ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਐਸਬੀਐਸ ਨਗਰ ਵਿੱਚ ਹੋ ਰਹੀ ਹੈ ਸਾਰਥਕ ਐਸਪੀ ਬਾਹੀਆ

ਐਸ.ਬੀ.ਐਸ. ਨਗਰ- ਪੰਜਾਬ ਸਰਕਾਰ ਵੱਲੋਂ 1 ਮਾਰਚ 2025 ਨੂੰ ਸ਼ੁਰੂ ਕੀਤੀ ਗਈ “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ” ਨੇ ਐਸ.ਬੀ.ਐਸ. ਨਗਰ ਜ਼ਿਲ੍ਹੇ ਵਿੱਚ ਕਾਫ਼ੀ ਸਕਾਰਾਤਮਕ ਨਤੀਜੇ ਦਿੱਤੇ ਹਨ। ਇਸ ਮੁਹਿੰਮ ਦੇ ਤਹਿਤ ਜ਼ਿਲ੍ਹਾ ਪੁਲਿਸ ਨੇ ਨਸ਼ਿਆਂ 'ਤੇ ਕਾਬੂ ਪਾਉਣ ਲਈ ਤਗੜੇ ਢੰਗ ਨਾਲ ਕਾਰਵਾਈ ਕੀਤੀ ਹੈ।
1001 ਐਫ.ਆਈ.ਆਰ ਦਰਜ, 1243 ਡਰੱਗ ਪੈਡਲਰ ਗ੍ਰਿਫਤਾਰਐਸ.ਪੀ. ਇਨਵੈਸਟੀਗੇਸ਼ਨ ਸਰਬਜੀਤ ਸਿੰਘ ਬਹੀਆ ਨੇ ਦੱਸਿਆ ਕਿ ਐਸ.ਬੀ.ਐਸ. ਨਗਰ ਪੁਲਿਸ ਵੱਲੋਂ ਇਸ ਮੁਹਿੰਮ ਦੇ ਅਧੀਨ 1001 ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ ਤੇ 1243 ਡਰੱਗ ਪੈਡਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 
ਪੁਲਿਸ ਨੇ ਉਨ੍ਹਾਂ ਕੋਲੋਂ 3.896 ਕਿਲੋਗ੍ਰਾਮ ਹੀਰੋਇਨ, 36.710 ਕਿਲੋਗ੍ਰਾਮ ਅਫੀਮ, 234.280 ਕਿਲੋਗ੍ਰਾਮ ਚੂਰਾ ਪੋਸਤ, 168 ਨਸ਼ੀਲੇ ਟੀਕੇ, 12,242 ਕੈਪਸੂਲ ਅਤੇ ਗੋਲੀਆਂ, 7 ਗ੍ਰਾਮ ਚਰਸ, 5.261 ਕਿਲੋਗ੍ਰਾਮ ਗਾਂਜਾ ਅਤੇ 5,10,200 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ।

****ਸਮਾਜਕ ਯੋਗਦਾਨ ਨਾਲ ਮਿਲੀ ਸਫਲਤਾ****
ਐਸ.ਪੀ. ਬਹੀਆ ਨੇ ਕਿਹਾ ਕਿ ਇਸ ਮੁਹਿੰਮ ਨੂੰ ਢੰਗ ਨਾਲ ਚਲਾਉਣ ਵਿੱਚ ਪੁਲਿਸ ਦੇ ਨਾਲ ਨਾਲ ਪਿੰਡਾਂ, ਮੁਹੱਲਿਆਂ ਅਤੇ ਮੋਹਤਵਰ ਲੋਕਾਂ ਦਾ ਵੀ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਬੁਰਾਈ ਨੂੰ ਮਿਟਾਉਣ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣ ਦੀ ਲੋੜ ਹੈ।

