ਯੂ ਐਮ ਏ ਆਈ ਇੰਡੀਆ ਦੇ ਮਹਾਸਚਿਵ ਸ਼੍ਰੀ ਰਾਮ ਚੌਧਰੀ ਨੂੰ ਰਾਜੀਵ ਵਾਲੀਆ ਵਲੋਂ ਸਨਮਾਨ
ਹੁਸ਼ਿਆਰਪੁਰ:- 7ਵੀਂ ਯੂਨਾਈਟਿਡ ਮੂਏ ਥਾਈ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਆਯੋਜਿਤ ਨੈਸ਼ਨਲ ਯੂਥ ਮੂਏ ਥਾਈ ਚੈਂਪੀਅਨਸ਼ਿਪ ਮੂਏ ਥਾਈ ਐਸੋਸੀਏਸ਼ਨ ਆਫ ਉੱਤਰਾਖੰਡ ਦੇ ਦੁਆਰਾ ਇੰਦਰਾ ਗਾਂਧੀ ਇੰਟਰਨੈਸ਼ਨਲ ਸਪੋਰਟਸ ਸਟੇਡੀਅਮ, ਹਲਦੇਵਾਨੀ ਵਿੱਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਦੇ 26 ਰਾਜਾਂ ਤੋਂ ਲਗਭਗ 900 ਖਿਡਾਰੀ ਭਾਗ ਲਈ।
ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਨੇ ਸਪੋਰਟਸ ਮੂਏ ਥਾਈ ਐਸੋਸੀਏਸ਼ਨ ਆਫ ਪਂਜਾਬ ਦੇ ਮਹਾਸਚਿਵ ਮਹਿੰਦਰ ਪਾਲ ਦੀ ਅਗਵਾਈ ਹੇਠ ਭਾਗ ਲਿਆ। ਸਪੋਰਟਸ ਮੂਏ ਥਾਈ ਐਸੋਸੀਏਸ਼ਨ ਪੰਜਾਬ ਅਤੇ ਯੂਵਾ ਖੇਡ ਭਲਾਈ ਬੋਰਡ ਦੇ ਪ੍ਰਧਾਨ ਰਾਜੀਵ ਵਾਲੀਆ ਵੀ ਚੈਂਪੀਅਨਸ਼ਿਪ ਵਿੱਚ ਸ਼ਾਮਿਲ ਹੋਏ। ਉਨ੍ਹਾਂ ਨੇ ਯੂ ਐਮ ਏ ਆਈ ਇੰਡੀਆ ਦੇ ਮਹਾਸਚਿਵ ਸ਼੍ਰੀ ਰਾਮ ਚੌਧਰੀ ਨਾਲ ਖਾਸ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਸ਼ਾਲ ਪਾ ਕੇ ਸਨਮਾਨਿਤ ਕੀਤਾ।
ਉਨ੍ਹਾਂ ਕਿਹਾ ਕਿ ਮਹਿੰਦਰ ਪਾਲ ਦੀ ਅਗਵਾਈ ਹੇਠ ਪੰਜਾਬ ਰਾਜ ਵਿੱਚ ਵੀ ਮੂਏ ਥਾਈ ਦਾ ਵਿਸਤਾਰ ਕੀਤਾ ਜਾਵੇਗਾ ਅਤੇ ਯੂਵਾ ਖੇਡ ਭਲਾਈ ਬੋਰਡ ਦੀ ਪੂਰੀ ਟੀਮ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਵੇਗੀ।
ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਖਿਡਾਰੀਆਂ ਦੇਵਿਕਾ ਭੱਟੀ, ਮੁਸਕਾਨ, ਰਾਬਿਆ, ਬੰਦਨਾ ਕੁਮਾਰੀ, ਅਂਸ਼ਿਕਾ ਜਸਵਾਲ, ਗੁਰਵੀਰ ਕੌਰ, ਆਕਾਸ਼ਦੀਪ ਸਿੰਘ, ਹਰਪ੍ਰੀਤ ਕੌਰ ਨੇ ਕੋਚ ਪ੍ਰਿੰਸ ਦੀ ਅਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕੀਤਾ।
