ਲੋੜ ਅਨੁਸਾਰ ਕੀਤਾ ਜਾਵੇਗਾ ਹੱਸਪਤਾਲਾਂ ਦਾ ਅਪਗੇ੍ਰਡੇਸ਼ਨਸਿਹਤ ਮੰਤਰੀ

ਚੰਡੀਗੜ੍ਹ, 26 ਨਵੰਬਰ - ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਪੂਰੇ ਸੂਬੇ ਵਿੱਚ ਲੋੜ ਅਨੁਸਾਰ ਹੱਸਪਤਾਲਾਂ ਦਾ ਅਪਗੇ੍ਰਡੇਸ਼ਨ ਕੀਤਾ ਜਾਵੇਗਾ। ਰਾਜ ਸਰਕਾਰ ਦਾ ਯਤਨ ਹੈ ਕਿ ਹਰ ਵਿਅਕਤੀ ਨੂੰ ਉਸ ਦੇ ਘਰ ਦੇ ਨੇੜੇ ਸਸਤੀ ਅਤੇ ਸੁਲਭ ਸਿਹਤ ਸੇਵਾ ਮਿਲਣ। ਉਨ੍ਹਾਂ ਨੇ  ਦੱਸਿਆ ਕਿ ਮਹੇਂਦਰਗੜ੍ਹ ਅਤੇ ਬਹਾਦਰਗੜ੍ਹ ਵਿੱਚ ਹੱਸਪਤਾਲਾਂ ਦੇ ਅਪਗੇ੍ਰਡੇਸ਼ਨ ਅਤੇ ਨਿਰਮਾਣ ਲਈ ਲਗਭਗ 40 ਕਰੋੜ 40 ਲੱਖ ਰੁਪਏ ਦੀ ਮੰਜ਼ੂਰੀ ਦਿੱਤੀ ਗਈ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਸਿਹਤ ਦੇ ਖੇਤਰ ਵਿੱਚ ਲਗਾਤਾਰ ਬਨਿਆਦੀ ਢਾਂਚਾ ਮਜਬੂਤ ਕਰ ਰਹੀ ਹੈ ਅਤੇ ਹੱਸਪਤਾਲਾਂ ਵਿੱਚ ਆਧੁਨਿਕ ਮਸ਼ੀਨਾਂ ਨੂੰ ਸਥਾਪਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਮਹੇਂਦਰਗੜ੍ਹ ਜ਼ਿਲ੍ਹੇ ਵਿੱਚ 50 ਬੈਡ ਦੇ ਹੱਸਪਤਾਲ ਨੂੰ ਅਪਗੇ੍ਰਡ ਕਰਕੇ 100 ਬੈਡ ਦੇ ਹੱਸਪਤਾਲ ਵਿੱਚ ਬਦਲਣ ਲਈ ਨਿਰਮਾਣ ਕੀਤਾ ਜਾਵੇਗਾ। ਇਸ ਦੇ ਲਈ 2301.01 ਲੱਖ ਰੁਪਏ ਦੀ ਰਿਵਾਇਜਡ-ਲਾਗਤ ਨੂੰ ਮੰਜ਼ੂਰ ਕੀਤਾ ਗਿਆ ਹੈ।
ਇਸੇ ਤਰ੍ਹਾਂ ਬਹਾਦੁਰਗੜ੍ਹ ਵਿੱਚ ਸਿਵਲ ਹੱਸਪਤਾਲ ਦੇ ਅਪਗੇ੍ਰਡੇਸ਼ਨ ਲਈ ਬਾਕੀ ਕੰਮ ਨੂੰ ਪੂਰਾ ਕਰਨ ਲਈ 17 ਕਰੋੜ 37 ਲੱਖ 56,337 ਰੁਪਏ ਦੀ ਮੰਜ਼ੂਰੀ ਦਿੱਤੀ ਗਈ ਹੈ।
ਆਰਤੀ ਸਿੰਘ ਰਾਓ ਨੇ ਕਿਹਾ ਕਿ ਉਨ੍ਹਾਂ ਨੇ ਵਿਭਾਗ ਨੂੰ ਨਿਰਦੇਸ਼ ਦਿੱਤੇ ਹੋਏ ਹਨ ਕਿ ਜਿਸ ਖੇਤਰ ਵਿੱਚ ਕਿਸੇ ਵੀ ਸਿਹਤ ਸੰਸਥਾਨ ਨੂੰ ਅਪਗੇ੍ਰਡੇਸ਼ਨ ਕਰਨ ਦੀ ਲੋੜ ਹੋਵੇ ਅਤੇ ਯੋਗ ਹੋਵੇ ਤਾਂ ਉਨ੍ਹਾਂ ਨੂੰ ਜਲਦ ਤੋਂ ਜਲਦ ਅਪਗ੍ਰੇਡ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਹੂਲਤ ਹੋ ਸਕੇ।