ਅਣਪਛਾਤੇ ਵਿਅਕਤੀ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ

ਐਸ ਏ ਐਸ ਨਗਰ, 23 ਅਕਤੂਬਰ- ਥਾਣਾ ਆਈ ਟੀ ਸਿਟੀ ਦੀ ਹੱਦ ਵਿੱਚ ਮਿਲੇ ਅਣਪਛਾਤੇ ਵਿਅਕਤੀ ਦੀ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਸੈਕਟਰ 32, ਚੰਡੀਗੜ੍ਹ ਵਿਚ ਇਲਾਜ ਦੌਰਾਨ ਮੌਤ ਹੋ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਆਈ ਟੀ ਸਿਟੀ ਦੇ ਮੁਖੀ ਅਫ਼ਸਰ ਨੇ ਦੱਸਿਆ ਕਿ 18 ਅਕਤੂਬਰ ਨੂੰ ਇੱਕ ਨਾ ਮਾਲੂਮ ਵਿਅਕਤੀ (ਸੀ.ਆਰ. ਨੰਬਰ 251009703 ਮਿਤੀ 18-10-2025) ਨੂੰ ਜੀ ਐਮ ਸੀ ਐਚ ਸੈਕਟਰ 32 ਚੰਡੀਗੜ੍ਹ ਵਿਚ ਦਾਖਲ ਕਰਵਾਇਆ ਗਿਆ ਸੀ, ਜਿਸਦੀ 22 ਅਕਤੂਬਰ ਨੂੰ ਇਲਾਜ ਦੌਰਾਨ ਮੌਤ ਹੋ ਗਈ ਹੈ। 
ਉਹਨਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪਛਾਣ ਵਾਸਤੇ 72 ਘੰਟਿਆਂ ਲਈ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਸੈਕਟਰ 32, ਚੰਡੀਗੜ੍ਹ ਦੇ ਮੁਰਦਾਘਰ ਵਿਚ ਰੱਖਵਾਇਆ ਗਿਆ ਹੈ। ਮ੍ਰਿਤਕ ਦੀ ਉਮਰ ਕਰੀਬ 30 ਸਾਲ, ਕੱਦ ਕਰੀਬ 5 ਫੁੱਟ 7 ਇੰਚ, ਰੰਗ ਸਾਵਲਾ, ਮੂੰਹ ਫੈਟ, ਪੀਲੇ ਰੰਗ ਦੀ ਟੀ ਸ਼ਰਟ, ਅਸਮਾਨੀ ਰੰਗ ਦੀ ਜੀਨ ਦੀ ਪੈਂਟ ਪਹਿਨੀ ਹੋਈ ਹੈ।