34 ਸਾਲਾਂ ਤੋਂ ਇਲੇਕਟ੍ਰੋਪੈਥੀ ਰਾਹੀਂ ਲਾਇਲਾਜ ਬੀਮਾਰੀਆਂ ਦਾ ਇਲਾਜ ਕਰ ਰਹੇ ਹਨ- ਡਾ. ਜਸਬੀਰ ਸਿੰਘ ਪਰਮਾਰ
ਹੁਸ਼ਿਆਰਪੁਰ- ਇਲੇਕਟ੍ਰੋਪੈਥੀ ਐਮ.ਡੀ. ਡਾ. ਜਸਬੀਰ ਸਿੰਘ ਪਰਮਾਰ ਅਜਨੋਹਾ ਵੱਲੋਂ ਪਿਛਲੇ 34 ਸਾਲਾਂ ਤੋਂ ਰਣਜੀਤ ਹਸਪਤਾਲ ਅਜਨੋਹਾ ਵਿੱਚ ਲਗਾਤਾਰ ਬਹੁਤ ਸਾਰੀਆਂ ਘਾਤਕ ਤੇ ਲਾਇਲਾਜ ਬੀਮਾਰੀਆਂ ਦੇ ਮਰੀਜ਼ਾਂ ਦੀ ਜਾਂਚ ਕਰਕੇ ਇਲੇਕਟ੍ਰੋਪੈਥੀ ਰਾਹੀਂ ਇਲਾਜ ਕੀਤਾ ਜਾ ਰਿਹਾ ਹੈ। ਡਾ. ਪਰਮਾਰ ਅਨੁਸਾਰ ਬੇਸ਼ਕਈ ਮਰੀਜ਼ ਇਨ੍ਹਾਂ ਕੋਲੋਂ ਇਲਾਜ ਕਰਵਾ ਕੇ ਠੀਕ ਹੋਏ ਹਨ, ਜਿਨ੍ਹਾਂ ਨੂੰ ਵੱਡੇ ਹਸਪਤਾਲਾਂ ਤੋਂ ਨਿਰਾਸਾ ਮਿਲੀ ਸੀ।
ਉਨ੍ਹਾਂ ਦੱਸਿਆ ਕਿ ਕਈ ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਜਾਣ ਦੇ ਬਾਵਜੂਦ ਇਹ ਗੱਲ ਆਮ ਨਹੀਂ ਕਰਦੇ ਕਿ ਉਹਨਾਂ ਨੂੰ ਕਿਹੜੀ ਬੀਮਾਰੀ ਸੀ ਅਤੇ ਉਹ ਕਿਵੇਂ ਇਲੇਕਟ੍ਰੋਪੈਥੀ ਰਾਹੀਂ ਠੀਕ ਹੋਏ ਹਨ। ਇਸ ਵਿਅਕਤੀਗਤ ਸੰਕੋਚ ਕਾਰਨ ਇਲੇਕਟ੍ਰੋਪੈਥੀ ਦੀ ਪਛਾਣ ਹਾਲੇ ਵੀ ਜਨਤਕ ਪੱਧਰ 'ਤੇ ਪੂਰੀ ਤਰ੍ਹਾਂ ਨਹੀਂ ਹੋ ਸਕੀ।
ਡਾ. ਪਰਮਾਰ ਨੇ ਦੱਸਿਆ ਕਿ ਇਲੇਕਟ੍ਰੋਪੈਥੀ ਪੈਥੀ ਨੂੰ ਮਾਨਤਾ ਦਿਵਾਉਣ ਲਈ ਭਾਜਪਾ ਦੇ ਸੀਨੀਅਰ ਆਗੂਆਂ ਜਿਵੇਂ ਕਿ ਅਵਿਨਾਸ਼ ਰਾਏ ਖੰਨਾ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਆਦਿ ਨੇ ਵੀ ਅਵਾਜ਼ ਉਠਾਈ ਸੀ ਉਨਾਂ ਦੱਸਿਆ ਕਿ ਇਸ ਪੈਥੀ ਨਾਲ ਸੰਬੰਧਤ ਦਿੱਲ੍ਹੀ ਤੇ ਗੁੜਗਾਓਂ ਵਿਖੇ ਵੱਡੇ ਹਸਪਤਾਲਾਂ ਹਜਾਰਾਂ ਮਰੀਜਾਂ ਦਾ ਇਲਾਜ਼ ਕਰਦੇ ਹਨ ਜਦ ਕੇ ਰਾਜਸਥਾਨ ਸਰਕਾਰ ਵੱਲੋਂ ਇਸ ਪੈਥੀ ਨੂੰ ਮਾਨਤਾ ਦੇ ਦਿੱਤੀ ਗਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਇਲੇਕਟ੍ਰੋਪੈਥੀ 'ਤੇ ਉਹ ਤਿੰਨ ਕਿਤਾਬਾਂ ਲਿਖ ਚੁੱਕੇ ਹਨ, ਜਿਸ ਲਈ ਉਨ੍ਹਾਂ ਨੂੰ ਭਾਰਤ ਦੇ ਮਰਹੂਮ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਵੱਲੋਂ ਇੱਕ ਖਾਸ ਪੱਤਰ ਵੀ ਪ੍ਰਾਪਤ ਹੋਇਆ ਸੀ। ਉਨ੍ਹਾਂ ਇਲੇਕਟ੍ਰੋਪੈਥੀ ਦੇ ਫਾਇਦਿਆਂ ਬਾਰੇ ਹੋਰ ਵੀ ਵਿਸਥਾਰ ਨਾਲ ਗੱਲਬਾਤ ਕਰਨ ਦੀ ਇੱਛਾ ਜਤਾਈ।
