ਹਰਿਆਣਾ ਵਿੱਚ ਇੱਕ ਆਈਏਐਸ ਇੱਕ ਐਚਸੀਐਸ ਅਧਿਕਾਰੀ ਦਾ ਤਬਾਦਲਾ

ਚੰਡੀਗੜ੍ਹ, 7 ਜੁਲਾਈ:– ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇੱਕ ਆਈਏਐਸ ਅਤੇ ਇੱਕ ਐਚਸੀਅਸ ਅਧਿਕਾਰੀ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।
          ਇਸ ਸਬੰਧ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ।
          ਸ੍ਰੀ ਜੈਦੀਪ ਕੁਮਾਰ, ਵਧੀਕ ਸਕੱਤਰ, ਜਨ ਸਿਹਤ ਇੰਜੀਨੀਅਰਿੰਗ ਵਿਭਾਗ ਨੂੰ ਫੌਜੀ ਅਤੇ ਨੀਮ-ਫੌਜੀ ਭਲਾਈ ਵਿਭਾਗ ਦਾ ਨਿਦੇਸ਼ਕ ਅਤੇ ਵਧੀਕ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦਾ ਨਿਦੇਸ਼ਕ ਵੀ ਲਗਾਇਆ ਗਿਆ ਹੈ।
          ਸ੍ਰੀ ਵਿਰਾਟ ਨੂੰ ਵਧੀਕ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਨਾਗਰਿਕ ਸਰੋਤ ਸੂਚਨਾ ਅਧਿਕਾਰੀ, ਅੰਬਾਲਾ ਅਤੇ ਏਪੀਜੇਡ, ਅੰਬਾਲਾ ਦੇ ਵਿਸ਼ੇਸ਼ ਅਧਿਕਾਰੀ ਦੀ ਜਿਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉਹ ਹੁਣ ਸਿਰਫ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਦੇ ਓਐਸਡੀ ਵਜੋ ਕੰਮ ਕਰਦੇ ਰਹਿਣਗੇ।