ਕੇਂਦਰੀ ਰੱਖਿਆ ਮੰਤਰੀ 24 ਨਵੰਬਰ ਨੂੰ ਬ੍ਰਹਮਸਰੋਵਰ ਤੇ ਕਰਣਗੇ ਹਰਿਆਣਾ ਪੈਵੇਲਿਅਨ ਦਾ ਉਦਘਾਟਨ

ਚੰਡੀਗੜ੍ਹ, 22 ਨਵੰਬਰ - ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਚੱਲ ਰਹੇ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਦੇਸ਼ ਦੀ ਕਈ ਮਹਾਨ ਹਸਤੀਆਂ ਸ਼ਿਰਕਤ ਕਰ ਰਹੀਆਂ ਹਨ। ਕੇਂਦਰੀ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਤਿਆਰ ਹਰਿਆਣਾ ਪੈਵੇਲਿਅਨ ਦਾ 24 ਨਵੰਬਰ ਨੁੰ ਉਦਘਾਟਨ ਕਰਣਗੇ।
 ਇਸ ਦੇ ਅਗਲੇ ਦਿਨ 25 ਨਵੰਬਰ ਨੁੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਮਹਾਆਰਤੀ ਵਿੱਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਕੌਮਾਂਤਰੀ ਗੀਤਾ ਜੈਯੰਤੀ ਮਹੋਤਸਵ ਦੇ ਪ੍ਰਤੀ ਲੋਕਾਂ ਵਿੱਚ ਆਸਥਾ ਵੱਧਦੀ ਜਾ ਰਹੀ ਹੈ, ਇਸ ਵਾਰ ਮਹੋਤਸਵ ਵਿੱਚ ਲਗਭਗ 70 ਲੱਖ ਤੋਂ ਵੱਧ ਲੋਕਾਂ ਦੀ ਪਹੁੰਚਣ ਦੀ ਸੰਭਾਵਨਾ ਹੈ।
          ਇੱਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੁਰੂਕਸ਼ੇਤਰ ਵਿੱਚ 15 ਨਵੰਬਰ ਤੋਂ ਕੌਮਾਂਤਰੀ ਗੀਤਾ ਮਹੋਤਸਵ ਚਲਿਆ ਹੋਇਆ ਹੈ। ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ 50 ਦੇਸ਼ਾਂ ਵਿੱਚ ਗੀਤਾ ਜੈਯੰਤੀ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਾਰ ਮੱਧ ਪ੍ਰਦੇਸ਼ ਨੁੰ ਸਹਿਯੋਗੀ ਸੂਬੇ ਵਜੋ ਲਿਆ ਗਿਆ ਹੈ।
          ਉਨ੍ਹਾਂ ਨੇ ਦਸਿਆ ਕਿ 24 ਨਵੰਬਰ ਨੁੰ ਤਿੰਨ ਦਿਨਾਂ ਦੇ ਕੌਮਾਂਤਰੀ ਗੀਤਾ ਸੈਮੀਨਾਰ ਦਾ ਸ਼੍ਰੀਮਤਭਗਵਦ ਗੀਤਾ ਸਦਨ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਉਦਘਾਟਨ ਕੀਤਾ ਜਾਵੇਗਾ। ਇਸ ਮਹੋਤਸਵ ਨੂੰ ਵੱਡਾ ਅਤੇ ਯਾਦਗਾਰ ਬਨਾਉਣ ਲਈ ਸ਼ਹਿਰ ਨੂੰ ਲਾਇਟਾਂ ਦੇ ਨਾਲ ਸਜਾਇਆ ਜਾ ਰਿਹਾ ਹੈ। ਪੂਰੇ ਸ਼ਹਿਰ ਵਿੱਚ ਸਫਾਈ ਮੁਹਿੰਮ ਚਲਾਈ ਹੋਈ ਹੈ।
          ਉਨ੍ਹਾਂ ਨੇ ਦਸਿਆ ਕਿ 25 ਨਵੰਬਰ ਨੁੰ ਜੋਤੀਸਰ ਵਿੱਚ ਆਯੋਜਿਤ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸ਼੍ਰੀ ਗੁਰੂ ਤੇਗ ਬਹਾਦਰ  ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ 'ਤੇ ਸ਼ਿਰਕਤ ਕਰਣਗੇ। ਜੋਤੀਸਰ ਸਥਿਤ 155 ਏਕੜ ਵਿੱਚ ਵਿਸ਼ਾਲ ਪੰਡਾਲ ਤਿਆਰ ਕੀਤਾ ਗਿਆ ਹੈ। 
ਇਸ ਪ੍ਰੋਗਰਾਮ ਵਿੱਚ ਪੂਰੇ ਸੂਬੇ ਤੋਂ ਕਰੀਬ ਡੇਢ ਲੱਖ ਦੀ ਗਿਣਤੀ ਵਿੱਚ ਸਾਧ ਸੰਗਤ ਦੇ ਪਹੁੰਚਣ ਦੀ ਸੰਭਾਵਨਾ ਹੈ। ਕੁਰੂਕਸ਼ੇਤਰ ਦੇ ਹਰਕੇ ਚੌਕ ਨੂੰ ਮਹਾਭਾਰਤ ਦੀ ਤਰਜ 'ਤੇ ਤਿਆਰ ਕੀਤਾ ਜਾ ਰਿਹਾ ਹੈ। ਹੁਣ ਸ਼ਹਿਰ ਦੇ ਸਾਰੇ ਮੰਦਿਰਾਂ ਨੂੰ ਸੰਜਾਉਣ ਲਈ ਲਾਇਟਾਂ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ।