ਅਸੀਂ ਸ਼ਹੀਦਾਂ ਦੇ ਕਰਜ਼ਦਾਰ ਹਾਂ ਮੇਅਰ ਕੁੰਦਨ ਗੋਗੀਆ

ਪਟਿਆਲਾ:- ਗਿਆਨ ਜਯੋਤੀ ਐਜੂਜੇਸ਼ਨ ਸੁਸਾਇਟੀ (ਰਜਿ:) ਪਟਿਆਲਾ ਵੱਲੋਂ ਸ੍ਰ. ਉਪਕਾਰ ਸਿੰਘ ਪ੍ਰਧਾਨ ਦੀ ਅਗਵਾਈ ਵਿੱਚ ਨਹਿਰੂ ਪਾਰਕ ਪਟਿਆਲਾ ਵਿਖੇ ਸ਼ਹੀਦੇ ਆਜ਼ਮ ਸ੍ਰ. ਊਧਮ ਸਿੰਘ ਜੀ ਦੇ 87ਵੇਂ ਸ਼ਹੀਦੀ ਦਿਵਸ ਦੇ ਮੌਕੇ ਤੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਮੇਅਰ ਸ੍ਰੀ ਕੁੰਦਨ ਗੋਗੀਆ ਜੀ ਵਲੋਂ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਤੇ ਡਾ. ਹਰਨੇਕ ਢੋਟ, ਸਹਾਇਕ ਡਾਇਰੈਕਟਰ (ਰਿਟਾ:) ਭਾਸ਼ਾ ਵਿਭਾਗ, ਪੰਜਾਬ ਵੱਲੋਂ ਆਏ ਪਤਵੰਤਿਆਂ ਨੂੰ ਜੀ ਆਇਆਂ ਕਹਿਣ ਦੇ ਨਾਲ ਨਾਲ ਸ਼ਹੀਦ ਉੱਧਮ ਸਿੰਘ ਦੇ ਜੀਵਨ ਤੇ ਚਾਨਣਾ ਪਾਇਆ ਗਿਆ। 
ਉਸ ਉਪਰੰਤ ਮੁੱਖ ਮਹਿਮਾਨ ਸ੍ਰੀ ਕੁੰਦਨ ਗੋਗੀਆ ਜੀ ਵਲੋਂ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਗਿਆ ਕਿ ਅੱਜ ਅਸੀਂ ਉਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਅਜ਼ਾਦ ਫਿਜਾ ਵਿੱਚ ਸਾਹ ਲੈ ਰਹੇ ਹਾਂ। ਇਸ ਲਈ ਸਾਡਾ ਇਹ ਇਖਲਾਕੀ ਫਰਜ ਬਣਦਾ ਹੈ ਕਿ ਅਸੀਂ ਉਨ੍ਹਾਂ ਸ਼ਹੀਦਾਂ ਦੇ ਦਿਵਸਾਂ ਅਤੇ ਦਿਹਾੜਿਆਂ ਨੂੰ ਧੂਮ ਧਾਮ ਨਾਲ ਮਨਾਈਏ। ਇਸ ਮੌਕੇ ਤੇ ਪ੍ਰਿੰਸੀਪਲ ਨਰਿੰਦਰ ਕੌਰ, ਡਾ. ਤੇਜਿੰਦਰ ਸਿੰਘ ਤੇਜੀ, ਤਜਿੰਦਰਸਿੰਘ ਅਤੇ ਮੋਹਨ ਖੰਨਾ ਵਲੋਂ ਵੀ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
 ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਸ੍ਰੀ ਦੀਪਕ ਕਪੂਰ ਅਤੇ ਸ੍ਰੀ ਮੋਹਨ ਖੰਨਾ ਵਲੋਂ ਕੀਤਾ ਗਿਆ। ਡਵੀਜਨ ਨੰ: 4 ਤੋਂ ਪੁਲਿਸ ਸਟੇਸ਼ਨ ਤੋਂ ਏ.ਐਸ.ਆਈ. ਤੇਜਿੰਦਰ ਸਿੰਘ ਅਤੇ ਬਲਦੇਵ ਸਿੰਘ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਤੇ ਸ੍ਰੀਮਤੀ ਜੁਗਰੀਤ ਕੌਰ, ਲਖਬੀਰ ਸਿੰਘ ਲੱਖਾ, ਸਾਬਕਾ ਕੌਂਸਲਰਮੈਡਮ ਸੰਤੋਸ਼ ਸ਼ਰਮਾ, ਗੁਰਿੰਦਰ ਸੰਧੂ, ਬਲਵਿੰਦਰ ਕੌਰ ਸੰਧੂ, ਮਨਦੀਪ ਲਹਿਲ, ਸਾਬਕਾ ਕੌਂਸਲਰ ਮੀਨਾ ਸ਼ਰਮਾ, ਪ੍ਰਦੀਪ ਪੁਰੀ ਜੇ.ਈ.,ਰਜਿੰਦਰ ਵੋਹਰਾ ਵਲੋਂ ਵਿਸ਼ੇਸ਼ ਰੂਪ ਵਿੱਚ ਸ਼ਮੂਲੀਅਤ ਕੀਤੀ ਗਈ। ਅਖੀਰ ਵਿੱਚ ਸਾਰਿਆਂ ਵਲੋਂ ਮੋਮਬੱਤੀਆਂ ਜਗਾ ਕੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਗਈ।