ਨਗਰ ਪੰਚਾਇਤ ਟਾਹਲੀਵਾਲ ਵਿੱਚ ਵਿਸ਼ਵ ਵਾਤਾਵਰਣ ਦਿਵਸ ਮੌਕੇ ਕੀਤਾ ਗਿਆ ਪੌਧਾਰੋਪਣ
ਹਰੋਲੀ/ਊਨਾ, 8 ਜੂਨ (ਰਾਜਵੀਰ ਚੋਪੜਾ):- ਵਿਸ਼ਵ ਵਾਤਾਵਰਣ ਦਿਵਸ ਦੇ ਉਪਲੱਖ ਵਿੱਚ ਸੋਮਵਾਰ ਨੂੰ ਨਗਰ ਪੰਚਾਇਤ ਟਾਹਲੀਵਾਲ ਦੇ ਪ੍ਰੰਗਣ ਵਿੱਚ ਨਵ-ਨਿਰਵਾਚਿਤ ਪਾਰਸ਼ਦਾਂ ਅਤੇ ਨਗਰ ਪੰਚਾਇਤ ਸਟਾਫ ਵੱਲੋਂ ਪੌਧਾਰੋਪਣ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਸ ਮੌਕੇ ਵਾਤਾਵਰਣ ਸੰਭਾਲ ਅਤੇ ਹਰਿਆਵਲੀ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ ਗਿਆ। ਪ੍ਰੋਗਰਾਮ ਵਿੱਚ ਪਾਰਸ਼ਦ ਅਨੂ, ਪਾਰਸ਼ਦ ਡਿੰਪਲ ਕੁਮਾਰੀ, ਨਿਰੰਜਨਾ ਕੁਮਾਰੀ, ਪਾਰਸ਼ਦ ਅਜੈ ਸਹਿਜਲ, ਰਾਜੀਵ ਰਾਣਾ, ਅਸ਼ੋਕ ਕੁਮਾਰ, ਮੁਕੇਸ਼ ਸਹਿਜਲ, ਨਰੇਸ਼ ਕੁਮਾਰ, ਅਰੁਣ, ਪ੍ਰਦੀਪ ਰਾਣਾ ਸਮੇਤ ਨਗਰ ਪੰਚਾਇਤ ਟਾਹਲੀਵਾਲ ਦੇ ਕਰਮਚਾਰੀਆਂ ਨੇ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਅਤੇ ਉਨ੍ਹਾਂ ਦੀ ਸੰਭਾਲ ਦਾ ਸੰਕਲਪ ਲਿਆ।
ਨਗਰ ਪੰਚਾਇਤ ਟਾਹਲੀਵਾਲ ਦੇ ਸਕੱਤਰ ਬਲਦੇਵ ਸਿੰਘ ਠਾਕੁਰ ਅਤੇ ਰਾਧਾ, ਚਰਨਜੀਤ ਕੌਰ, ਮੀਨਾ ਸਮੇਤ ਹੋਰ ਕਰਮਚਾਰੀਆਂ ਨੇ ਵੀ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਦਿਆਂ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਵਾਤਾਵਰਣ ਦੀ ਰੱਖਿਆ ਲਈ ਆਪਣੀ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਵਕਤਾਵਾਂ ਨੇ ਕਿਹਾ ਕਿ ਪੌਧਾਰੋਪਣ ਸਿਰਫ਼ ਇੱਕ ਦਿਨ ਤੱਕ ਸੀਮਿਤ ਨਾ ਰਹੇ, ਸਗੋਂ ਇਸ ਨੂੰ ਲੋਕ ਅੰਦੋਲਨ ਦਾ ਰੂਪ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਵਾਤਾਵਰਣ ਮਿਲ ਸਕੇ।
ਪ੍ਰੋਗਰਾਮ ਦੌਰਾਨ ਸਾਰੇ ਹਾਜ਼ਰ ਮੈਂਬਰਾਂ ਨੇ ਲਗਾਏ ਗਏ ਪੌਦਿਆਂ ਦੀ ਦੇਖਭਾਲ ਕਰਨ ਅਤੇ ਖੇਤਰ ਨੂੰ ਹਰਿਆ-ਭਰਿਆ ਬਣਾਉਣ ਦਾ ਸੰਕਲਪ ਵੀ ਲਿਆ।
