ਹਰਿਆਣਾ ਵਿੱਚ ਸ਼ਹਿਰੀ ਵਿਕਾਸ ਕੰਮਾਂ ਨੂੰ ਮਿਲੇਗੀ ਤੇਜੀ

ਚੰਡੀਗੜ੍ਹ, 10 ਦਸੰਬਰ:- ਹਰਿਆਣਾ ਸਰਕਾਰ ਵੱਲੋਂ ਸ਼ਹਿਰੀ ਵਿਕਾਸ ਨੂੰ ਮਜਬੂਤ ਕਰਨ ਅਤੇ ਰਾਜ ਦੀ ਪ੍ਰਮੁੱਖ ਸ਼ਹਿਰੀ ਸੰਪਦਾਵਾਂ ਵਿੱਚ ਬੁਨਿਆਦੀ ਢਾਂਚਾ ਸੁਧਾਰ ਨੂੰ ਗਤੀ ਦੇਣ ਦੇ ਉਦੇਸ਼ ਨਾਲ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਅਤੇ ਵੱਖ-ਵੱਖ ਮਹਾਨਗਰੀ ਵਿਕਾਸ ਅਥਾਰਿਟੀਆਂ ਨੂੰ 1700 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ।
          ਮੁੱਖ ਮੰਤਰੀ ਨੇ ਬੁੱਧਵਾਰ ਨੂੰ ਸਿਵਲ ਸਕੱਤਰੇਤ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਰਿਆਣਾਂ ਸਰਕਾਰ ਸ਼ਹਿਰੀ ਵਿਕਾਸ ਨੂੰ ਉੱਚ ਪ੍ਰਾਕਮਿਕਤਾ ਦਿੰਦੇ ਹੋਏ ਰਾਜ ਦੇ ਨਾਗਰਿਕਾਂ ਨੂੰ ਭਰੋਸੇਮੰਦ ਸ਼ਹਿਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ। ਇਸ ਮੌਕੇ 'ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਵੀ ਮੌਜੂਦ ਰਹੇ।
          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿੱਤ ਸਾਲ 2025-26 ਦੇ ਬਜਅ ਭਾਸ਼ਨ ਵਿੱਚ ਸ਼ਹਿਰੀ ਵਿਕਾਸ ਕੰਮਾਂ ਦੇ ਲਈ ਈਡੀਸੀ ਫੰਡ ਤੋਂ 3,000 ਕਰੋੜ ਰੁਪਏ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਅਤੇ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਪੰਚਕੂਲਾ ਅਤੇ ਹਿਸਾਰ ਦੇ ਵਿਕਾਸ ਅਥਾਰਿਟੀਆਂ ਨੂੰ ਅਲਾਟ ਕੀਤੇ ਜਾਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਬਜਟ ਐਲਾਨ ਨੂੰ ਮੂਰਤਰੂਪ ਦਿੰਦੇ ਹੋਏ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਨੇ ਏਡੀਸੀ ਫੰਡ ਦੇ ਪ੍ਰਭਾਵੀ ਵਰਤੋ ਦੀ ਦਿਸ਼ਾ ਵਿੱਚ ਮਹਤੱਵਪੂਰਣ ਪ੍ਰਗਤੀ ਕੀਤੀ ਹੈ।
          ਮੁੱਖ ਮੰਤਰੀ ਨੇ ਕਿਹਾ ਕਿ ਵਿੱਤ ਸਾਲ 2025-26 ਵਿੱਚ ਈਡੀਸੀ ਫੰਡ ਤੋਂ ਵੱਖ-ਵੱਖ ਮਹਾਨਗਰੀ ਵਿਕਾਸ ਅਥਾਰਿਟੀਆਂ ਨੂੰ 1500 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ, ਅੱਜ ਵੱਖ-ਵੱਖ ਸ਼ਹਿਰੀ ਏਸਟੇਟਸ ਵਿੱਚ ਵਿਕਾਸ ਕੰਮਾਂ ਲਈ ਕੁੱਲ 1700 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇੰਨ੍ਹਾਂ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਨੂੰ 700 ਕਰੋੜ ਰੁਪਏ, ਗੁਰੂਗ੍ਰਾਮ ਮਹਾਨਗਰੀ ਵਿਕਾਸ ਅਥਾਰਿਟੀ ਨੂੰ 700 ਕਰੋੜ ਰੁਪਏ, ਫਰੀਦਾਬਾਦ ਮਹਾਨਗਰੀ ਵਿਕਾਸ ਅਥਾਰਿਟੀ ਨੂੰ 170 ਕਰੋੜ ਰੁਪਏ, ਪੰਚਕੂਲਾ ਮਹਾਨਗਰੀ ਵਿਕਾਸ ਅਥਾਰਿਟੀ ਨੂੰ 30 ਕਰੋੜ ਰੁਪਏ, ਸੋਨੀਪਤ ਮਹਾਨਗਰੀ ਵਿਕਾਸ ਅਥਾਰਿਟੀ ਨੂੰ 80 ਕਰੋੜ ਰੁਪਏ, ਅਤੇ ਹਿਸਾਰ ਮਹਾਨਗਰੀ ਵਿਕਾਸ ਅਥਾਰਿਟੀ 20 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
          ਸ੍ਰੀ ਨਾਇਬ ਸਿੰਘ ਸੈਣੀ ਨੇ ਵਿੱਤ ਸਾਲ 2024-25 ਦੀ ਉਪਲਬਧੀਆਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਵਿਭਾਗ ਨੇ ਵੱਖ-ਵੱਖ ਸ਼ਹਿਰੀ ਏਸਟੇਟਸ ਵਿੱਚ ਵਿਕਾਸ ਕੰਮਾਂ ਲਈ ਰਾਜ ਦੇ ਮਹਾਨਗਰੀ ਵਿਕਾਸ ਅਥਾਰਿਟੀਆਂ ਨੂੰ 2188 ਕਰੋੜ ਰੁਪਏ ਜਾਰੀ ਕੀਤੇ।
          ਇਸ ਮੌਕੇ 'ਤੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਅਤੇ ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ, ਟਾਊਨ ਐਂਡ ਕੰਟਰੀ ਪਲਾਨਿੰਗ ਨੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਏਕੇ ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇਂਦਰ ਕੁਮਾਰ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਪ੍ਰਭਜੋਤ ਸਿੰਘ, ਖੇਤੀਬਾੜੀ ਵਿਭਾਗ ਦੇ ਨਿਦੇਸ਼ਕ ਸ੍ਰੀ ਰਾਜਨਰਾਇਣ ਕੌਸ਼ਿਕ, ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਨਿਦੇਸ਼ਕ ਸ੍ਰੀ ਅਮਿਤ ਖੱਤਰੀ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਸ੍ਰੀ ਯੱਸ਼ਪਾਲ, ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਪਾਰਥ ਗੁਪਤਾ, ਵਧੀਕ ਨਿਦੇਸ਼ਕ (ਪ੍ਰਸਾਸ਼ਨ) ਸ੍ਰੀਮਤੀ ਵਰਸ਼ਾ ਖਾਂਗਵਾਲ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਮੌਜੂਦ ਰਹੇ।