ਵਿਜੈ ਸਿੰਘ ਦਹਿਯਾ ਬਣੇ ਤਨਖ਼ਾਹ ਅਸੰਗਤਿ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ
ਚੰਡੀਗੜ੍ਹ, 23 ਦਸੰਬਰ:- ਹਰਿਆਣਾ ਸਰਕਾਰ ਨੇ ਆਈਏਐਸ ਅਧਿਕਾਰੀ, ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਸ੍ਰੀ ਵਿਜੈ ਸਿੰਘ ਦਹਿਯਾ ਨੂੰ ਸ੍ਰੀ ਵਿਕਾਸ ਗੁਪਤਾ ਦੀ ਥਾਂ 'ਤੇ ਤਨਖ਼ਾਹ ਅਸੰਗਤਿ ਅਤੇ ਸ਼ਿਕਾਇਤ ਨਿਵਾਰਣ ਕਮੇਟੀ ( ਪੇ ਅਨਾਮਲੀਜ ਐਂਡ ਰਿਡ੍ਰੇਸਲ ਕਮੇਟੀ ) ਦਾ ਮੈਂਬਰ ਨਿਯੁਕਤ ਕੀਤਾ ਹੈ। ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।
