ਗੱਦਾਰ ਸ਼ਬਦ ਅਪਮਾਨਜਨਕ ਹਰਦੀਪ ਪੁਰੀ
ਨਵੀਂ ਦਿੱਲੀ:- ਪੁਰੀ ਨੇ ਕਿਹਾ, "ਇਹ ਪੂਰੀ ਤਰ੍ਹਾਂ ਸੰਭਵ ਹੈ ਕਿ ਉਹ ਦਿਸ਼ਾਹੀਣ ਕਾਂਗਰਸ ਨਾਲੋਂ ਮੋਦੀ ਸਰਕਾਰ ਦੀਆਂ ਵਿਕਾਸ ਨੀਤੀਆਂ ਨੂੰ ਚੁਣਨ ਲਈ ਬਿੱਟੂ ਜੀ ਵਿਰੁੱਧ ਡੂੰਘੀ ਨਫ਼ਰਤ ਰੱਖਦੇ ਹੋਣ। ਪਰ, ਇਹ ਇੱਕ ਮਾਣਮੱਤੇ ਸਿੱਖ ਵਿਰੁੱਧ ਅਜਿਹੀ ਭੱਦੀ ਟਿੱਪਣੀ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾ ਸਕਦਾ, ਜਿਸ ਦੇ ਆਪਣੇ ਦਾਦਾ ਅਤਿਵਾਦੀਆਂ ਹੱਥੋਂ ਸ਼ਹੀਦ ਹੋਏ ਸਨ। ਕਿਸੇ ਨੂੰ 'ਗੱਦਾਰ ਦੋਸਤ' ਕਹਿਣ ਦਾ ਮਤਲਬ ਹੈ ਕਿ ਉਸ ਨੇ ਆਪਣੇ ਦੇਸ਼ ਨਾਲ ਧੋਖਾ ਕੀਤਾ ਹੈ।
ਗਾਂਧੀ ਦੇ ਕਈ ਦੋਸਤ ਗੱਦਾਰ ਹੋ ਸਕਦੇ ਹਨ, ਪਰ ਸ਼੍ਰੀ ਬਿੱਟੂ ਨਿਸ਼ਚਿਤ ਤੌਰ 'ਤੇ ਉਨ੍ਹਾਂ ਵਿੱਚੋਂ ਇੱਕ ਨਹੀਂ ਹਨ।" ਉਨ੍ਹਾਂ ਕਿਹਾ ਕਿ ਇੱਕ ਉੱਘੇ ਸਿੱਖ ਨੂੰ ਬਿਨਾਂ ਕਿਸੇ ਅਧਾਰ ਦੇ ਗੱਦਾਰ ਕਹਿਣਾ ਪੂਰੀ ਸਿੱਖ ਕੌਮ 'ਤੇ ਕਲੰਕ ਹੈ। ਪੁਰੀ ਨੇ ਅੱਗੇ ਕਿਹਾ, "ਅਜਿਹੀਆਂ ਅਪਮਾਨਜਨਕ ਟਿੱਪਣੀਆਂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਹਿੰਦੂ ਧਰਮ ਦੀ ਰੱਖਿਆ ਲਈ ਸਾਡੇ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਵੱਲੋਂ ਦਿੱਤੀਆਂ ਕੁਰਬਾਨੀਆਂ ਬਾਰੇ ਪਤਾ ਹੋਣਾ ਚਾਹੀਦਾ ਸੀ।
ਉਨ੍ਹਾਂ ਨੂੰ ਉਸ ਦੇਸ਼ ਪ੍ਰੇਮ ਬਾਰੇ ਪਤਾ ਹੋਣਾ ਚਾਹੀਦਾ ਸੀ ਜੋ ਸਿੱਖ ਧਰਮ ਹਰ ਸਿੱਖ ਨੂੰ ਸਿਖਾਉਂਦਾ ਹੈ ਅਤੇ ਉਸ ਬਹਾਦਰੀ ਬਾਰੇ ਵੀ ਜਿਸ ਨਾਲ ਸਿੱਖ ਭਾਰਤ ਮਾਤਾ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਹਥਿਆਰਬੰਦ ਸੈਨਾਵਾਂ ਵਿੱਚ ਵੱਡੀ ਗਿਣਤੀ ਵਿੱਚ ਸੇਵਾ ਕਰਦੇ ਹਨ।"
