ਵੀਰ ਹਕੀਕਤ ਰਾਏ ਸਕੂਲ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਕੀਤਾ ਕੋਟਿ ਕੋਟਿ ਪ੍ਰਣਾਮ ਕੀਤਾ
ਪਟਿਆਲਾ:- ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਨੌਵੀਂ ਕਲਾਸ ਦੇ ਵਿਦਿਆਰਥੀ ਗੁਰਵੀਰ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਵੱਲੋਂ ਦੇਸ਼, ਧਰਮ ਅਤੇ ਮਨੁੱਖਤਾ ਦੀ ਰੱਖਿਆ ਲਈ ਦਿੱਤੀਆਂ ਲਾਸਾਨੀ ਸ਼ਹਾਦਤਾਂ ਦੇ ਇਤਿਹਾਸ ਤੇ ਚਾਨਣਾ ਪਾਉਂਦੇ ਹੋਏ ਸੁੰਦਰ ਚਿੱਤਰ ਬਣਾਏ। ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਨੇ ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਦਿੱਤੀ ਸ਼ਹੀਦੀ ਨੂੰ ਹਿੰਦ ਦੀ ਚਾਦਰ ਭਾਵ ਹਿੰਦੂਸਤਾਨ ਦੇ ਧਰਮ, ਕਰਮ, ਮਰਿਆਦਾਵਾਂ, ਸੰਸਕਾਰਾਂ ਨੂੰ ਬਚਾਉਣ ਲਈ ਮਹਾਨ ਸੰਤ ਸਿਪਾਹੀ ਦਾ ਸਨਮਾਨ ਬਾਰੇ ਦਸਿਆ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਪੰਥ ਦੀ ਸਥਾਪਨਾ ਕਰਕੇ, ਹਿੰਦੂਸਤਾਨ ਦੇ ਲੋਕਾਂ, ਇਨਸਾਨੀਅਤ, ਪ੍ਰੇਮ, ਹਮਦਰਦੀ ਦੀਆਂ ਭਾਵਨਾਵਾਂ ਅਤੇ ਭਾਈਚਾਰੇ ਨੂੰ ਬਚਾਉਣ ਅਤੇ ਭਵਿੱਖ ਵਿੱਚ ਮਜਲੁਮਾ ਦੀ ਸੁਰੱਖਿਆ, ਬਚਾਉ, ਮਦਦ, ਸਨਮਾਨ ਲਈ ਖਾਲਸਾ ਫੌਜਾਂ ਦੀ ਸਥਾਪਨਾ ਕੀਤੀ। ਵਿਦਿਆਰਥੀਆਂ ਨੂੰ ਸਹਿਬਜ਼ਾਦਿਆਂ ਅਤੇ ਦੂਜੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਸਬਕ ਲੈਕੇ, ਆਪਣੇ ਆਪ ਅੰਦਰ ਸ਼ਕਤੀਆਂ, ਤਾਕਤ, ਹਿੰਮਤ ਅਤੇ ਬੁਲੰਦ ਹੌਸਲੇ ਜਗਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਅਧਿਆਪਕਾਂ ਵੱਲੋਂ ਦਸਿਆ ਗਿਆ ਕਿ ਗੁਰੂ ਜੀ ਦੇ ਪਰਿਵਾਰ ਨਾਲ ਸਥਾਹ ਪ੍ਰੇਮ, ਹਮਦਰਦੀ, ਸਤਿਕਾਰ ਹੋਣ ਸਦਕਾ, ਦੀਵਾਨ ਟੋਡਰ ਮੱਲ ਜੀ ਨੇ, ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਲਈ ਸੋਨੇ ਦੀਆਂ ਮੋਹਰਾਂ ਨਾਲ ਜ਼ਮੀਨ ਖਰੀਦੀ ਅਤੇ ਗੁਰੂ ਘਰ ਪਰਿਵਾਰਾਂ ਪ੍ਰਤੀ ਪ੍ਰੇਮ ਸਨਮਾਨ ਪ੍ਰਗਟ ਕਰਨ ਕਰਕੇ, ਦੀਵਾਨ ਸਾਹਿਬ ਨੂੰ ਪੂਰੇ ਪਰਿਵਾਰ ਦੀ ਕੁਰਬਾਨੀ ਦੇਣੀ ਪਈ ਸੀ। ਇਹ ਜ਼ਮੀਨ ਦੁਨੀਆਂ ਦੀ ਸਭ ਤੋਂ ਕੀਮਤੀ ਅਤੇ ਪੂਜਣਯੋਗ ਜ਼ਮੀਨ ਹੈ।
ਵਿਦਿਆਰਥੀਆਂ ਦੇ ਦਿਲ, ਦਿਮਾਗ, ਭਾਵਨਾਵਾਂ, ਵਿਚਾਰਾਂ ਅਤੇ ਆਦਤਾਂ ਵਿੱਚ ਸ਼ਹੀਦਾਂ, ਗੁਰੂਆਂ, ਅਵਤਾਰਾਂ ਵਲੋਂ ਕੀਤੀਆਂ ਕੁਰਬਾਨੀਆਂ, ਤਿਆਗ, ਸਬਰ ਸ਼ਾਂਤੀ, ਨਿਮਰਤਾ, ਸ਼ਹਿਣਸ਼ੀਲਤਾ ਮਿੱਠਾ ਬੋਲਣਾ, ਆਗਿਆ ਪਾਲਣ ਅਤੇ ਜ਼ੁਲਮ ਵਿਰੁੱਧ ਡਟਣ ਬਾਰੇ ਦਸਿਆ ਜਾਂਦਾ ਹੈ। ਭਾਰਤ ਅਤੇ ਪੰਜਾਬ ਦੀ ਮਿੱਟੀ ਵਿੱਚ ਹਜ਼ਾਰਾਂ, ਲੱਖਾਂ ਸ਼ਹੀਦਾਂ, ਗੁਰੂਆਂ, ਅਵਤਾਰਾਂ ਰਿਸ਼ੀਆਂ ਅਤੇ ਮਾਤ੍ਰ ਭੂਮੀ ਨੂੰ ਪ੍ਰੇਮ ਕਰਨ ਵਾਲਿਆ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਇਸ ਲਈ ਇਸ ਮਾਤ੍ਰ ਭੂਮੀ ਨੂੰ ਹਮੇਸ਼ਾ ਸਨਮਾਨ ਦੇਣਾ ਚਾਹੀਦਾ ਹੈ।
ਬੱਚਿਆਂ ਨੇ ਗੀਤ ਗਾਇਆ ਕਿ ਇਹ ਮਿੱਟੀ "ਗੋਰੀ ਚਿੱਟੀ ਹੈ, ਇਸਦਾ ਰੰਗ ਸੰਧੂਰੀ ਹੈ, ਇਸਨੂੰ ਮੇਲਾ ਨਾ ਕਰਨਾ, ਇਹ ਮੇਰੇ ਪੰਜਾਬ ਦੀ ਮਿੱਟੀ ਹੈ"। ਸਕੂਲ ਵਲੋਂ ਬੱਚਿਆਂ ਨੂੰ ਮਾੜੀਆਂ ਆਦਤਾਂ, ਨਸ਼ਿਆਂ ਅਪਰਾਧਾਂ ਤੋਂ ਬਚਾਉਣ ਲਈ ਜਾਗਰੂਕ ਕੀਤਾ ਜਾਂਦਾ ਹੈ। ਇਸੇ ਕਰਕੇ ਵੀਰ ਹਕੀਕਤ ਰਾਏ ਮਾਡਲ ਪੰਜਾਬ ਦਾ ਕ੍ਰਾਂਤੀਕਾਰੀ ਸਕੂਲ ਦਾ ਸਨਮਾਨ ਪ੍ਰਾਪਤ ਹੈ।
