ਯੂਨੀਵਰਸਿਟੀ ਵੱਲੋਂ ਦਾਖਲੇ ਦੀ ਤਾਰੀਕ ਵਿੱਚ 30 ਅਕਤੂਬਰ ਤੱਕ ਵਾਧਾ

ਮਾਹਿਲਪੁਰ,16 ਅਕਤੂਬਰ- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਸੈਸ਼ਨ 2025-26 ਅਧੀਨ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈਣ ਤੋਂ ਕਿਸੇ ਨਾ ਕਿਸੇ ਕਾਰਨ ਵਾਂਝੇ ਰਹੇ ਵਿਦਿਆਰਥੀਆਂ ਲਈ ਦਾਖ਼ਲੇ ਦੀ ਤਾਰੀਕ ਵਿੱਚ ਨਿਰਧਾਰਤ ਲੇਟ ਫੀਸ ਨਾਲ 30 ਅਕਤੂਬਰ ਤੱਕ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ। ਯੂਨਿਵਰਸਿਟੀ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਕਿਹਾ ਕਿ ਕਾਲਜ ਵਿੱਚ ਯੂ ਜੀ ਅਤੇ ਪੀ ਜੀ ਦੇ ਕੋਰਸਾਂ ਵਿੱਚ ਦਾਖ਼ਲ ਹੋਣ ਤੋਂ ਵਾਂਝੇ ਵਿਦਿਆਰਥੀਆਂ ਲਈ ਇਸ ਸੰਸਥਾ ਵਿੱਚ ਦਾਖਿਲ ਹੋਣ ਦਾ ਇਹ ਵਿਸ਼ੇਸ਼ ਮੌਕਾ ਹੈ। 
ਉਨ੍ਹਾਂ ਕਿਹਾ ਕਿ ਕਾਲਜ ਵਿੱਚ ਦਾਖਲੇ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਅਤੇ ਕਾਲਜ ਕੈਂਪਸ ਸਮੇਤ ਆਲੇ ਦੁਆਲੇ ਦੇ ਪਿੰਡਾਂ ਕਸਬਿਆਂ ਵਿੱਚ ਕਾਲਜ ਵਲੋਂ ਸਥਾਪਿਤ ਕੀਤੇ ਦਾਖ਼ਲਾ ਅਤੇ ਕਾਉਂਸਲਿੰਗ ਸੈੱਲਾਂ ਵਿੱਚ ਪੁੱਜ ਕੇ ਵਿਦਿਆਰਥੀ ਨੇ ਆਪਣੇ ਕੈਰੀਅਰ ਅਨੁਸਾਰ ਵੱਖ ਵੱਖ ਕੋਰਸਾਂ ਵਿੱਚ ਦਾਖ਼ਲਾ ਹਾਸਿਲ ਕੀਤਾ ਹੈ। 
ਉਨ੍ਹਾਂ ਕਿਹਾ ਕਿ ਇਸੇ ਸੈਸ਼ਨ ਤੋਂ ਕਾਲਜ ਵਿੱਚ ਬੀਐਸਸੀ ਮੈਡੀਕਲ ਲੈਬ ਤਕਨਾਲੋਜੀ (ਤਿੰਨ ਸਾਲਾ ਕੋਰਸ) ਅਤੇ ਬੈਚੂਲਰ ਇਨ ਫਿਜਿਕਲ ਐਜੂਕੇਸ਼ਨ ਐਂਡ ਸਪੋਰਟਸ ( ਤਿੰਨ ਸਾਲਾ ਕੋਰਸ ) ਨੂੰ ਵੀ ਯੂਨੀਵਰਸਟੀ ਵੱਲੋਂ ਮਾਨਤਾ ਮਿਲ ਚੁੱਕੀ ਹੈ ਅਤੇ ਚਾਹਵਾਨ ਵਿਦਿਆਰਥੀ ਇਨ੍ਹਾਂ ਕੋਰਸਾਂ ਵਿੱਚ ਸੀਮਤ ਚੱਲ ਰਹੀਆਂ ਸੀਟਾਂ 'ਤੇ ਵੀ ਦਾਖਿਲ ਹੋ ਸਕਦੇ ਹਨ। 
ਉਨ੍ਹਾਂ ਦਾਖਿਲੇ ਤੋਂ ਵਾਂਝੇ ਵਿਦਿਆਰਥੀਆ ਨੂੰ ਅਪੀਲ ਕੀਤੀ ਕਿ ਉਹ ਯੂਨੀਵਰਸਿਟੀ ਵਲੋਂ ਨਿਰਧਾਰਿਤ ਲੇਟ ਫੀਸ ਦੇ ਕੇ 30 ਅਕਤੂਬਰ ਤੋਂ ਪਹਿਲਾ ਕਾਲਜ ਵਿੱਚ ਆ ਕੇ ਆਪਣੇ ਮਨਪਸੰਦ ਕੋਰਸ ਵਿੱਚ ਆਪਣਾ ਦਾਖ਼ਲਾ ਯਕੀਨੀ ਬਣਾਉਣ ਤਾਂ ਜੋ ਪਹਿਲੇ ਸਮੈਸਟਰ ਦੀਆਂ ਆਉਣ ਵਾਲੀਆਂ  ਵਿਚ ਬੈਠ ਸਕਣ। ਉਨ੍ਹਾਂ ਵਿਦਿਆਰਥੀਆਂ ਨੂੰ ਸਮੇਂ ਸਿਰ ਕਾਲਜ ਵਿੱਚ ਦਾਖ਼ਲ ਹੋਣ ਅਤੇ ਕਲਾਸਾਂ ਵਿੱਚ ਨਿਯਮਤ ਤੌਰ 'ਤੇ ਹਾਜ਼ਰ ਰਹਿਣ ਦੀ ਅਪੀਲ ਕੀਤੀ।