ਠੇਕਾ ਮੁਲਾਜ਼ਮਾਂ ਦੀ ਜਿੱਤਸੰਘਰਸ਼ ਦੀ ਜਿੱਤ ਹਰਪ੍ਰੀਤ
ਨਵਾਂਸ਼ਹਿਰ:- ਪੰਜਾਬ ਸਟੇਟ ਪਾਵਰ ਕੌਮ ਠੇਕਾ ਮੁਲਾਜ਼ਮਾਂ ਕੰਪਲੇਂਟ ਹੈਂਡਲਿੰਗ ਬੁਆਏ (ਸੀ. ਐਚ. ਬੀ) ਅਤੇ ਸੀ.ਐਚ.ਡਵਿਲਯੂ ਨੇ ਪੰਜਾਬ ਸਰਕਾਰ ਖ਼ਿਲਾਫ਼ ਲੰਬੇ ਸੰਘਰਸ਼ ਤੋਂ ਬਾਅਦ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਨਵਾਂਸ਼ਹਿਰ ਠੇਕਾ ਮੁਲਾਜ਼ਮਾਂ ਦੇ ਆਗੂ ਹਰਪ੍ਰੀਤ ਸਿੰਘ ਹਨੀ , ਰਵਿੰਦਰ ਕੁਮਾਰ, ਗੋਪੀ ਗੌਰਵ ਦੀ ਅਗਵਾਈ ਵਿੱਚ ਲੜੇ ਗਏ ਸ਼ੰਘਰਸ਼ਾਂ ਨੇ ਸਰਕਾਰ ਨੂੰ ਠੇਕਾ ਪ੍ਰਥਾ ਖਤਮ ਕਰਨ ਲਈ ਮਜਬੂਰ ਕੀਤਾ ਹੈ।
ਇਹਨਾਂ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਠੇਕਾ ਐਗਰੀਮੈਂਟ ਖਤਮ ਕਰਕੇ ਇਨ੍ਹਾਂ ਨੂੰ ਪੀ.ਐਸ.ਪੀ.ਸੀ.ਐਲ. ਵਿਚ ਕੰਡਕਟ ਤੇ ਭਰਤੀ ਕਰਨ ਦੇ ਹੁਕਮ ਜਾਰੀ ਕੀਤੇ। ਨਵਾਂਸ਼ਹਿਰ ਤੋਂ ਠੇਕਾ ਮੁਲਾਜ਼ਮ ਕੁਲਦੀਪ ਸਿੰਘ ਟੀ.ਐਸ.ਯੂ.ਸਰਕਲ ਆਗੂ ਵੱਲੋਂ ਇਨ੍ਹਾਂ ਸਾਥੀਆਂ ਨੂੰ ਦਿਤੇ ਸਟੇਸ਼ਨਾਂ ਤੇ ਜੁਆਇੰਨ ਕਰਾਕੇ ਟੀ.ਐਸ.ਯੂ.ਜੱਥੇਬੰਦੀ ਵੱਲੋਂ ਸਾਰੇ ਸਾਥੀਆਂ ਨੂੰ ਮੁਬਾਰਕਾਂ ਦਿੱਤੀਆਂ।
