ਮਹਿਲਾ ਟੀ20 ਭਾਰਤ ਨੇ ਸ੍ਰੀਲੰਕਾ ਨੂੰ ਅੱਠ ਵਿਕਟਾਂ ਨਾਲ ਹਰਾਇਆ

ਵਿਸ਼ਾਖਾਪਟਨਮ:- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਐਤਵਾਰ ਨੂੰ ਏਸੀਏ-ਵੀਡੀਸੀਏ ਕ੍ਰਿਕਟ ਸਟੇਡੀਅਮ ਵਿੱਚ ਟਾਸ ਜਿੱਤਿਆ। ਉਨ੍ਹਾਂ ਸ੍ਰੀਲੰਕਾ ਮਹਿਲਾ ਟੀਮ ਵਿਰੁੱਧ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਟੀ-20 ਮੈਚ ਵਿੱਚ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਸ੍ਰੀਲੰਕਾ ਨੇ ਭਾਰਤ ਨੂੰ ਜਿੱਤਣ ਲਈ 122 ਦੌੜਾਂ ਦਾ ਟੀਚਾ ਦਿੱਤਾ। ਸ੍ਰੀਲੰਕਾ ਨੇ ਨਿਰਧਾਰਤ 20 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ’ਤੇ 121 ਦੌੜਾਂ ਬਣਾਈਆਂ। ਭਾਰਤ ਨੇ ਸ੍ਰੀਲੰਕਾ ਦੀਆਂ 122 ਦੌੜਾਂ ਦਾ ਪਿੱਛਾ ਕਰਦਿਆਂ ਜੇਤੂ ਟੀਚਾ 14.4 ਓਵਰਾਂ ਵਿਚ ਪੂਰਾ ਕੀਤਾ। 
ਭਾਰਤ ਦੀ ਪਹਿਲੀ ਵਿਕਟ ਸ਼ਿਫਾਲੀ ਵਰਮਾ ਵਜੋਂ ਡਿੱਗੀ। ਉਸ ਨੇ ਨੌਂ ਦੌੜਾਂ ਬਣਾਈਆਂ। ਭਾਰਤ ਦੀ ਦੂਜੀ ਵਿਕਟ ਸਮਰਿਤੀ ਮੰਧਾਨਾ ਵਜੋਂ ਡਿੱਗੀ। ਉਸ ਨੇ 25 ਦੌੜਾਂ ਬਣਾਈਆਂ। ਭਾਰਤ ਵਲੋਂ ਜੇਮਿਮਾ ਰੌਡਰਿਗਜ਼ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 69 ਦੌੜਾਂ ਬਣਾਈਆਂ।