ਸਵ ਸ੍ਰੀ ਕਿਸ਼ੋਰ ਚੰਦ ਦੀ ਯਾਦ ਵਿੱਚ ਵੀਲ ਚੇਅਰ ਅਤੇ ਕਿਤਾਬਾਂ ਵੰਡੀਆਂ

ਗੜ੍ਹਸ਼ੰਕਰ:- ਸ਼੍ਰੀ ਕਿਸ਼ੋਰ ਚੰਦ ਜੀ ਬੀਪੀਈਓ (ਰਿਟਾਇਰਡ) ਦੀ ਸੰਖੇਪ ਜਿਹੀ ਬਿਮਾਰੀ ਕਾਰਣ ਮੌਤ ਹੋ ਗਈ ਸੀ। ਉਨ੍ਹਾਂ ਦਾ ਮ੍ਰਿਤਕ ਸ਼ਰੀਰ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਪਰਿਵਾਰ ਵੱਲੋਂ ਪੀਜੀਆਈ ਨੂੰ ਖੋਜ ਕਾਰਜਾਂ ਲਈ ਸੌਂਪ ਦਿੱਤਾ ਗਿਆ। ਬਾਅਦ ਵਿੱਚ ਉਨ੍ਹਾਂ ਦੇ ਪਰਿਵਾਰ ਨੇ ਉਨਾਂ ਦੀ ਯਾਦ ਵਿੱਚ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਮਰੀਜ਼ਾਂ ਦੀ ਸਹੂਲਤ ਲਈ ਇੱਕ ਵੇਲ ਚੇਅਰ ਭੇਟ ਕੀਤੀ। 
ਸਰਕਾਰੀ ਐਲੀਮੈਂਟਰੀ ਸਕੂਲ ਗੜਸ਼ੰਕਰ, ਮਾਊਂਟ ਕਾਰਮਲ ਸਕੂਲ ਗੜ੍ਹਸ਼ੰਕਰ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਬੀਰਮ ਪੁਰ ਵਿਖੇ ਲਾਈਬ੍ਰੇਰੀਆਂ ਲਈ ਪੁਸਤਕਾਂ ਭੇਟ ਕੀਤੀਆ। ਹਸਪਤਾਲ, ਸਕੂਲਾਂ ਅਤੇ ਰੋਟਰੀ ਆਈ ਬੈਂਕ ਯੂਨਿਟ ਵਿੱਚ ਮਿਲਣੀ ਸਮੇਂ ਪ੍ਰਿੰਸੀਪਲ ਸਰੂਪ ਚੰਦ ਪੈਨਸ਼ਨਰ ਆਗੂ ਬਲਵੰਤ ਰਾਮ ਸੋਸ਼ਲ ਵੈਲਫੇਅਰ ਸੋਸਾਇਟੀ ਪੰਜਾਬ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਅਤੇ ਸਮਾਜ ਸੇਵੀ ਡਾਕਟਰ ਲਖਵਿੰਦਰ ਕੁਮਾਰ ਅਤੇ ਰਾਜੂ ਬ੍ਰਦਰਜ਼ ਵੈਲਫੇਅਰ ਸੁਸਾਇਟੀ ਯੂਕੇ ਅਤੇ ਪੰਜਾਬ ਵਲੋਂ ਜੋਗਿੰਦਰ ਪਾਲ (ਹੈਪੀ ਸਾਧੋਵਾਲ) ਨੇ ਭਰਭੂਰ ਸਾਥ ਦਿੱਤਾ।