ਵਿਜੈ ਕੁਮਾਰ ਚੱਕਹਾਜੀ ਪੁਰ ਦਾ ਸਨਮਾਨ ਕੀਤਾ
ਗੜ੍ਹਸ਼ੰਕਰ:- ਸ਼ਹੀਦ ਭਗਤ ਸਿੰਘ ਚੈਰੀਟੇਬਲ ਸੁਸਾਇਟੀ ਰਜਿ: ਗੜਸ਼ੰਕਰ ਵਲੋਂ ਸਾਂਭ ਲਉ ਮਾਪੇ,ਰੱਬ ਮਿਲਜੂਗਾ ਆਪੇ ਵਲੋੱ ਸ਼ਹੀਦ ਭਗਤ ਸਿੰਘ ਸਮਾਰਕ ਗੜਸ਼ੰਕਰ ਵਿਖੇ ਸ੍ਰੀ ਵਿਜੈ ਕੁਮਾਰ ਚੱਕ ਹਾਜੀ ਪੁਰ ਜੋ ਆਪਣੇ ਮਾਪਿਆਂ ਸਿਬੂ ਰਾਮ ਪਿਤਾ 90 ਸਾਲ, ਮਾਤਾ ਕਰਮੀ ਜੋ ਅੰਨੀ ਤੇ ਬੋਲੀ ਹੈ, ਦੀ ਸੇਵਾ ਸੰਭਾਲ ਕਰਨ, ਸਮਾਜ ਦੀ ਮਿਸਾਲ ਬਣਨ ਕਰਕੇ ਸ਼ਹੀਦੇ ਆਜਮ ਭਗਤ ਸਿੰਘ ਦਾ ਸਨਮਾਨ ਚਿੰਨ ਦੇਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਬੀਬੀ ਸੁਭਾਸ਼ ਮੱਟੂ ਸਰਪ੍ਰਸਤ, ਦਰਸ਼ਨ ਸਿੰਘ ਮੱਟੂ ਪ੍ਰਧਾਨ, ਰਣਜੀਤ ਸਿੰਘ ਬੰਗਾ ਜਨਰਲ ਸਕੱਤਰ, ਡਾਕਟਰ ਲੱਖਵਿੰਦਰ ਸਿੰਘ ਲੱਕੀ ਬੁਲਾਰਾ, ਕੁਲਵਿੰਦਰ ਸੰਘਾ ਐਕਟਿੰਗ ਸਕੱਤਰ, ਹੈਪੀ ਸਾਧੋਵਾਲ ਮੋਟੀਵੇਟਰ, ਡਾਕਟਰ ਬਿੱਟੂ ਵਿੱਜ ਮੋਟੀਵੇਟਰ ਸ਼ਹੀਦ ਭਗਤ ਸਿੰਘ ਸੁਸਾਇਟੀ ਰਜਿ: ਮੋਟੀਵੇਟਰ ਭੁਪਿੰਦਰ ਯਰਾਨਾ, ਜੀਤ ਸਿੰਘ ਬਗਵਾਈਂ, ਰਾਜ ਕੁਮਾਰ ਬਿਲੜੋਂ, ਮੇਜਰ ਸਿੰਘ ਸਾਧੋਵਾਲ, ਸੂਬੇਦਾਰ ਧਿਆਨ ਚੰਦ ਗੜਸ਼ੰਕਰ, ਨੀਤਿਸ਼ ਕੁਮਾਰ ਗੜਸ਼ੰਕਰ, ਰਾਜੂ ਰਾਨਾ ਬਿਲੜੋਂ ਆਦਿ ਸ਼ਾਮਲ ਸੀ।
