ਜਿਲ੍ਹਾ ਸਿਹਤ ਵਿਭਾਗ ਪਟਿਆਲਾ ਵੱਲੋਂ ਮਨਾਇਆ ਗਿਆ ਵਿਸ਼ਵ ਏਡਜ਼ ਦਿਵਸ

ਪਟਿਆਲਾ 1 ਦਸੰਬਰ:- ਰਾਜਿੰਦਰਾ ਹਸਪਤਾਲ ਪਟਿਆਲਾ ਦੇ ਏ.ਆਰ.ਟੀ ਸੈਂਟਰ ਵਿਖੇ ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਏਡਜ਼ ਜਾਗਰੂਕਤਾ ਅਤੇ ਨਿਊਟਰੇਸ਼ਿ ਕੈਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਮੁੱਖ ਆਦੇਸ਼ ਐਚ.ਆਈ.ਵੀ. ਏਡਜ਼ ਜਾਗਰੂਕਤਾ ਪ੍ਰਤੀ ਵੱਧ ਤੋਂ ਵੱਧ ਲੋਕਾਂ ਦੀ ਹਿੱਸੇਦਾਰੀ ਨੂੰ ਯਕੀਨੀ ਬਨਾਉਣਾ ਸੀ। ਇਹ ਕੈਂਪ ਸਿਵਲ ਸਰਜਨ ਪਟਿਆਲਾ ਡਾ.ਜਸਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਜਿਲ੍ਹਾ ਟੀ.ਬੀ/ਏਡਜ਼ ਕੰਟਰੋਲ ਅਫਸਰ ਡਾ.ਗੁਰਪ੍ਰੀਤ ਸਿੰਘ ਨਾਗਰਾ ਅਤੇ ਦਿਸ਼ਾ ਕਲਸਟਰ ਪਟਿਆਲਾ, ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।
 ਇਸ ਕੈਂਪ ਦੌਰਾਨ ਡਾ.ਗੁਰਪ੍ਰੀਤ ਸਿੰਘ ਨਾਗਰਾ ਵੱਲੋਂ ਮਰੀਜਾਂ ਨੂੰ ਐਚ.ਆਈ.ਵੀ/ਏਡਜ਼ ਦੇ ਫੈਲਨ ਦੇ ਕਾਰਨ ਰੋਕਥਾਮ ਅਤੇ ਉਪਾਅ ਬਾਰੇ ਵਿਸਤਾਰ ਸਿਹਤ ਜਾਣਕਾਰੀ ਦਿੱਤੀ ਗਈ ਅਤੇ ਕੈਂਪ ਦੌਰਾਨ ਪੀ.ਐਲ.ਐਚ.ਆਈ.ਵੀ(ਏਡਜ਼ ਨਾਲ ਜੀਅ ਰਹੇ ਲੋਕ) ਨੂੰ ਨਿਊਟਰੀਸ਼ਨ ਕਿਟਾਂ ਵੰਡੀਆਂ ਗਈਆ। ਇਸ ਕੈਂਪ ਦੌਰਾਨ ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਕਮਿਊਨਿਟੀ ਦੀ ਹਿੱਸੇਦਾਰੀ ਨੂੰ ਮੁੱਖ ਰੱਖਿਆ ਗਿਆ। ਕੈਂਪ ਦੇ ਦੌਰਾਨ ਨਰਸਿੰਗ ਕਾਲਜ ਰਾਜਿੰਦਰਾ ਹਸਪਤਾਲ ਦੇ ਵਿਦਿਆਰਥੀਆਂ ਵੱਲੋਂ ਐਚ.ਆਈ.ਵੀ ਤੇ ਨੁੱਕੜ ਨਾਟਕ ਪੇਸ਼ ਕੀਤਾ ਗਿਆ। 
ਇਸ ਮੌਕੇ ਜਿਲ੍ਹਾ ਪਟਿਆਲਾ ਦੇ ਏ.ਆਰ.ਟੀ ਸੈਂਟਰ ਦੇ ਸਟਾਫ ਅਤੇ ਟੀ.ਆਈ/ਐਨ.ਜੀ.ਓਜ਼ ਨੇ ਭਾਗ ਲਿਆ। ਇਸ ਮੌਕੇ ਡਾ.ਸਚਿਨ ਕੌਸ਼ਲ (ਨੋਡਲ ਅਫਸਰ, ਏ.ਆਰ.ਟੀ ਸੈਂਟਰ ਪਟਿਆਲਾ), ਡਾ.ਕ੍ਰਿਸ਼ਨ ਸਿੰਘ (ਮੈਡੀਕਲ ਅਫਸਰ ਏ.ਆਰ.ਟੀ ਸੈਂਟਰ ਪਟਿਆਲਾ) ਅਤੇ ਡਾ.ਸੰਪੂਰਨ ਸਿੰਘ (ਮੈਡੀਕਲ ਅਫਸਰ ਏ.ਆਰ.ਟੀ ਸੈਂਟਰ ਪਟਿਆਲਾ), ਦਿਸ਼ਾ ਕਲਟਰ ਪਟਿਆਲਾ ਤੋਂ ਯਾਦਵਿੰਦਰ ਸਿੰਘ ਵਿਰਕ, ਨਿਤਿਨ ਚਾਂਦਲਾ ਅਤੇ ਜਸਪ੍ਰੀਤ ਸਿੰਘ ਵੀ ਮੌਜੂਦ ਸਨ।