ਪੂਰੀਆਂ ਹੋ ਚੁੱਕੀਆਂ ਹਨ।
          ਯਮੁਨਾ ਅਤੇ ਉਸ ਦੀ ਸਹਾਇਕ ਨਦੀਆਂ ਦੀ ਸੁਰੱਖਿਆ ਲਈ ਪੂਰੇ ਸੂਬੇ ਵਿੱਓ 364 ਪੁੱਲਾਂ 'ਤੇ ਫੇਂਸਿੰਗ ਦਾ ਕੰਮ ਕੀਤਾ ਜਾ ਰਿਹਾ ਹੈ। ਇੰਨ੍ਹਾਂ ਵਿੱਚ ਸੱਭ ਤੋਂ ਵੱਧ ਸਥਾਨ ਸਿਰਸਾ (74), ਕੁਰੂਕਸ਼ੇਤਰ (73), ਚਰਖੀ ਦਾਦਰੀ (50) ਅਤੇ ਕੈਥਲ (37) ਜਿਲ੍ਹਿਆਂ ਵਿੱਚ ਹੈ। ਇਸੀ ਤਰ੍ਹਾ, 19 ਖੇਤਰਾਂ ਵਿੱਚ 79 ਘਾਟਾਂ ਦੀ ਪਹਿਚਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 40 ਘਾਟਾਂ ਦਾ ਅਪਗੇ੍ਰਡ ਕੀਤਾ ਜਾ ਚੁੱਕਾ ਹੈ। ਜਦੋਂ ਕਿ 39 ਨਵੇਂ ਘਾਟ ਵਿਕਸਿਤ ਕੀਤੇ ਜਾ ਰਹੇ ਹਨ। ਹਿਸਾਰ, ਕਰਨਾਲ, ਯਮੁਨਾਨਗਰ ਅਤੇ ਸਿਰਸਾ ਵਿੱਚ ਵਿਸ਼ੇਸ਼ ਰੂਪ ਨਾਲ ਕੰਮ ਪ੍ਰਗਤੀ 'ਤੇ ਹੈ ਤਾਂ ਜੋ ਛੱਠ ਪਰਵ ਦੌਰਾਨ ਸ਼ਰਧਾਲੁਆਂ ਦੇ ਲਈ ਸਾਫ ਅਤੇ ਸੁਰੱਖਿਅਤ ਸਹੂਲਤਾਂ ਉਪਲਬਧ ਕਰਾਈਆਂ ਜਾ ਸਕਣ।
          ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ, ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਸ੍ਰੀ ਸੁਧੀਰ ਰਾਜਪਾਲ, ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ੍ਰੀ ਵਿਨੀਤ ਗਰਗ ਅਤੇ ਵਧੀਕ ਮੁੱਖ ਸਕੱਤਰ, ਸਿੰਚਾਈ ਅਤੇ ਜਲ੍ਹ ਸੰਸਾਧਨ ਵਿਭਾਗ ਸ੍ਰੀ ਅਨੁਰਾਗ ਅਗਰਵਾਲ ਮੌਜੂਦ ਰਹੇ, ਜਦੋਂ ਕਿ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਵੀਡੀਓ ਕਾਨਫ੍ਰਂੈਸਿੰਗ ਰਾਹੀਂ ਮੀਟਿੰਗ ਵਿੱਚ ਹਿੱਸਾ ਲਿਆ।