ਵਿਕਾਸ ਮੰਚ ਗੜ੍ਹਸ਼ੰਕਰ ਦੀ ਮੀਟਿੰਗ ਹੋਈ

ਗੜ੍ਹਸ਼ੰਕਰ:- ਅੱਜ 22 ਨਵੰਬਰ 2025 ਨੂੰ ਵਾਰਡ ਪੰਜ ਗੜਸ਼ੰਕਰ ਵਿੱਚ ਵਿਕਾਸ ਮੰਚ ਗੜਸ਼ੰਕਰ ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਵਿਸ਼ਾਲ ਮੀਟਿੰਗ ਕੀਤੀ। ਇਸ ਮੀਟਿੰਗ ਨੂੰ ਵਿਕਾਸ ਮੰਚ ਦੇ ਪ੍ਰਧਾਨ ਕੁਲਵਿੰਦਰ ਸੰਘਾ, ਦਰਸ਼ਨ ਸਿੰਘ ਮੱਟੂ ਨੇ ਸੰਬੋਧਨ ਕਰਦਿਆਂ ਮਿੰਨੀ ਬਾਈਪਾਸ ਬੀਰਮ ਪੁਰ ਰੋਡ ਤੁਰੰਤ ਰੀਪੇਅਰ ਕਰਕੇ ਚਾਲੂ ਕੀਤਾ ਜਾਵੇ।
 ਤਾਂ ਕਿ ਲੋਕ ਇਸ ਮਿੰਨੀ ਬਾਈਪਾਸ ਨੂੰ ਵਰਤਕੇ ਮੇਨ ਬਜਾਰ ਦੀ ਟਰੈਫਿਕ ਨੂੰ ਕੁਝ ਹੱਦ ਤਕ ਘਟਾ ਸਕਣ। ਜੇਕਰ ਸੜਕ ਜਲਦੀ ਤਿਆਰ ਨਾ ਕੀਤੀ ਤਾਂ ਅਸੀਂ ਵਿਕਾਸ ਮੰਚ ਵਲੋਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਇਸ ਦੀ ਜੁਮੇਵਾਰੀ ਸਰਕਾਰ ਦੀ ਹੋਵੇਗੀ।