ਰਾਸਟਰੀ ਸੀ ਪੀ ਆਰ ਦਿਵਸ਼ ਮੌਕੇ ਨਰਸਿੰਗ ਵਿਦਿਆਰਥੀਆਂ ਨੂੰ ਟ੍ਰੇਨਿੰਗਾਂ ਦਿੱਤੀਆਂ
ਪਟਿਆਲਾ:- ਸਰਕਾਰੀ ਨਰਸਿੰਗ ਕਾਲਜ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰਾਸ਼ਟਰੀ ਸੀ ਪੀ ਆਰ ਦਿਵਸ਼ ਮੌਕੇ, ਵਿਦਿਆਰਥੀਆਂ ਨੂੰ ਹਸਪਤਾਲਾਂ ਦੇ ਅੰਦਰ ਅਤੇ ਪਬਲਿਕ ਸਥਾਨਾਂ ਤੇ ਐਮਰਜੈਂਸੀ ਦੌਰਾਨ, ਮਰਦੇ ਲੋਕਾਂ ਨੂੰ ਬਚਾਉਣ ਲਈ ਸੀ ਪੀ ਆਰ, ਰਿਕਵਰੀ ਪੁਜੀਸ਼ਨ, ਸੇਫਰ ਬਣਾਉਟੀ ਸਾਹ ਕਿਰਿਆ ਅਤੇ ਵੈਟੀਲੈਟਰ ਕਰਨ ਦੀ ਟ੍ਰੇਨਿੰਗ ਦੇਕੇ, ਕਸਮ ਦਿਲਵਾਈ ਕਿ ਉਨ੍ਹਾਂ ਵਲੋਂ ਹਾਦਸਿਆਂ, ਆਪਦਾਵਾਂ, ਜੰਗਾਂ ਅਤੇ ਘਟਨਾਵਾਂ ਦੌਰਾਨ ਫਸਟ ਏਡ, ਸੀ ਪੀ ਆਰ ਕਰਕੇ, ਕੀਮਤੀ ਜਾਨਾਂ ਬਚਾਉਣ ਲਈ ਹਮੇਸ਼ਾ ਯਤਨ ਕੀਤੇ ਜਾਣਗੇ।
ਇਹ ਵਿਚਾਰ, ਭਾਵਨਾਵਾਂ ਪ੍ਰਗਟ ਕਰਦੇ ਹੋਏ ਪ੍ਰਿੰਸੀਪਲ ਡਾਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ ਸਿਹਤ ਮੰਤਰੀ ਅਤੇ ਮੈਡੀਕਲ ਸੁਪਰਡੈਂਟ ਦੀਆਂ ਹਦਾਇਤਾਂ ਅਨੁਸਾਰ, ਰਾਸ਼ਟਰੀ ਸੀ ਪੀ ਆਰ ( ਦਿਲ, ਦਿਮਾਗ, ਫੇਫੜਿਆਂ ਨੂੰ ਮੂੜ ਸੁਰਜੀਤ ਕਰਨ) ਦਿਵਸ਼ ਮੌਕੇ, ਵਿਦਿਆਰਥੀਆਂ ਨੂੰ ਪ੍ਰੈਕਟਿਕਲ ਟ੍ਰੇਨਿੰਗਾਂ ਦੇਕੇ ਮਨਾਇਆ ਗਿਆ। ਇਸ ਮੌਕੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਫਸਟ ਏਡ, ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਪੀੜਤਾਂ ਦੀ ਕਾਰਡੀਅਕ ਅਰੈਸਟ ਹੋਣ ਤੇ ਏ ਬੀ ਸੀ ਅਤੇ ਨਬਜ਼, ਸਾਹ ਅਤੇ ਦਿਮਾਗੀ ਕਿਰਿਆਵਾਂ ਬੰਦ ਹੋਣ ਤੇ, ਪੀੜਤਾਂ ਨੂੰ ਸੀ ਪੀ ਆਰ ਕਰਕੇ ਬਚਾਉਣ ਦੀ ਟ੍ਰੇਨਿੰਗ ਦਿੱਤੀ।
