ਸਕੂਲ ਆਫ ਐਮੀਨੈਸ ਗੜ੍ਹਸ਼ੰਕਰ ਵਿਖੇ ਦੋ ਰੋਜ਼ਾ ਵਿਗਿਆਨ ਵਿਸੇ ਦੀ ਟ੍ਰੇਨਿੰਗ ਅਯੋਜਿਤ
ਗੜ੍ਹਸ਼ੰਕਰ- ਸਕੂਲ ਆਫ਼ ਆਮਿਨੇਂਸ ਗੜ੍ਹਸ਼ੰਕਰ ਵਿਖੇ ਪ੍ਰਿੰਸੀਪਲ ਸ੍ਰੀ ਮਤੀ ਸੀਮਾ ਬੁਧੀਰਾਜਾ ਜੀ ਅਤੇ ਉਹਨਾਂ ਦੇ ਸਹਯੋਗੀ ਸ਼੍ਰੀ ਕੰਚਨ ਜੀ ਦੀ ਅਗੁਵਾਈ ਵਿੱਚ ਦੋ ਰੋਜਾ ਵਿਗਿਆਨ ਵਿਸ਼ੇ ਦੀਆਂ ਘੱਟ ਕੀਮਤ ਦੀ ਵਿਗਿਆਨਕ ਕਿਰਿਆਵਾਂ ਦੀ ਟ੍ਰੇਨਿੰਗ ਸ਼੍ਰੀ ਅਨੁਪਮ ਕੁਮਾਰ ਸ਼ਰਮਾ, ਸ਼੍ਰੀ ਅਜੈ ਕੁਮਾਰ,ਸ ਗੁਰਿੰਦਰ ਸਿੰਘ, ਸ਼੍ਰੀ ਜਸਵਿੰਦਰ ਸਿੰਘ ਰੀਸੋਰਸ ਪਰਸਨ ਜੀ ਨੇ 6ਵੀਂ ਜਮਾਤ ਤੋਂ ਦਸਵੀਂ ਜਮਾਤ ਦੀ ਕਿਰਿਆਵਾਂ ਗੜ੍ਹਸ਼ੰਕਰ ਇੱਕ ਅਤੇ ਗੜ੍ਹਸ਼ੰਕਰ ਦੋ ਦੇ ਅਧਿਆਪਕਾਂ ਦੇ ਸਹਿਯੋਗ ਨਾਲ਼ ਧੂਣੀ ਨਾਲ ਸੰਬਧਤ, ਦ੍ਰਿੜਤਾ ਦਰਸ਼ਨ ਨੂੰ ਸਮਝਣ, ਵਾਯੂਮੰਡਲ ਦਬਾਅ, ਹੈਂਗਰ ਸਾਊਂਡ, ਲੇਜਰ ਸਕੋਪ, ਆਕਾਸ਼ ਦਾ ਰੰਗ ਨੀਲਾ ਕਿਉਂ, ਅਪਵਰਤਣ, ਪਰਵਰਤਨ, ਭਾਰਹੀਣਤਾ, ਘਣਤਾ ਸੰਬਧੀ ਕਿਰਿਆਵਾਂ ਕਰਵਾਇਆ ਗਈਆਂ।
ਇਸ ਮੌਕੇ ਤੇ ਸ਼੍ਰੀ ਜਸਵੀਰ ਸਿੰਘ, ਸੰਦੀਪ ਕੁਮਾਰ, ਪੰਕਜ ਕੁਮਾਰ, ਜਤਿੰਦਰ ਕੁਮਾਰ, ਹਨੀ ਭਾਟੀਆ, ਚਰਨਜੀਤ ਕੌਰ, ਪ੍ਰੀਆ ਭਾਰਦਵਾਜ, ਜੋਤੀ ਸ਼ਰਮਾ, ਕੰਚਨ ਠਾਕੁਰ, ਕਮਲੇਸ਼, ਜਗਵੀਰ ਕੌਰ, ਆਦਿ ਨੇ ਲੋਅ ਕੋਸਟ ਕਿਰਿਆ ਰਾਹੀਂ ਸਾਇੰਸ ਦੇ ਸਂਕਲਪ ਸਮਝਾਉਣ ਦਾ ਪ੍ਰਯਾਸ ਕੀਤਾ। ਇਸ ਟ੍ਰੇਨਿੰਗ ਦਾ ਉਦੇਸ ਇਹ ਹੈ ਕਿ ਵਿਦਿਆਰਥੀਆਂ ਵਿੱਚ ਖੇਡ ਖੇਡ ਵਿੱਚ ਕਿਰਿਆਵਾਂ ਰਾਹੀਂ ਵਿਗਿਆਨ ਦੇ ਸਮਝਣ ਯੋਗ ਬਣਾਉਣਾ ਹੈ।
