ਟਰੱਕ ਯੂਨੀਅਨ ਮਾਹਿਲਪੁਰ ਵਲੋਂ ਸਲਾਨਾ ਧਾਰਮਿਕ ਸਮਾਗਮ ਕਰਵਾਏ ਗਏ

ਹੁਸ਼ਿਆਰਪੁਰ- ਕਾਰੋਬਾਰ ਚ ਵਾਧੇ ਤੇ ਟਰੱਕਮਾਲਕਾਂ,ਡਰਾਈਵਰਾਂ ਦੀ ਤੰਦਰੁਸਤੀ ਲਈ 
ਹਰ ਸਾਲ ਦੀ ਤਰਾਂ ਇਸ ਸਾਲ ਵੀ ਟਰੱਕ ਅਪਰੇਟਰ ਯੂਨੀਅਨ ਮਾਹਿਲਪੁਰ ਦੇ ਪ੍ਰਧਾਨ ਸਰਦਾਰ ਬਲਜੀਤ ਸਿੰਘ ਬੈਂਸ ਕੁੱਕੀ ਤੇ ਸਮੂਹ ਮੈਂਬਰਾਂ ਤੇ ਸਟਾਫ਼ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਏ ਗਏ ਇਸ ਮੌਕੇ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਕਾਰੋਬਾਰ ਵਿੱਚ ਵਾਧੇ ਤੇ ਸਮੂਹ ਮਾਲਕਾਂ, ਡਰਾਈਵਰਾਂ ਤੇ ਹੋਰ ਸਟਾਫ਼ ਮੈਂਬਰਾਂ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।
ਸਮਾਗਮ ਵਿੱਚ ਇਲਾਕੇ ਦੀਆਂਧਾਰਮਿਕ,ਰਾਜਨੀਤਿਕ ਤੇ ਇਨਸਾਫ਼ਪਸੰਦ ਜਥੇਬੰਦੀਆਂ ਦੇਅਹੁਦੇਦਾਰਾਂ ਨੇ ਪਹੁੰਚ ਅਰਦਾਸ ਵਿੱਚ ਸ਼ਮੂਲੀਅਤ ਕੀਤੀ ਤੇ ਟਰੱਕ ਯੂਨੀਅਨ ਦੇਮੈਂਬਰਾਂ ਦੀ ਸਖ਼ਤ ਮਿਹਨਤ ਨਾਲ ਕੀਤੀ ਕਮਾਈ ਦੀ ਸ਼ਲਾਘਾ ਕੀਤੀ।ਸੰਤ ਮੱਖਣ ਜੀ ਟੂਟੋਮਜਾਰਾ,ਸੰਤ ਬਲਵੀਰ ਸਿੰਘ,ਮਨਦੀਪ ਸਿੰਘ ਬੈਂਸ ਮੁੱਖ ਸੇਵਾਦਾਰ ਡੇਰਾ ਬਾਪੂ ਗੰਗਾ ਦਾਸ ਜੀ,ਕਾਮਰੇਡ ਦਰਸ਼ਨ ਸਿੰਘਮੱਟੂ,ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਵਿਧਾਇਕਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ,ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਗੁਰਮਿੰਦਰ ਸਿੰਘ ਕੈਂਡੋਵਾਲ,ਖੁਸ਼ਵੰਤ ਸਿੰਘ ਬੈਂਸ,ਰਵੀ ਖੜੌਦੀ,ਦਵਿੰਦਰ ਸਿੰਘ ਪ੍ਰਧਾਨ ਕਮੇਟੀ ਮਾਹਿਲਪੁਰ,ਮੱਖਣ ਸਿੰਘ ਕੋਠੀ ਤੇ ਮਲਕੀਤ ਸਿੰਘ ਨੇ ਪਹੁੰਚ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਈ।
ਬਾਲ ਕਵੀਸ਼ਰ ਬਲਜੋਤ ਸਿੰਘ,ਸਿਮਰਨਜੋਤ ਸਿੰਘ ਚੱਬੇਵਾਲ ਤੇ ਭਾਈ ਬਲਵਿੰਦਰ ਸਿੰਘ ਜੀ ਆਲਮ ਦੇ ਇੰਟਰਨੈਸ਼ਨਲ ਢਾਡੀ ਜਥੇ ਨੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ।ਸਟੇਜ ਸਕੱਤਰ ਦੀ ਭੂਮਿਕਾ ਸਕੱਤਰ ਗੁਰਦੀਪ ਸਿੰਘ ਸੰਘਾ ਨੇ ਬਾਖੂਬੀ ਨਿਭਾਈ।ਇਸ ਮੌਕੇ ਤੇ ਸਰਦਾਰ ਸੁੱਚਾ ਸਿੰਘ,ਪਲਵਿੰਦਰ ਸਿੰਘ ਨਿੱਕਾ,ਸਤਨਾਮ ਸਿੰਘ ਢਿੱਲੋਂ,ਅਮਰਜੀਤ ਸਿੰਘ ਨਿੱਪੀ ਬੈਂਸ,ਬਾਲ ਕਿਸ਼ਨ,ਸਤਪਾਲ ਸਿੰਘ,ਸੁਰਜੀਤ ਸਿੰਘ,ਬਲਵੀਰ ਸਿੰਘ ਕਹਾਰਪੁਰੀ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਧਰਮਿਕ  ਸਮਾਗਮ ਚ ਪਹੁੰਚ ਕੇ ਯੂਨੀਅਨ ਵਾਲਿਆਂ ਦਾ ਸਾਥ ਨਿਭਾਉਣ ਦਾ ਵਾਅਦਾ ਕੀਤਾ।ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਯੂਨੀਅਨ ਦੇ ਪ੍ਰਧਾਨ ਸਰਦਾਰ ਬਲਜੀਤ ਸਿੰਘ ਕੁੱਕੀ ਜੀ ਨੇ ਸਮਾਗਮ ਚ ਪਹੁੰਚੇ ਸੰਤਾਂ ਮਹਾਂਪੁਰਸਾ ਪ੍ਰਮੁੱਖ ਸਖਸ਼ੀਅਤਾਂ ਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਸਾਹਿਬ ਸ੍ਰੀ  ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਿਨ ਕੋਟਿ ਧੰਨਵਾਦ ਕਰਦਿਆਂ ਕਾਰੋਬਾਰ ਚ ਵਾਧੇ ਤੇ ਸਮੂਹ ਮੈਬਰਾਂ ਦੀ ਚੜ੍ਹਦੀ  ਕਲਾ ਲਈ ਅਰਦਾਸ ਕੀਤੀ ਤੇ ਆਉਣ ਵਾਲੇ ਸਾਲਾਂ ਵਿੱਚ ਧਾਰਮਿਕ ਸਮਾਗਮ ਕਰਵਾਉਂਦੇ ਰਹਿਣ ਲਈ ਬਲ ਮੰਗਿਆ।