10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਵੱਡੀ ਉਮਰ ਦੇ ਲੋਕਾਂ ਨੂੰ ਸੀ ਪੀ ਆਰ ਕਿਵੇਂ, ਕਦੋਂ ਅਤੇ ਕਿਤਨੇ ਪ੍ਰੈਸਰ ਨਾਲ, ਦਿਲ ਵਾਲੀ ਥਾਂ ਤੇ ਛਾਤੀ ਨੂੰ,15 ਸੈਕਿਟਾਂ ਵਿੱਚ 30 ਵਾਰ ਦਬਾਉਣਾ ਅਤੇ ਦੋ ਵਾਰ ਪੀੜਤ ਦੇ ਮੂੰਹ ਵਿੱਚ ਫੁਕਾਂ ਮਾਰਨ ਦੀ ਟ੍ਰੇਨਿੰਗ ਦਿੱਤੀ। ਕਾਕਾ ਰਾਮ ਵਰਮਾ ਨੇ ਦੱਸਿਆ ਕਿ ਬੇਹੋਸ਼, ਸਿਰ ਦੀ ਅੰਦਰੂਨੀ ਸੱਟਾਂ, ਜ਼ਖਮੀਆਂ, ਅੰਦਰੂਨੀ ਰਤਵਾਹ, ਦਿਲ/ਮਿਰਗੀ ਦੇ ਦੌਰੇ, ਕਾਰਡੀਅਕ ਅਰੈਸਟ, ਬਿਜਲੀ ਕਰੰਟ, ਬਲੱਡ ਪਰੈਸ਼ਰ, ਸ਼ੂਗਰ ਦੇ ਬਹੁਤ ਘਟ ਹੋਣ ਸਮੇਂ, ਸੀ ਪੀ ਆਰ, ਬਨਾਉਟੀ ਸਾਹ ਅਤੇ ਰਿਕਵਰੀ ਪੁਜੀਸ਼ਨ ਹੀ ਜੀਵਨ ਬਚਾ ਸਕਦੇ ਹਨ।
ਇਹ ਜੀਵਨ ਬਚਾਓ ਸੀ ਪੀ ਆਰ, ਉਸ ਸਮੇਂ ਤੱਕ ਕਰਦੇ ਰਹੋ, ਜਦੋਂ ਤੱਕ ਪੀੜਤ ਹੋਸ਼ ਵਿੱਚ ਨਾ ਜਾਵੇ। ਪਾਣੀ, ਮਲਵੇ, ਗੈਸਾਂ, ਧੂੰਏਂ ਵਿੱਚੋ ਰੈਸਕਿਯੂ ਕੀਤੇ ਪੀੜਤਾਂ ਨੂੰ ਵੈਟੀਲੈਟਰ ਪੁਜੀਸ਼ਨ ਵਿੱਚ ਲਿਟਾ ਕੇ, ਉਨ੍ਹਾਂ ਦੀ ਸਾਹ ਨਾਲੀ ਸਾਫ਼ ਕਰਕੇ, ਸੇਫਰ ਢੰਗ ਤਰੀਕੇ ਨਾਲ ਬਨਾਉਟੀ ਸਾਹ ਦੇਣਾ ਚਾਹੀਦਾ ਹੈ। ਟਰਾਂਸਪੋਰਟ ਕਰਦੇ ਸਮੇਂ ਪੀੜਤਾਂ ਨੂੰ ਰਿਕਵਰੀ ਜਾਂ ਵੈਟੀਲੈਟਰ ਪੁਜੀਸ਼ਨ ਵਿੱਚ ਲਿਟਾ ਕੇ ਲੈਕੇ ਜਾਣਾ ਚਾਹੀਦਾ ਤਾਂ ਜ਼ੋ ਪੀੜਤਾਂ ਦੇ ਫੇਫੜਿਆਂ, ਦਿਲ, ਦਿਮਾਗ ਨੂੰ ਆਕਸੀਜਨ ਗੁਲੂਕੋਜ਼ ਦੀ ਸਪਲਾਈ ਬੰਦ ਨਾ ਹੋਣ ।
ਪ੍ਰਿੰਸੀਪਲ ਅਤੇ ਸਾਰੇ ਅਧਿਆਪਕਾਂ ਵਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਆਉਣ ਵਾਲੀਆਂ ਆਪਦਾਵਾਂ, ਘਟਨਾਵਾਂ, ਜੰਗਾਂ ਮਹਾਂਮਾਰੀਆਂ ਸਮੇਂ, ਕੀਮਤੀ ਜਾਨਾਂ ਬਚਾਉਣ ਲਈ, ਉਨ੍ਹਾਂ ਦੇ ਵਿਦਿਆਰਥੀਆਂ ਨੂੰ ਮਦਦਗਾਰ ਫ਼ਰਿਸ਼ਤਿਆਂ ਵਜੋਂ ਤਿਆਰ ਕੀਤਾ ਗਿਆ ਹੈ।
ਹਰੇਕ ਵਿਦਿਆਰਥੀ, ਅਧਿਆਪਕ, ਨਾਗਰਿਕ, ਕਰਮਚਾਰੀ, ਘਰੇਲੂ ਇਸਤਰੀਆਂ ਨੂੰ ਵੀ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਦੀ ਟ੍ਰੇਨਿੰਗਾਂ, ਲੈਕੇ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਅਤੇ ਐਮਰਜੈਂਸੀ ਦੌਰਾਨ ਪ੍ਰਸ਼ਾਸਨ ਦੀ ਸਹਾਇਤਾ ਲਈ ਤਿਆਰ ਹੋਣਾ ਚਾਹੀਦਾ ਹੈ।
