ਹਰਿਆਣਾ ਵਿੱਚ 4 ਆਈਏਐਸ ਅਤੇ 13 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 10 ਅਪ੍ਰੈਲ:- ਹਰਿਆਣਾ ਨੇ ਤੁਰੰਤ ਪ੍ਰਭਾਵ ਨਾਲ 4 ਆਈਏਐਸ ਅਤੇ 13 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਦੇ ਆਦੇਸ਼ ਜਾਰੀ ਕੀਤੇ ਹਨ।
ਆਈਏਐਸ ਅਧਿਕਾਰੀ ਸ਼੍ਰੀ ਵਿਜੇ ਕੁਮਾਰ ਸਿੱਧੱਪਾ ਭਾਵਿਕੱਟੀ ਨੂੰ ਰਾਜਪਾਲ ਦਾ ਸਕੱਤਰ, ਲੇਬਰ ਕਮਿਸ਼ਨਰ ਅਤੇ ਲੇਬਰ ਵਿਭਾਗ ਦਾ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਸ਼੍ਰੀ ਅਨੀਸ਼ ਯਾਦਵ, ਜੋ ਮੌਜੂਦਾ ਵਿੱਚ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਨਿਦੇਸ਼ਕ ਅਤੇ ਵਿਸ਼ੇਸ਼ ਸਕੱਤਰ ਵਜੋਂ ਕੰਮ ਕਰ ਰਹੇ ਸਨ, ਨੂੰ ਹੈਫੇਡ ਅਤੇ ਹਰਿਆਣਾ ਇੰਟਰਨੈਸ਼ਨਲ ਹੌਰਟੀਕਲਚਰਲ ਮਾਰਕੀਟਿੰਗ ਕਾਰਪੋਰੇਸ਼ਨ, ਗਨੌਰ ਦੇ ਮੈਨੇਜਿੰਗ ਡਾਇਰੈਕਟਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਸ਼੍ਰੀ ਵਿਕਰਮ ਨੂੰ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ, ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦਾ ਮੈਨੇਜਿੰਗ ਡਾਇਰੈਕਟਰ ਅਤੇ ਊਰਜਾ ਵਿਭਾਗ ਦਾ ਵਿਸ਼ੇਸ਼ ਸਕੱਤਰ ਲਗਾਇਆ ਗਿਆ ਹੈ। ਉਹ ਹਰਿਆਣਾ ਮਿਨਰਲਜ਼ ਲਿਮਟਿਡ, ਨਵੀਂ ਦਿੱਲੀ ਦੇ ਮੈਨੇਜਿੰਗ ਡਾਇਰੈਕਟਰ ਵੀ ਰਹਿਣਗੇ।
ਸ਼੍ਰੀ ਸਚਿਨ ਗੁਪਤਾ, ਜੋ ਮੌਜੂਦਾ ਵਿੱਚ ਸਿੰਚਾਈ ਅਤੇ ਜਲ ਸਰੋਤ ਵਿਭਾਗ ਦੇ ਵਧੀਕ ਸਕੱਤਰ ਅਤੇ ਐਚਐਸਐਮਆਈਟੀਸੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਰੋਹਤਕ ਦੇ ਡਿਪਟੀ ਕਮਿਸ਼ਨਰ ਹਨ, ਨੂੰ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ, ਰੋਹਤਕ ਦੇ ਪ੍ਰਸ਼ਾਸਕ ਅਤੇ ਸ਼ਹਿਰੀ ਸੰਪਦਾ, ਰੋਹਤਕ ਦੇ ਵਧੀਕ ਨਿਦੇਸ਼ਕ ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ।
ਐਚਸੀਐਸ ਅਧਿਕਾਰੀਆਂ ਵਿੱਚ ਸ਼੍ਰੀ ਅਮਿਤ ਕੁਮਾਰ-1 ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ), ਪੁਨਹਾਣਾ ਲਗਾਇਆ ਗਿਆ ਹੈ।
ਸ਼੍ਰੀ ਵੀਰੇਂਦਰ ਚੌਧਰੀ ਨੂੰ ਸ਼੍ਰੀ ਸ਼ੰਭੂ ਦੀ ਥਾਂ 'ਤੇ ਜ਼ਿਲ੍ਹਾ ਪਰਿਸ਼ਦ ਕੁਰੂਕਸ਼ੇਤਰ ਅਤੇ ਡੀਆਰਡੀਏ ਕੁਰੂਕਸ਼ੇਤਰ ਦਾ ਮੁੱਖ ਕਾਰਜਕਾਰੀ ਅਧਿਕਾਰੀ  ਨਿਯੁਕਤ ਕੀਤਾ ਗਿਆ ਹੈ।
ਸ਼੍ਰੀ ਮਨੀਸ਼ ਕੁਮਾਰ ਲੋਹਾਨ, ਜੋ ਮੌਜੁਦਾ ਵਿੱਚ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਵਧੀਕ ਨਿਦੇਸ਼ਕ ਵਜੋਂ ਕੰਮ ਕਰ ਰਹੇ ਹਨ, ਨੂੰ ਖਾਣ ਅਤੇ ਭੂ-ਵਿਗਿਆਨ ਵਿਭਾਗ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਵਧੀਕ ਨਿਦੇਸ਼ਕ ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ।
ਸ਼੍ਰੀ ਸੁਰੇਂਦਰ ਸਿੰਘ-2 ਨੂੰ ਮੈਡੀਕਲ ਕਾਲਜ ਖਾਨਪੁਰ ਕਲਾਂ, ਸੋਨੀਪਤ ਵਿੱਚ ਵਧੀਕ ਨਿਦੇਸ਼ਕ (ਪ੍ਰਸ਼ਾਸਨ) ਨਿਯੁਕਤ ਕੀਤਾ ਗਿਆ ਹੈ।
ਸ਼੍ਰੀ ਵੇਦ ਪ੍ਰਕਾਸ਼ ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ) ਡੱਬਵਾਲੀ; ਸ਼੍ਰੀ ਭੂਪੇਂਦਰ ਸਿੰਘ ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ), ਪਲਵਲ ਅਤੇ ਸ਼੍ਰੀ ਅਸ਼ਵੀਰ ਸਿੰਘ ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ) ਬਰਵਾਲਾ ਲਗਾਇਆ ਗਿਆ ਹੈ।
ਸ਼੍ਰੀ ਸੰਜੀਵ ਕੁਮਾਰ ਨੂੰ ਸ਼੍ਰੀ ਮਨੋਜ ਕੁਮਾਰ-1 ਦੀ ਥਾਂ 'ਤੇ ਸਬ-ਡਿਵੀਜਨਲ ਅਧਿਕਾਰੀ (ਸਿਵਲ) ਬਾਵਲ ਨਿਯੁਕਤ ਕੀਤਾ ਗਿਆ ਹੈ।
ਇਸੀ ਤਰ੍ਹਾ, ਐਚਸੀਐਸ ਅਧਿਕਾਰੀ ਸੁਸ੍ਰੀ ਅਨਮੋਲ ਨੂੰ ਸਹਿਕਾਰੀ ਖੰਡ ਮਿੱਲ, ਸੋਨੀਪਤ ਦਾ ਮੈਨੇਜਿੰਗ ਡਾਇਰੈਕਟਰ ਲਗਾਇਆ ਗਿਆ ਹੈ।
ਸੁਸ੍ਰੀ ਜੋਤੀ ਨਾਗਪਾਲ ਨੂੰ ਸਿਟੀ ਮੈਜਿਸਟਰੇਟ ਗੁਰੂਗ੍ਰਾਮ; ਸੁਸ੍ਰੀ ਸਪਨਾ ਯਾਦਵ ਨੂੰ ਸੰਯੁਕਤ ਨਿਦੇਸ਼ਕ (ਪ੍ਰਸ਼ਾਸਨ), ਹਿਪਾ ਗੁਰੂਗ੍ਰਾਮ; ਸ਼੍ਰੀ ਹਨੀ ਬੰਸਲ ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ) ਫਰੀਦਾਬਾਦ ਅਤੇ ਸ਼੍ਰੀ ਅੰਕਿਤ ਕੁਮਾਰ-2 ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ) ਗੋਹਾਨਾ ਨਿਯੁਕਤ ਕੀਤਾ ਗਿਆ ਹੈ। ।
ਐਚਸੀਐਸ ਅਧਿਕਾਰੀ ਸ਼੍ਰੀ ਸ਼ੰਭੂ ਅਤੇ ਸ਼੍ਰੀ ਮਨੋਜ ਕੁਮਾਰ-1 ਦੇ ਨਿਯੁਕਤੀ ਦੇ ਆਦੇਸ਼ ਬਾਅਦ ਵਿੱਚ ਜਾਰੀ ਕੀਤੇ ਜਾਣਗੇ। ਦੋਵੇਂ ਅਧਿਕਾਰੀ ਕਾਰਜਮੁਕਤ ਹੋਣ ਤੋਂ ਬਾਅਦ ਮੁੱਖ ਸਕੱਤਰ ਦਫ਼ਤਰ ਵਿੱਚ ਆਪਣੀ ਜੁਆਇਨਿੰਗ ਰਿਪੋਰਟ ਪੇਸ਼ ਕਰਨਗੇ।