ਵੈਟਨਰੀ ਯੂਨੀਵਰਸਿਟੀ ਨੂੰ ਸੀ ਐੱਸ ਆਰ ਸਕੀਮ ਅਧੀਨ ਪ੍ਰਾਪਤ ਹੋਇਆ ਈਲੋਡਰ
ਲੁਧਿਆਣਾ 27 ਨਵੰਬਰ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਕੈਂਪਸ ਵਿੱਚ ਵਾਤਾਵਰਣ ਬਿਹਤਰੀ ਲਈ ਉਪਰਾਲੇ ਅਧੀਨ, ਪ੍ਰਦੂਸ਼ਣ ਨੂੰ ਘਟਾਉਣ ਅਤੇ ਇੱਕ ਸਾਫ਼ ਅਤੇ ਹਰਾ ਕੈਂਪਸ ਵਿਕਸਤ ਕਰਨ ਵਿੱਚ ਇੱਕ ਕਦਮ ਅੱਗੇ ਵਧਾਉਂਦੇ ਹੋਏ, ਯੂਨੀਵਰਸਿਟੀ ਨੂੰ ਉਦਯੋਗ ਤੋਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਅਧੀਨ ਇੱਕ ਈ-ਲੋਡਰ ਪ੍ਰਾਪਤ ਹੋਇਆ।
ਆਰਤੀ ਸਟੀਲ ਇੰਟਰਨੈਸ਼ਨਲ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਹੇਸ਼ ਮਿੱਤਲ ਜੀ ਨੇ ਇਸ ਸਕੀਮ ਤਹਿਤ ਯੂਨੀਵਰਸਿਟੀ ਨੂੰ ਇੱਕ ਈ-ਲੋਡਰ ਦਿੱਤਾ ਤਾਂ ਜੋ ਵੈਟਨਰੀ ਵਰਸਿਟੀ ਨੂੰ ਇੱਕ ਹਰਾ ਕੈਂਪਸ ਬਣਾਉਣ ਵਿੱਚ ਮਦਦ ਮਿਲ ਸਕੇ। ਆਰਤੀ ਸਟੀਲ ਇੰਟਰਨੈਸ਼ਨਲ ਲਿਮਟਿਡ ਦੇ ਸੀਈਓ ਸ਼੍ਰੀ ਕ੍ਰਿਸ਼ਨ ਕੁਮਾਰ ਨੇ ਇਹ ਈ ਲੋਡਰ ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੂੰ ਸੌਂਪਿਆ। ਡਾ. ਗਿੱਲ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਈ-ਲੋਡਰ ਦੀਆਂ ਚਾਬੀਆਂ ਸਵੀਕਾਰ ਕਰਦੇ ਹੋਏ ਕਿਹਾ ਕਿ ਇਸ ਈ-ਲੋਡਰ ਦੀ ਵਰਤੋਂ ਬਹੁਤ ਹੀ ਸਮਝਦਾਰੀ ਨਾਲ ਕੀਤੀ ਜਾਵੇਗੀ ਅਤੇ ਇਹ ਯੂਨੀਵਰਸਿਟੀ ਦੇ ਵੱਖ-ਵੱਖ ਕਾਰਜਾਂ ਨੂੰ ਪੂਰਾ ਕਰਨ ਵਿੱਚ ਬਹੁਤ ਮਦਦਗਾਰ ਹੋਵੇਗਾ।
ਡਾ. ਗਿੱਲ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਈ-ਲੋਡਰ ਦੀਆਂ ਚਾਬੀਆਂ ਸਵੀਕਾਰ ਕਰਦੇ ਹੋਏ ਸ਼੍ਰੀ ਮਹੇਸ਼ ਮਿੱਤਲ ਅਤੇ ਸ਼੍ਰੀ ਕ੍ਰਿਸ਼ਨ ਕੁਮਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਬਿਹਤਰੀ ਲਈ ਭਵਿੱਖ ਵਿੱਚ ਵੀ ਅਜਿਹੀਆਂ ਪਹਿਲਕਦਮੀਆਂ ਕੀਤੀਆਂ ਜਾਣਗੀਆਂ। ਸ਼੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਆਰਤੀ ਸਟੀਲਜ਼ ਅਜਿਹੀਆਂ ਪਹਿਲਕਦਮੀਆਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਡਾ. ਗਿੱਲ ਨੇ ਯੂਨੀਵਰਸਿਟੀ ਦੇ ਡਾ. ਸਰਵਪ੍ਰੀਤ ਸਿੰਘ ਘੁੰਮਣ, ਮਿਲਖ਼ ਅਧਿਕਾਰੀ ਅਤੇ ਸੁਰੱਖਿਆ ਵਿੰਗ ਦੇ ਇੰਚਾਰਜ ਡਾ. ਨਿਤਿਨ ਦੇਵ ਸਿੰਘ ਦਾ ਅਜਿਹੇ ਉਪਰਾਲਿਆਂ ਲਈ ਕਾਰਪੋਰੇਟ ਘਰਾਣਿਆਂ ਤੱਕ ਪਹੁੰਚਣ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
