ਯੁੱਧ ਨਸ਼ਿਆਂ ਹਾਦਸਿਆਂ ਲਾਪਰਵਾਹੀਆਂ ਵਿਰੁੱਧ ਸਫਲਤਾ ਲਈ ਜਾਗਰੂਕਤਾ ਜ਼ਰੂਰੀ
ਪਟਿਆਲਾ:- ਵਧਦੀਆਂ ਜਾ ਰਹੀਆਂ ਬਿਮਾਰੀਆਂ, ਮੌਤਾਂ ਅਤੇ ਤਬਾਹੀਆਂ ਤੋਂ ਪੰਜਾਬ ਨੂੰ ਬਚਾਉਣ ਲਈ ਸ਼ੁਰੂ ਹੋਏ ਮਾਨਵਤਾਵਾਦੀ ਜਾਗਰੂਕਤਾ ਮਿਸ਼ਨ ਦੀ ਸਫਲਤਾ ਅਤੇ ਪੰਜਾਬ ਨੂੰ ਸਿਹਤਮੰਦ, ਸੁਰਖਿਅਤ, ਖੁਸ਼ਹਾਲ, ਉੱਨਤ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਹਮੇਸ਼ਾ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ ਅਤੇ ਜ਼ੁਮੇਵਾਰੀਆਂ ਨਿਭਾਉਣ ਲਈ ਸਬਰ ਸ਼ਾਂਤੀ ਅਤੇ ਅਨੁਸ਼ਾਸਨ ਅਨੁਸਾਰ ਯਤਨ ਕਰਨੇ ਚਾਹੀਦੇ ਹਨ।
ਇਹ ਵਿਚਾਰ ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ ਇੰਸਪੈਕਟਰ ਸਰਬਜੀਤ ਕੌਰ ਅਤੇ ਏ ਐਸ ਆਈ ਰਾਮ ਸਰਨ ਵਲੋਂ ਪੀ ਆਰ ਟੀ ਸੀ ਟ੍ਰੇਨਿੰਗ ਸਕੂਲ ਵਿਖੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਡਰਾਈਵਰਾਂ, ਕੰਡਕਟਰਾਂ ਅਤੇ ਟੈਕਨੀਕਲ ਸਟਾਫ਼ ਨੂੰ ਬੇਨਤੀ ਕਰਦਿਆ ਕਿਹਾ ਕਿ ਆਪਣੇ ਘਰ ਪਰਿਵਾਰਾਂ ਅਤੇ ਨਾਗਰਿਕਾਂ ਦੀ ਖੁਸ਼ੀਆਂ, ਖੁਸ਼ਹਾਲੀ, ਉਨਤੀ ਲਈ ਆਵਾਜਾਈ, ਸਿਹਤ ਸੰਭਾਲ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਹਮੇਸ਼ਾ ਇੱਕ ਜੁਮੇਵਾਰ, ਵਫ਼ਾਦਾਰ, ਨਾਗਰਿਕ ਵਜੋਂ ਯਤਨ ਕੀਤੇ ਜਾਣ।
ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ ਨੇ ਜ਼ਖਮੀਆਂ ਦੀ ਫਸਟ ਏਡ ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਸਾਇਬਰ ਸੁਰੱਖਿਆ ਅਤੇ ਹੈਲਪ ਲਾਈਨ ਨੰਬਰ 112/101/108/1033 ਅਤੇ 1930 ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਅਪੀਲ ਕੀਤੀ ਕਿ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ ਦੀ ਪਾਲਣਾ ਕਰਕੇ ਸਾਨੂੰ ਖੁਸ਼ੀਆਂ, ਸਨਮਾਨ ਮਿਲਦੇ, ਜਦਕਿ ਇਨ੍ਹਾਂ ਦੀ ਉਲੰਘਣਾ ਕਰਨ ਵਾਲੇ ਮੁਸੀਬਤਾਂ, ਪ੍ਰੇਸ਼ਾਨੀਆਂ ਵਿੱਚ ਫ਼ਸਦੇ ਹਨ।
ਇੰਸਪੈਕਟਰ ਕ੍ਰਿਸ਼ਨ ਪਾਲ ਇੰਚਾਰਜ ਟ੍ਰੇਨਿੰਗ ਸਕੂਲ ਨੇ ਮੇਨੈਜਮੈਟ ਵਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਪੀ ਆਰ ਟੀ ਸੀ ਅਦਾਰੇ ਵਲੋਂ ਲੋਕਾਂ ਨੂੰ ਸਰਕਾਰ ਅਤੇ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਸਹੂਲਤਾਂ, ਸਹਿਯੋਗ ਅਤੇ ਸਤਿਕਾਰ ਦੇਣ ਦੇ ਨਾਲ ਨਾਲ ਨਸ਼ਿਆਂ, ਹਾਦਸਿਆਂ, ਅਪਰਾਧਾਂ, ਲਾਪਰਵਾਹੀਆਂ, ਕਾਹਲੀ, ਤੇਜ਼ੀ, ਨਾਸਮਝੀ ਤੋਂ ਬਚਾਉਣ ਲਈ ਵਿਸ਼ਾ ਮਾਹਿਰਾਂ ਦੇ ਸਹਿਯੋਗ ਨਾਲ ਜਾਗਰੂਕਤਾ ਮਿਸ਼ਨ ਚਲਾਏ ਜਾ ਰਹੇ ਹਨ।
ਰਾਸ਼ਟਰੀ ਆਵਾਜਾਈ ਸੁਰੱਖਿਆ ਜਾਗਰੂਕਤਾ ਮਹੀਨੇ ਦੌਰਾਨ ਵੱਧ ਤੋਂ ਵੱਧ ਟ੍ਰੇਨਿੰਗ ਪ੍ਰੋਗਰਾਮ ਕਰਵਾਕੇ, ਨੋਜਵਾਨਾਂ ਅਤੇ ਨਾਗਰਿਕਾਂ ਨੂੰ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
