ਵਰਧਮਾਨ ਥਰੈਡ ਯਾਰਡ ਹੁਸ਼ਿਆਰਪੁਰ ਵਿਖ਼ੇ ਵਿਸ਼ਵ ਨੋ ਤੰਬਾਕੁ ਦਿਵਸ ਮਨਾਇਆ

ਹੁਸ਼ਿਆਰਪੁਰ:- ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਦੇ ਹੁਕਮਾਂ ਅਨੁਸਾਰ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਮੁਹੱਲਾ ਫਤਹਿਗੜ੍ਹ ਹੁਸ਼ਿਆਰਪੁਰ ਵੱਲੋ ਵਰਧਮਾਨ ਥਰੈਡ ਯਾਰਡ ਹੁਸ਼ਿਆਰਪੁਰ ਵਿਖੇ ਵਿਸ਼ਵ ਨੋ ਤੰਬਾਕੁ ਦਿਵਸ ਮਨਾਇਆ ਗਿਆ ਗਿਆ। ਇਸ ਮੌਕੇ ਤੇ ਮੈਡੀਕਲ ਅਫ਼ਸਰ ਇੰਚ : ਡਾ. ਜਸਲੀਨ ਕੌਰ ਮੁੱਖ ਮਹਿਮਾਨ ਵਜੋਂ ਹਾਜ਼ਿਰ ਹੋਏ।ਉਨ੍ਹਾਂ ਦੇ ਨਾਲ ਕਾਉਸਲਰ ਪ੍ਰਸ਼ਾਂਤ ਆਦਿਆ ਵੀ ਹਾਜ਼ਿਰ ਹੋਏ। ਇਸ ਮੌਕੇ ਫੈਕਟਰੀ ਤੋਂ ਵੰਦਨਾ ਸੀਨੀਅਰ ਐਗਜ਼ੀਕੀਉਟਿਵ, ਜੇ. ਪੀ. ਸਿੰਘ ਸੀਨੀਅਰ ਵੀ.ਸੀ. ਆਈ. ਸੀ., ਅਤੇ ਖੁਸ਼ਬੂ ਅਤੇ ਹੋਰ ਅਧਿਕਾਰੀ ਅਤੇ ਵਰਕਰ ਮੌਜੂਦ ਸਨ।
ਇਸ ਮੌਕੇ ਤੇ ਮੈਡੀਕਲ ਅਫ਼ਸਰ ਡਾ. ਜਸਲੀਨ ਕੌਰ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਨਸ਼ਾਖ਼ੋਰੀ ਇੱਕ ਮਾਨਸਿਕ ਬਿਮਾਰੀ ਹੈ। ਉਨ੍ਹਾਂ ਦੱਸਿਆ ਕਿ ਤੰਬਾਕੁ ਨੂੰ "ਦੀ ਗੇਟ ਵੇਂ ਆਫ਼ ਅਦਰ ਡਰੱਗਸ" ਮਨਿਆਂ ਗਿਆ ਹੈ। ਕਿਉਕਿ ਤੰਬਾਕੂ ਵਿੱਚ 4000-7000 ਹਜ਼ਾਰ ਤੱਕ ਕੈਮੀਕਲ ਪਾਏ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਤੰਬਾਕੂ ਵਿੱਚ 25 ਪ੍ਰਤੀਸ਼ਤ ਨੀਕੋਟੀਨ ਪਾਈ ਜਾਂਦੀ ਹੈ ਜੋ ਕਿ ਵਿਅਕਤੀ ਦੇ ਹਾਰਟ, ਕਿਡਨੀ ਅਤੇ ਸ਼ਰੀਰ ਦੀ ਹਰ ਅੰਗ ਨੂੰ ਪ੍ਰਭਾਵਿਤ ਕਰਦਾ ਹੈ।  ਉਨ੍ਹਾਂ ਨੇ ਦੱਸਿਆ ਕਿ ਔਰਤਾਂ ਨੂੰ ਵੀ ਤੰਬਾਕੂ ਬਹੁਤ ਪ੍ਰਭਾਵਿਤ ਕਰਦਾ ਹੈ। ਤੰਬਾਕੂ ਨਾਲ 70  ਤਰ੍ਹਾਂ ਦੇ ਕੈਂਸਰ ਹੁੰਦੇ ਹਨ। 
ਇਸ ਮੌਕੇ ਤੇ ਕਾਉਸਲਰ ਪ੍ਰਸ਼ਾਂਤ ਆਦਿਆ ਨੇ ਕਿਹਾ ਕਿ ਨਸ਼ਾਖੋਰੀ ਇੱਕ ਮਾਨਸਿਕ ਬਿਮਾਰੀ ਹੈ, ਉਨ੍ਹਾਂ ਨੇ ਕਿਹਾ ਕਿ ਨਸ਼ਾਖੋਰੀ ਵਾਰ ਵਾਰ ਹੋਣ ਵਾਲੀ ਤੇ ਲੰਬਾ ਸਮਾਂ ਚੱਲਣ ਵਾਲੀ ਮਾਨਸਿਕ ਬਿਮਾਰੀ ਹੈ। ਇਹ ਸ਼ੁਗਰ ਅਤੇ ਬੀ. ਪੀ. ਦੀ ਬਿਮਾਰੀ ਵਾਂਗ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਦਾ ਇਲਾਜ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵੱਲੋ ਮੁਫ਼ਤ ਕੀਤਾ ਜਾਂਦਾ ਹੈਂ।
