ਪੈਨਸ਼ਨਰਾਂ ਮੁਲਾਜਮਾਂ ਤੇ ਕਿਸਾਨਾਂ ਵਿਰੋਧੀ ਕੇਂਦਰੀ ਬਜਟ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ

ਪਟਿਆਲਾ, 5 ਫਰਵਰੀ:- ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਪਾਵਰਕਾਮ ਅਤੇ ਟਰਾਂਸਕੋ ਦੇ ਸੂਬਾ ਪ੍ਰਧਾਨ ਸ੍ਰ. ਅਮਰਜੀਤ ਸਿੰਘ ਬਾਬਾ, ਬੀ.ਐਸ. ਸੇਖੋਂ, ਪਰਮਜੀਤ ਸਿੰਘ ਦਸੂਹਾ, ਇੰਜੀ: ਵਿਨੋਦ ਸਲਵਾਨ, ਐਮ.ਐਲ.ਕਪਿਲਾ, ਬਲਵਿੰਦਰ ਸਿੰਘ ਪਸਿਆਣਾ, ਸ਼ਿਵਦੇਵ ਸਿੰਘ, ਰਜਿੰਦਰ ਠਾਕੁਰ, ਲਖਬੀਰ ਸਿੰਘ ਕਰਤਾਰਪੁਰ, ਪਰਮਜੀਤ ਸਿੰਘ ਜਲੰਧਰ, ਜਗਦੀਸ਼ ਗਏ ਰਾਮਪੁਰਾ ਫੂਲ, ਜਗਦੇਵ ਮਾਨ, ਮਲਕੀਤ ਸਿੰਘ ਕੰਗ, ਐਚ.ਐਸ. ਕੋਹਲੀ, ਹਰਜਿੰਦਰ ਸਿੰਘ ਚੌਹਾਨ, ਸੁਖਦੇਵ ਸਿੰਘ ਕੈਸ਼ੀਅਰ, ਕੰਵਰ ਜਸਵਿੰਦਰਪਾਲ ਸਿੰਘ, ਮਹਿੰਦਰ ਸਿੰਘ ਜ਼ੋਸ਼ਨ, ਮਨੋਜ਼ ਮਹਾਜਨ, ਪਵਿੱਤਰ ਸਿੰਘ, ਰਣਜੀਤ ਸਿੰਘ ਤਲਵੰਡੀ, ਰਜਿੰਦਰ ਵਿਰਕ, ਰਾਮ ਸ਼ਰਨ, ਬਲਵਿੰਦਰ ਸਿੰਘ ਪੰਨਖੂਹ, ਗਰਦੀਪ ਸਿੰਘ, ਪਰਮਿੰਦਰ ਸਿੰਘ, ਅਸ਼ਵਨੀ ਕੁਮਾਰ, ਕੁਲਦੀਪ ਮਿਨਹਾਸ ਅਤੇ ਸੁਰਿੰਦਰ ਸ਼ਾਹਪੁਰ ਕੰਡੀ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਕੇਂਦਰ ਸਰਕਾਰ ਵੱਲੋਂ ਸਾਲ 2026—27 ਦਾ ਬੱਜਟ ਜਾਰੀ ਕਰਦੇ ਹੋਏ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਹੈ। 
ਆਮਦਨ ਟੈਕਸ ਦੀ ਹੱਦ ਵਿੱਚ ਕੋਈ ਵਾਧਾ ਨਹੀਂ ਕੀਤਾ ਨਾ ਹੀ ਕੋਈ ਛੋਟ ਦਿੱਤੀ ਹੈ। ਕਿਸਾਨਾ ਮਜਦੂਰਾਂ ਲਈ ਵੀ ਕੋਈ ਸਹੂਲਤ ਨਹੀਂ ਦਿੱਤੀ। ਪੰਜਾਬ ਸੂਬੇ ਲਈ ਵੀ ਕੋਈ ਨਵਾਂ ਪੋ੍ਰਜੈਕਟ ਅਨਾਊਂਸ ਨਹੀਂ ਕੀਤਾ। ਬੇਰੁਜਗਾਰੀ ਦੂਰ ਕਰਨ ਲਈ ਵੀ ਰੁਜਗਾਰ ਦਾ ਕੋਈ ਪ੍ਰਬੰਧ ਨਹੀਂ ਕੀਤਾ। ਬੀ.ਐਸ.ਸੇਖੋਂ ਜਨਰਲ ਸਕੱਤਰ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਕੇਂਦਰ ਬਜਟ ਦੀ ਘੋਰ ਨਿਖੇਧੀ ਕਰਦੇ ਹੋਏ ਇਸ ਨੂੰ ਮੁਲਾਜਮਾਂ, ਪੈਨਸ਼ਨਰਾਂ, ਕਿਸਾਨਾਂ ਅਤੇ ਮਜਦੂਰਾ ਵਿਰੋਧੀ ਬੱਜਟ ਘੋਸ਼ਿਤ ਕੀਤਾ ਗਿਆ।