ਗੁਰਦੁਆਰਾ ਗਦੌਰੀ ਸਾਹਿਬ ਕੁੱਲੂ ਵਿਖੇ ਦੋ ਦਿਨਾਂ ਕੀਰਤਨ ਸਮਾਗਮ ਕਰਵਾਏ ਗਏ

ਹਰੋਲੀ/ਊਨਾ, 15 ਜੂਨ (ਰਾਜਵੀਰ ਚੋਪੜਾ):- ਤਪ ਅਸਥਾਨ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦੇ ਇਤਿਹਾਸਿਕ ਅਸਥਾਨ ਗਦੌਰੀ ਸਾਹਿਬ ਕੁੱਲੂ ਵਿਖੇ ਸੰਤ ਸਵਾਮੀ ਦਇਆਨੰਦ ਮਹਾਰਾਜ ਜੀ ਦੇ ਮਾਤਾ ਤਾਰਾ ਦੇਵੀ ਜੀ ਦੀ ਚੌਥੀ ਬਰਸੀ ਨੂੰ ਸਮਰਪਿਤ ਦੋ ਦਿਨਾਂ ਕੀਰਤਨ ਸਮਾਗਮ ਸਜਾਏ ਗਏ। ਜਿਸ ਵਿੱਚ ਤਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਜੀ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਜੀ ਦੇ ਜਥੇ ਵੱਲੋਂ ਸੰਗਤਾਂ ਨੂੰ ਵੈਰਾਗਮਈ ਕੀਰਤਨ ਦੁਆਰਾ ਜੋੜਿਆ ਗਿਆ।
 ਬਾਬਾ ਕੇਵਲ ਸਿੰਘ ਜੀ ਨੇ ਦੱਸਿਆ ਕਿ ਮਾਂ ਸ਼ਬਦ ਭਾਵੇਂ ਛੋਟਾ ਹੈ, ਪਰ ਇਸ ਦੀ ਮਹਾਨਤਾ ਬਹੁਤ ਵੱਡੀ ਹੈ। ਮਾਂ ਦਾ ਕਰਜ ਸਾਰੀ ਜਿੰਦਗੀ ਨਹੀਂ ਦਿੱਤਾ ਜਾ ਸਕਦਾ। ਧੰਨ ਹੈ ਮਾਤਾ ਤਾਰਾ ਦੇਵੀ ਜਿਸ ਦੀ  ਕੁੱਖ ਤੋਂ ਐਸੇ ਮਹਾਨ ਸੰਤ, ਮਹਾਨ ਤਪੱਸਵੀ ਮਹਾਂਪੁਰਸ਼ ਨੇ ਜਨਮ ਲਿਆ, ਜਿਨਾਂ ਦਾ ਨਾਮ ਵੀ ਦਇਆਨੰਦ ਹੈ ਅਤੇ ਦਇਆ ਦੀ ਮੂਰਤ ਹਨ। ਮਾਤਾ ਤਾਰਾ ਦੇਵੀ ਜੀ ਨੂੰ ਕੋਟਿ ਕੋਟਿ ਪ੍ਰਣਾਮ ਹੈ। ਇਸ ਮੌਕੇ ਤੇ ਮਾਤਾ ਤਾਰਾ ਦੇਵੀ ਜੀ ਨੂੰ ਵੱਖ ਵੱਖ ਧਾਰਮਿਕ ਰਾਜਨੀਤਿਕ ਸ਼ਖਸ਼ੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। 
 ਬਾਬਾ ਨਰੇਸ਼ ਸਿੰਘ ਜੀ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਤੇ ਸੰਤ ਸੁਆਮੀ ਦਇਆਨੰਦ ਜੀ ਮਹਾਰਾਜ ਵੱਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਤੇ  ਸੰਤ ਬਾਬਾ ਸੁਰਜੀਤ ਸਿੰਘ ਜੀ ਹੀਰਾਂ ਵਾਲਿਆਂ ਵੱਲੋਂ ਸੰਗਤਾਂ ਨੂੰ ਕੀਰਤਨ ਨਾਲ ਜੋੜਿਆ ਗਿਆ।
ਇਸ ਮੌਕੇ ਤੇ ਬਾਬਾ ਕੇਵਲ ਸਿੰਘ ਜੀ, ਸੰਤ ਸੁਆਮੀ ਦਇਆਨੰਦ ਜੀ ਮਹਾਰਾਜ, ਸੰਤ ਸਵਾਮੀ ਪ੍ਰੇਮਾਨੰਦ ਜੀ ਮਹਾਰਾਜ, ਬਾਬਾ ਨਰੇਸ਼ ਸਿੰਘ ਜੀ, ਸੀਨੀਅਰ ਵਾਈਸ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਜੀ, ਚੌ ਜੀਤ ਸਿੰਘ ਬਗਵਾਈ, ਬਲਜਿੰਦਰ ਸਿੰਘ ਭਰੌਲੀ, ਬਾਬਾ ਸੁਰਜੀਤ ਸਿੰਘ ਜੀ, ਦੀਪਕ ਸਿੰਘ, ਏ ਐਸ ਆਈ ਸਤਪਾਲ ਸਿੰਘ ਜੀ  ਹਾਜਰ ਸਨ।