ਉਨ੍ਹਾਂ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਭਾਰਤ ਸਰਕਾਰ ਵੱਲੋ ਵਿਅਕਤੀ ਦੇ ਚਿੰਤਾ, ਪ੍ਰੇਸ਼ਾਨੀ, ਡਿਪਰੈਸ਼ਰ, ਤੇ ਨਸ਼ਾਖੋਰੀ ਬਾਰੇ ਟੈਲੀ ਮਾਨਸ ਐੱਪ ਸ਼ੁਰੂ ਕੀਤੀ ਗਈ ਅਤੇ ਮੁਫ਼ਤ 24ਘੰਟੇ ਹੈਲਪ ਲਾਈਨ ਨੰਬਰ 14416  ਅਤੇ 1800-89-14416 ਤੇ ਆਪਣੀ ਕਿਸੇ ਵੀ ਤਰ੍ਹਾਂ ਦੀ ਕਾਉਸਲਿੰਗ ਕਰਵਾ ਸਕਦੇ ਹਾਂ। ਜਿਲ੍ਹਾ ਪੱਧਰ ਤੇ ਹੈਲਪ ਲਾਈਨ ਨੰਬਰ 85580-01882 ਤੇ ਸੰਪਰਕ ਕੀਤਾ ਜਾ ਸਕਦਾ ਹੈ। 
ਇਸ ਮੌਕੇ ਤੇ ਪਰਮਿੰਦਰ ਕੌਰ ਕਾਉਸਲਰ ਨੇ ਦੱਸਿਆ ਕਿ ਜਿਲ੍ਹਾ ਹੁਸ਼ਿਆਰਪੁਰ ਵਿੱਚ 02 ਨਸ਼ਾ ਮੁਕਤੀ ਕੇਂਦਰਾਂ ਜਿਲ੍ਹਾ ਹਸਪਤਾਲ ਹੁਸ਼ਿਆਰਪੁਰ ਅਤੇ ਉਪ ਮੰਡਲ ਸਿਵਲ ਹਸਪਤਾਲ ਦਸੂਹਾ ਵਿਖੇ ਚੱਲ ਰਹੇ ਹਨ।ਜਿਥੇ  ਨਸ਼ਾ ਕਰਨ ਵਾਲੇ ਮਰੀਜ਼ ਨੂੰ 15 ਤੋ 21 ਦਿਨ ਡੀਟੋਕਸ਼ਿਫਿਕੇਸ਼ਨ ਕਰਨ ਉਪਰੰਤ ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਮੁਹੱਲਾ ਫਤਹਿਗੜ੍ਹ ਹੁਸ਼ਿਆਰਪੁਰ ਵਿਖੇ 90 ਦਿਨ ਇਲਾਜ਼ ਅਧੀਨ ਰੱਖਿਆ ਜਾਂਦਾ ਹੈ। ਇਥੇ ਮਰੀਜ਼ ਨੂੰ ਵੋਕੇਸ਼ਨ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਜਿਲ੍ਹਾ ਪ੍ਰਸ਼ਾਸਨ, ਰੈੱਡ ਕ੍ਰਾਸ ਦੇ ਸਹਿਯੋਗ ਨਾਲ ਕੋਰਸ ਕਰਵਾਏ ਜਾਂਦੇ ਹਨ। ਜਿਸ ਨਾਲ ਵਿਅਕਤੀ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਵਿੱਚ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜਾਂਦਾ ਹੈ। 
ਇਸ ਤੋਂ ਉਪਰੰਤ ਸਿਹਤ ਵਿਭਾਗ ਪੰਜਾਬ ਵੱਲੋ ਓ. ਓ. ਏ. ਟੀ. ਕਲੀਨਿਕ ਜਿਲ੍ਹਾ ਪੱਧਰ, ਸਬ ਡਵਿਜਨਲ ਪੱਧਰ ਅਤੇ ਸਾਰੇ ਸੀ. ਐੱਚ. ਸੀ. ਪੱਧਰ ਤੇ ਚੱਲਦੇ ਹਨ।ਜਿਥੇ ਮਰੀਜ਼ ਅਤੇ ਪਰਿਵਾਰ ਦੇ ਲਿਖਤ ਕੰਸੈਂਟ ਤੇ ਔਨਲਾਈਨ ਬੇਸਡ ਦਵਾਈ ਸ਼ੁਰੂ ਕੀਤੀ ਜਾਂਦੀ ਹੈ। ਇਹ ਇਲਾਜ਼ ਇੱਕ ਸਾਲ ਤੱਕ ਕੀਤਾ ਜਾਂਦਾ ਹੈ। 
ਇਸ ਤੋਂ ਇਲਾਵਾਂ ਨੈਸ਼ਨਲ ਏਡਜ਼ ਕੰਟਰੋਲ ਪ੍ਰੋਗਰਾਮ ਤਹਿਤ ਓ. ਐੱਸ. ਟੀ. ਸੈਂਟਰ ਚਲਦੇ ਹਨ ਜਿਥੇ ਆਈ. ਵੀ. ਯੂਜ਼ਰ ਕਰਨ ਵਾਲੇ ਮਰੀਜਾਂ ਦਾ ਇਲਾਜ਼ ਕੀਤਾ ਜਾਂਦਾ ਹੈ। ਇਸ ਮੌਕੇ ਤੇ ਸਭ ਨੂੰ ਨਸ਼ਾ ਮੁਕਤ ਰਹਿਣ ਦੀ ਸਹੁੰ ਚੁਕਾਈ ਗਈ।