ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ

ਐਸ.ਏ.ਐਸ. ਨਗਰ, 31 ਮਈ- ਸਨ ਫਾਰਮਾ ਮੁਹਾਲੀ ਵੱਲੋਂ ਪਿੰਡ ਸਹੌੜਾ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਦਾ ਆਯੋਜਨ ਕਰਕੇ ਲੋਕਾਂ ਨੂੰ ਜਿਗਰ ਦੀ ਸਿਹਤ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਸਨ ਫਾਰਮਾ ਕਮਿਊਨਿਟੀ ਹੈਲਥ ਕੇਅਰ ਸੁਸਾਇਟੀ ਦੀ ਟੀਮ ਵੱਲੋਂ ਲੋਕਾਂ ਨੂੰ ਦੱਸਿਆ ਗਿਆ ਕਿ ਹੈਪੇਟਾਈਟਸ ਇੱਕ ਜਿਗਰ ਦੀ ਬਿਮਾਰੀ ਹੈ ਜੋ ਵਾਇਰਸ, ਬੈਕਟੀਰੀਆ ਜਾਂ ਹੋਰ ਕਾਰਕਾਂ ਕਾਰਨ ਹੁੰਦੀ ਹੈ। ਇਸ ਬਿਮਾਰੀ ਦੇ ਕਾਰਨ ਜਿਗਰ ਵਿੱਚ ਸੋਜ਼ ਹੋ ਜਾਂਦੀ ਹੈ। ਜਿਸ ਦੇ ਨਤੀਜੇ ਵਜੋਂ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।
ਸਾਰੇ ਪੰਜ ਕਿਸਮਾਂ ਦੇ ਹੈਪੇਟਾਈਟਸ ਦੇ ਲੱਛਣ ਲਗਭਗ ਇੱਕੋ ਜਿਹੇ ਹੁੰਦੇ ਹਨ। ਜਿਵੇਂ ਕਿ ਪੇਟ ਦਰਦ, ਵਾਰ-ਵਾਰ ਬਦਹਜ਼ਮੀ ਅਤੇ ਦਸਤ, ਉਲਟੀ, ਭੁੱਖ ਘੱਟ ਲੱਗਣਾ, ਭਾਰ ਘੱਟਣਾ, ਬੁਖਾਰ, ਪਿਸ਼ਾਬ ਦਾ ਗੂੜ੍ਹਾ ਪੀਲਾ ਰੰਗ, ਜੋੜਾਂ ਦਾ ਦਰਦ। ਜੇਕਰ ਕਿਸੇ ਨੂੰ ਇਹਨਾਂ ਵਿੱਚੋਂ ਕੋਈ ਵੀ ਅਨੁਭਵ ਹੁੰਦਾ ਹੈ ਤਾਂ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।