ਕਾਨਫਰੰਸ ਦੌਰਾਨ ਵੈਟਨਰੀ ਪੈਥੋਲੋਜੀ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਲੁਧਿਆਣਾ 21 ਦਸੰਬਰ 2025:- ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵੈਟਨਰੀ ਪੈਥੋਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ ਬਿਰਸਾ ਐਗਰੀਕਲਚਰਲ ਯੂਨੀਵਰਸਿਟੀ, ਰਾਂਚੀ, ਝਾਰਖੰਡ ਵਿਖੇ ਆਯੋਜਿਤ ਇੰਡੀਅਨ ਐਸੋਸੀਏਸ਼ਨ ਆਫ ਵੈਟਰਨਰੀ ਪੈਥੋਲੋਜਿਸਟ ਕਾਂਗਰਸ-2025 ਵਿੱਚ ਸ਼ਿਰਕਤ ਕੀਤੀ। ਡਾ. ਟੀ. ਮੋਹਨਪ੍ਰਿਆ ਨੇ ਮੋਲੀਕਿਊਲਰ ਪੈਥੋਲੋਜੀ ਦੇ ਕੰਮ ਲਈ ਯੰਗ ਸਾਇੰਟਿਸਟ ਅਵਾਰਡ ਜਿੱਤਿਆ। ਉਨ੍ਹਾਂ ਨੂੰ ਡਾ. ਵਿਸ਼ਾਲ ਮਹਾਜਨ ਦੀ ਅਗਵਾਈ ਹੇਠ ਕੁੱਤਿਆਂ 'ਤੇ ਆਪਣੇ ਖੋਜ ਕਾਰਜ ਲਈ ਦੂਜਾ ਸਭ ਤੋਂ ਵਧੀਆ ਪੀਐਚਡੀ ਥੀਸਿਸ ਅਵਾਰਡ ਵੀ ਮਿਲਿਆ।
ਪੀਐਚਡੀ ਦੇ ਵਿਦਿਆਰਥੀ ਡਾ. ਰਜਤ ਸੂਦ ਨੇ ਡਾ. ਓਮੇਰ ਕੇ ਬਾਬਾ ਦੀ ਅਗਵਾਈ ਹੇਠ ਕੀਤੇ ਗਏ ਆਪਣੇ ਖੋਜ ਕਾਰਜ ਲਈ ਸਭ ਤੋਂ ਵਧੀਆ ਪੋਸਟਰ ਪੇਸ਼ਕਾਰੀ ਅਵਾਰਡ ਪ੍ਰਾਪਤ ਕੀਤਾ। ਤਕਨੀਕੀ ਸੈਸ਼ਨ ਵਿੱਚ, ਡਾ. ਰਜਤ ਸੂਦ ਨੂੰ ਪੇਪਰ ਲਈ ਸਭ ਤੋਂ ਵਧੀਆ-ਕੇਸ ਪੇਸ਼ਕਾਰੀ ਅਵਾਰਡ ਮਿਲਿਆ। ਡਾ. ਚਾਗੀ ਨਾਗਲਿੰਗਾ, ਨੂੰ ਵੀ ਦੂਜਾ ਸਭ ਤੋਂ ਵਧੀਆ ਕੇਸ ਪੇਸ਼ਕਾਰੀ ਅਵਾਰਡ ਮਿਲਿਆ। ਇੱਕ ਹੋਰ ਵਿਦਿਆਰਥੀ ਡਾ. ਪ੍ਰਣੇਸ਼ ਐਮ ਨੂੰ ਇਸ ਸੈਸ਼ਨ ਦੌਰਾਨ ਹੌਸਲਾ ਵਧਾਊ ਅਵਾਰਡ ਮਿਲਿਆ।
ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਐਸੋਸੀਏਸ਼ਨ ਦੇ ਉਪ-ਪ੍ਰਧਾਨ ਡਾ. ਅਮਰਜੀਤ ਸਿੰਘ ਨੇ ਸੈਸ਼ਨ ਦੀ ਪ੍ਰਧਾਨਗੀ ਕੀਤੀ ਅਤੇ ਮੁੱਖ ਪੱਤਰ ਵੀ ਪੇਸ਼ ਕੀਤਾ। ਡਾ. ਕੁਲਦੀਪ ਗੁਪਤਾ, ਵਿਭਾਗ ਮੁਖੀ , ਨੇ ਕਾਂਗਰਸ ਦੌਰਾਨ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਲਈ ਸ਼ਲਾਘਾ ਕੀਤੀ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ ਅਧਿਆਪਕਾਂ ਦੀ ਸ਼ਲਾਘਾ ਕੀਤੀ।
ਡਾ. ਐਸ.ਐਸ. ਰੰਧਾਵਾ, ਡੀਨ, ਵੈਟਨਰੀ ਸਾਇੰਸ ਕਾਲਜ ਅਤੇ ਡਾ. ਐਸ.ਕੇ. ਉੱਪਲ, ਡੀਨ, ਪੋਸਟ-ਗ੍ਰੈਜੂਏਟ ਸਟੱਡੀਜ਼ ਨੇ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ।
