ਭੰਗਲ ਪਰਿਵਾਰ ਵੱਲੋਂ ਸਰਕਾਰੀ ਸਕੂਲ ਲਈ ਵਾਟਰ ਕੂਲਰ ਭੇਂਟ ਕੀਤਾ ਗਿਆ
ਗੜਸ਼ੰਕਰ, 21 ਅਗਸਤ:- ਇਥੋਂ ਦੇ ਪਿੰਡ ਨੰਗਲਾਂ ਦੇ ਭੰਗਲ ਪਰਿਵਾਰ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਕੋਟ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਇਕ ਵਾਟਰ ਕੂਲਰ ਭੇਂਟ ਕੀਤਾ, ਭੰਗਲ ਲੈਬੋਟਰੀ ਤੋਂ ਧਰਮਿੰਦਰ ਕੁਮਾਰ ਭੰਗਲ ਆਸਟਰੇਲੀਆ ਵੱਲੋਂ ਇਹ ਵਾਟਰ ਕੂਲਰ ਆਪਣੇ ਪਿਤਾ ਸਵਰਗੀਆ ਓਮ ਪ੍ਰਕਾਸ਼ ਭੰਗਲ ਜੀ ਦੀ ਯਾਦ ਵਿੱਚ ਦਿੱਤਾ ਗਿਆ।
ਸਕੂਲ ਅੰਦਰ ਅੱਜ ਇੱਕ ਸਧਾਰਨ ਪਰ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਹ ਵਾਟਰ ਕੂਲਰ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਭੇਂਟ ਕਰਦੇ ਹੋਏ ਉਹਨਾਂ ਦੇ ਸਤਿਕਾਰਯੋਗ ਮਾਤਾ ਕਸ਼ਮੀਰ ਕੌਰ ਅਤੇ ਛੋਟੇ ਭਰਾ ਦਿਨੇਸ਼ ਕੁਮਾਰ ਭੰਗਲ ਮੈਂਬਰ ਪੰਚਾਇਤ ਪਿੰਡ ਨੰਗਲਾਂ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ।
ਇਸ ਮੌਕੇ ਸਕੂਲ ਮੁਖੀ ਕਵਰ ਕਿਰਨ ਰਾਣਾ, ਅਧਿਆਪਿਕਾ ਕੰਚਨ ਬਾਲਾ, ਪਿੰਡ ਤੋਂ ਸਰਪੰਚ ਜੈਪਾਲ, ਗੜਸ਼ੰਕਰ ਤੋਂ ਸਾਬਕਾ ਕੌਂਸਲਰ ਦੀਪਕ ਕੁਮਾਰ ਦੀਪਾ, ਸਮਾਜ ਸੇਵਕ ਪੰਕਜ ਸ਼ੋਰੀ, ਪਵਨ ਕੁਮਾਰ ਪੰਮ, ਰਲੂ ਜੀ ਅਤੇ ਕੋਟ ਰਾਜਪੂਤਾਂ ਤੋਂ ਪੰਚ ਸੁਸ਼ੀਲ ਕੁਮਾਰੀ ਵੀ ਹਾਜ਼ਰ ਸਨ।