***ਨਸ਼ੇ ਛੱਡਣ ਵਾਲਿਆਂ ਲਈ ਸਰਕਾਰ ਦੀ ਸਹਾਇਤਾ****
ਉਨ੍ਹਾਂ ਨੇ ਦੱਸਿਆ ਕਿ ਜਿਹੜੇ ਨੌਜਵਾਨ ਗਲਤ ਸੋਸਾਇਟੀ ਕਰਨ ਜਾਂ  ਕਿਸੇ ਮਜਬੂਰੀ ਕਾਰਨ ਨਸ਼ਿਆਂ ਵਿੱਚ ਫਸ ਗਏ ਹਨ ਪਰ ਹੁਣ ਉਹ ਆਪਣਾ ਭਵਿੱਖ ਸਵਾਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਨਸ਼ਾ ਛੁਡਾਉ ਸੈਂਟਰ ਭੇਜਿਆ ਜਾਂਦਾ ਹੈ। ਜਦੋਂ ਅਦਾਲਤ ਅਤੇ ਪੁਲਿਸ ਸੈਂਟਰ ਦੀ ਰਿਪੋਰਟ ਦੇ ਅਧਾਰ 'ਤੇ ਇਹ ਮੰਨ ਲੈਂਦੀ ਹੈ ਕਿ ਵਿਅਕਤੀ ਨਸ਼ਾ ਛੱਡ ਚੁੱਕਾ ਹੈ, ਤਾਂ ਉਸਨੂੰ ਉਸਦੇ ਮਾਪਿਆਂ ਦੀ ਸਲਾਹ ਨਾਲ ਰੋਜ਼ਗਾਰ ਨਾਲ ਜੋੜਿਆ ਜਾਂਦਾ ਹੈ।

***ਵਿਦੇਸ਼ ਤੋਂ ਆ ਰਹੀ ਫਿਰੌਤੀ ਦੀ ਬੁਰਾਈ****
ਐਸ.ਪੀ. ਬਾਹੀਆ ਨੇ ਕਿਹਾ ਕਿ ਪੰਜਾਬ ਵਿੱਚ ਹਾਲ ਹੀ ਵਿੱਚ ਹੋ ਰਹੀਆਂ ਫਿਰੌਤੀ ਦੀਆਂ ਘਟਨਾਵਾਂ ਦਾ ਮੁੱਖ ਕਾਰਨ ਉਹ ਨੌਜਵਾਨ ਹਨ ਜੋ ਵਿਦੇਸ਼ਾਂ ਵਿੱਚ ਬੈਠੇ ਹਨ ਤੇ ਆਪਣੇ ਦੇਸ਼ ਵਿੱਚ ਕਦੇ ਮਿਹਨਤ ਨਹੀਂ ਕੀਤੀ। ਉਨ੍ਹਾਂ ਦੇ ਉਕਸਾਵੇ 'ਤੇ ਇੱਥੇ ਕੁਝ ਨੌਜਵਾਨ ਅਪਰਾਧਾਂ ਦੀ ਰਾਹ ਤੇ ਚੱਲ ਪੈਂਦੇ ਹਨ। ਜ਼ਿਆਦਾਤਰ ਕੇਸਾਂ ਦੀ ਜੜ੍ਹ ਵਿਦੇਸ਼ਾਂ ਤੱਕ ਮਿਲਦੀ ਹੈ

****ਸਾਈਬਰ ਕ੍ਰਾਈਮ ਤੋਂ ਸਾਵਧਾਨ ਰਹੋ****
ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਸਾਈਬਰ ਠਗ ਅਜਿਹੇ ਵਿਦਿਆਰਥੀ ਹਨ ਜੋ ਤਕਨੀਕ ਦਾ ਗਲਤ ਉਪਯੋਗ ਕਰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਅਣਜਾਣ ਵਿਅਕਤੀ ਦੀ ਵੀਡੀਓ ਕਾਲ ਕਦੇ ਵੀ ਰਿਸੀਵ ਨਾ ਕਰੋ, ਕਿਉਂਕਿ ਇਹ ਸਾਈਬਰ ਕ੍ਰਾਈਮ ਦਾ ਸਭ ਤੋਂ ਵੱਡਾ ਢੰਗ ਹੈ। ਅਣਜਾਣ ਕਾਲ ਸਵੀਕਾਰ ਕਰਨਾ ਠਗਾਂ ਨੂੰ ਜ਼ੁਰਮ ਕਰਨ ਦਾ ਮੌਕਾ ਦਿੰਦਾ ਹੈ। ਹਰ ਨਾਗਰਿਕ ਨੂੰ ਚੇਤਨ ਰਹਿਣਾ ਜ਼ਰੂਰੀ ਹੈ ਤਾਂ ਜੋ ਇਸ ਤਰ੍ਹਾਂ ਦੇ ਅਪਰਾਧਾਂ ਤੋਂ ਬਚਿਆ ਜਾ ਸਕੇ।