ਲੰਗੜੋਆ ਵਿਖੇ ਪਿੰਡ ਵਾਸੀਆਂ ਨੂੰ ਬਿਸ ਬਾਰੇ ਜਾਗਰੂਕ ਕੀਤਾ
ਨਵਾਂਸ਼ਹਿਰ:- ਭਾਰਚ ਸਰਕਾਰ ਦੇ ਖਪਤਕਾਰ ਮਾਮਲੇ, ਖੁਰਾਕ ਤੇ ਜੰਨਤਕ ਵੰਡ ਮੰਤਰਾਲੇ ਵੱਲੋਂ ਅੱਜ ਫੌਰਨ ਚੰਦ ਦੀ ਅਗਵਾਈ ਵਿੱਚ ਚੰਡੀਗੜ੍ਹ ਤੋਂ ਆਈ ਵਿਸ਼ੇਸ਼ ਟੀਮ ਨੇ ਲੰਗੜੋਆ ਦੇ ਪੰਚਾਇਤ ਘਰ ਵਿਖੇ ਹਾਜ਼ਰ ਲੋਕਾਂ ਨੂੰ "ਬਿਸ" ਬਿਊਰੋ ਆਫ ਇੰਡੀਅਨ ਸਟੈਂਡਰਡ ਬਾਰੇ ਜਾਗਰੂਕ ਕੀਤਾ।
ਫੌਰਨ ਚੰਦ ਨੇ ਹਾਜ਼ਰ ਲੋਕਾਂ ਨੂੰ ਦੱਸਿਆ ਕਿ ਗ੍ਰਾਮ ਚੌਪਾਲ ਮੁਹਿੰਮ ਤਹਿਤ ਘਰੇਲੂ ਉਤਪਾਦ ਦਾ ਮਾਨਵੀਕਰਨ, ਰੋਜ਼ਾਨਾ ਵਰਤੋਂ ਕੀਤੀਆਂ ਜਾਣ ਵਾਲੀਆਂ ਵਸਤੂਆਂ ਦੀ ਗੁਣਵੱਤਾ, ਮਹਿਲਾ ਉਦਮਤਾ ਅਤੇ ਦੁਕਾਨਦਾਰਾਂ ਤੇ ਖਪਤਕਾਰ ਦਾ ਆਪਸੀ ਵਿਸ਼ਵਾਸ ਆਦਿ ਬਣਾਉਣ ਲਈ ਬਿਸ ਲੋਗੋ ਕਿਵੇਂ ਸਾਰਥਕ ਸਿਧ ਹੋ ਰਿਹਾ ਹੈ।
ਜਿਵੇਂ ਸੋਨੇ ਦੇ ਕੈਰਟ ਅਤੇ ਬਰੀਕਤਾ ਦੀ ਸ਼ੁਧਤਾ ਲਈ ਹੌਲਮਾਰਕ ਲਾਜ਼ਮੀ ਹੈ, ਇਸੇ ਤਰ੍ਹਾਂ ਹਰ ਅਸਲ ਘਰੇਲੂ ਉਤਪਾਦ ਲਈ ਬਿਸ ਤਹਿਤ ਆਈ ਐਸ ਆਈ ਲੋਗੋ ਵਰਗੇ ਮਿਆਰੀ ਚਿੰਨਾ ਬਾਰੇ ਜਾਣਕਾਰੀ ਹੋਣਾ ਹਰ ਖਪਤਕਾਰ ਲਈ ਲਾਜ਼ਮੀ ਹੈ। ਇਸੇ ਤਰ੍ਹਾਂ ਬਿਸ ਟੀਮ ਵਲੋਂ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਜਿਵੇਂ ਗੈਸ ਚੁੱਲ੍ਹੇ,ਪ੍ਰੈਸਾਂ, ਹੈਲਮੈਟ ਤੇ ਮੁਬਾਇਲ ਫੋਨ ਆਦਿ ਪ੍ਰਤੀ ਅਸਲੀ ਨਕਲੀ ਦੀ ਸ਼ੁਧਤਾ ਅਤੇ ਅਸ਼ੁੱਧਤਾ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਬਿਸ ਟੀਮ ਦੇ ਫੌਰਨ ਚੰਦ ਵਲੋਂ ਦਿੱਤੀ ਜਾਣਕਾਰੀ ਲਈ ਤਸੱਲੀ ਪ੍ਰਗਟ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਹਾਜ਼ਰ ਪਤਵੰਤਿਆਂ ਲਈ ਚਾਹ ਪਾਣੀ ਦਾ ਸੁਚੱਜਾ ਉਪਰਾਲਾ ਕੀਤਾ ਗਿਆ। ਇਸ ਮੌਕੇ ਸਰਪੰਚ ਰਣਜੀਤ ਸਿੰਘ, ਡਾਕਟਰ ਅਵਤਾਰ ਬਾਲੀ, ਤੋਂ ਇਲਾਵਾ ਪਿੰਡ ਦੇ ਸਰੋਤੇ ਹਾਜ਼ਰ ।
