ਅਣਪਛਾਤੇ ਨੌਜਵਾਨ ਮਹਿਲਾ ਦੀ ਚੈਨ ਖੋਹ ਕੇ ਫਰਾਰ
ਐਸ ਏ ਐਸ ਨਗਰ, 13 ਅਕਤੂਬਰ: ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਸਥਾਨਕ ਸੈਕਟਰ 70 ਵਿੱਚ ਸਥਿਤ ਗੁਰੂ ਤੇਗ ਬਹਾਦਰ ਕੰਪਲੈਕਸ ਦੀ ਵਸਨੀਕ ਇੱਕ ਮਹਿਲਾ ਦੀ ਸੋਨੇ ਦੀ ਚੈਨ ਖਿੱਚ ਕੇ ਫਰਾਰ ਹੋ ਗਏ। ਇਸ ਸੰਬੰਧੀ ਪੀੜਿਤ ਮਹਿਲਾ ਰਵਿੰਦਰ ਕੌਰ ਨੇ ਪੁਲੀਸ ਸਟੇਸ਼ਨ ਮਟੌਰ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਬੀਤੀ ਸ਼ਾਮ ਨੂੰ ਆਪਣੀ ਬੇਟੀ ਦੇ ਨਾਲ ਐਕਟਿਵਾ ’ਤੇ ਮਾਰਕੀਟ ਤੋਂ ਆਪਣੇ ਘਰ ਵੱਲ ਆ ਰਹੀ ਸੀ।
ਰਸਤੇ ਵਿੱਚ ਸੰਤ ਈਸ਼ਰ ਸਿੰਘ ਸਕੂਲ ਦੇ ਨਜ਼ਦੀਕ ਦੋ ਮੋਟਰਸਾਈਕਲ ਸਵਾਰ ਆਏ ਅਤੇ ਉਸ ਦੀ ਡੇਢ ਤੋਲੇ ਸੋਨੇ ਦੀ ਚੈਨ ਲੁੱਟ ਕੇ ਭੱਜ ਗਏ। ਰਵਿੰਦਰ ਕੌਰ ਅਨੁਸਾਰ ਉਹਨਾਂ ਦਾ ਪਿੱਛਾ ਕਰਨ ’ਤੇ ਵੀ ਉਹ ਭੱਜਣ ਵਿੱਚ ਕਾਮਯਾਬ ਹੋ ਗਏ। ਪੀੜਿਤ ਮਹਿਲਾ ਨੇ ਪੁਲੀਸ ਤੋਂ ਮੰਗ ਕੀਤੀ ਹੈ ਕਿ ਲੁਟੇਰਿਆਂ ਨੂੰ ਕਾਬੂ ਕਰਕੇ ਉਸ ਦੀ ਚੈਨ ਬਰਾਮਦ ਕੀਤੀ ਜਾਵੇ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
